02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਵੀਜ਼ਾ ਪ੍ਰਕਿਰਿਆ ਤੇਜ਼ ਕਰਨ ਲਈ ਏ.ਆਈ. ਦੀ ਵਰਤੋਂ ਕੀਤੀ ਜਾਵੇਗੀ-ਮੁਲਿਨ

Ad Position 21
No active advertisement
ਅਜੀਤ ਡੈਸਕ 28-06-2026
ਸੈਕਰਾਮੈਂਟੋ, 27 ਜੂਨ (ਹੁਸਨ ਲੜੋਆ ਬੰਗਾ)-ਟਰੰਪ ਪ੍ਰਸ਼ਾਸਨ ਵੀਜ਼ਾ ਪ੍ਰਕਿਆ ਤੇਜ ਕਰਨ ਲਈ ਏ.ਆਈ. ਦੀ ਵਰਤੋਂ ਕਰੇਗਾ। ਹੋਮਲੈਂਡ ਸੁਰੱਖਿਆ ਸਕੱਤਰ ਮਾਰਕਵੇਨ ਮੁਲਿਨ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅਮਰੀਕੀ ਵੀਜ਼ਾ ਪ੍ਰੋਸੈਸਿੰਗ ਅਤੇ ਕਾਨੂੰਨੀ ਇਮੀਗ੍ਰੇਸ਼ਨ ਸੇਵਾਵਾਂ ਵਿਚ ਸੁਧਾਰ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਇਕ ਯੋਜਨਾ ਬਣਾ ਰਿਹਾ ਹੈ, ਜਿਸ ਤਹਿਤ ਪ੍ਰਵਾਨਗੀਆਂ ਨੂੰ ਤੇਜ਼ ਕਰਨ, ਕਾਗਜ਼ੀ ਕਾਰਵਾਈ ਨੂੰ ਘਟਾਉਣ ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਇੱਕ ਨਵੀਂ ਮੋਬਾਈਲ ਐਪਲੀਕੇਸ਼ਨ ਸ਼ਾਮਲ ਕੀਤੀ ਜਾਵੇਗੀ। ਹੋਮਲੈਂਡ ਸੁਰੱਖਿਆ ਤੇ ਹਾਊਸ ਐਪਰੋਪ੍ਰੀਏਸ਼ਨ ਸਬ-ਕਮੇਟੀ ਦੇ ਸਾਹਮਣੇ ਪੇਸ਼ ਹੁੰਦੇ ਹੋਏ, ਮੁਲਿਨ ਨੇ ਕਿਹਾ ਕਿ ਹੋਮਲੈਂਡ ਸੁਰੱਖਿਆ ਵਿਭਾਗ ਸਖਤ ਸੁਰੱਖਿਆ ਜਾਂਚ ਨੂੰ ਕਾਇਮ ਰੱਖਦੇ ਹੋਏ ਕਾਨੂੰਨੀ ਪ੍ਰਵਾਸ ਨੂੰ ਤੇਜ਼ ਕਰਨ ਲਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾ ਰਿਹਾ ਹੈ। ਉਨਾਂ ਕਿਹਾ ਕਿ ਪਹਿਲਾ ਏ ਆਈ ਸਮਰੱਥ ਪਲੇਟਫਾਰਮ 30 ਦਿਨਾਂ ਦੇ ਅੰਦਰ ਕਾਰਜਸ਼ੀਲ ਹੋ ਜਾਵੇਗਾ। ਮੁਲਿਨ ਨੇ ਕਿਹਾ ਕਿ ਸ਼ੁਰੂ ਵਿੱਚ ਸਾਡਾ ਧਿਆਨ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਬੈਕਲਾਗ ਨੂੰ ਘਟਾਉਣ ‘ਤੇ ਕੇਂਦ੍ਰਤ ਰਹੇਗਾ। ਮੁਲਿਨ ਨੇ ਕਿਹਾ ਕਿ ਵਿਭਾਗ ਆਪਣੀ ਅਰਜ਼ੀ ਪ੍ਰਕਿਰਿਆ ਨੂੰ ਵੀ ਮੁੜ ਤਿਆਰ ਕਰ ਰਿਹਾ ਹੈ ਤਾਂ ਜੋ ਗਲਤੀਆਂ ਨੂੰ ਘੱਟ ਕੀਤਾ ਜਾ ਸਕੇ ਜੋ ਅਕਸਰ ਵੀਜ਼ਾ ਪ੍ਰਵਾਨਗੀਆਂ ਵਿੱਚ ਦੇਰੀ ਦਾ ਕਾਰਨ ਬਣਦੀਆਂ ਹਨ। ਉਨਾਂ ਕਿਹਾ ਕਿ ਇਕ ਅਜਿਹੀ ਪ੍ਰਣਾਲੀ ਵਿਕਸਤ ਹੋਵੇਗੀ ਜਿਸ ਤਹਿਤ ਓਦੋਂ ਤੱਕ ਕੋਈ ਵੀ ਦਰਖਾਸਤ ਜਮਾਂ ਨਹੀਂ ਹੋਵੇਗੀ ਜਦੋਂ ਤੱਕ ਉਸ ਨੂੰ ਸਹੀ ਢੰਗ ਨਾਲ ਭਰ ਨਹੀਂ ਲਿਆ ਜਾਂਦਾ।
Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਟੈਕ ਕੰਪਨੀਆਂ ’ਤੇ ਟੈਕਸ ਲੱਗਿਆ ਤਾਂ ਯੂਰਪ ਨੂੰ 100 ਫ਼ੀਸਦ ਟੈਰਿਫ਼ ਝਲਣਾ ਪਵੇਗਾ-ਟਰੰਪ ਅਗਲੀ ਖ਼ਬਰ ਬਰਤਾਨੀਆ ’ਚ ਰਾਜਸ਼ਾਹੀ ਦੀ ਪਰਿਭਾਸ਼ਾ ਬਦਲੀ ਹੁਣ ਮਹਾਰਾਜਾ ਚਾਰਲਸ ਸਭ ਧਰਮਾਂ ਦੇ ਰੱਖਿਅਕ ਵਜੋਂ ਕਰਨਗੇ ਕੰਮ
Ad Position 24
No active advertisement