02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਬਰਤਾਨੀਆ ’ਚ ਰਾਜਸ਼ਾਹੀ ਦੀ ਪਰਿਭਾਸ਼ਾ ਬਦਲੀ ਹੁਣ ਮਹਾਰਾਜਾ ਚਾਰਲਸ ਸਭ ਧਰਮਾਂ ਦੇ ਰੱਖਿਅਕ ਵਜੋਂ ਕਰਨਗੇ ਕੰਮ

Ad Position 21
No active advertisement
ਅਜੀਤ ਡੈਸਕ 28-06-2026
ਲੰਡਨ, 27 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਕਿੰਘਮ ਪੈਲੇਸ ਵਲੋਂ ਮਹਾਰਾਜਾ ਦੀ ਭੂਮਿਕਾ ਦੀ ਜਾਰੀ ਕੀਤੀ ਗਈ ਇਕ ਨਵੀਂ ਪਰਿਭਾਸ਼ਾ ਅਨੁਸਾਰ ਮਹਾਰਾਜਾ ਦਾ ਅਧਿਕਾਰਤ ਕੰਮ ਹੁਣ “ਬਹੁ-ਧਰਮੀ ਰਾਸ਼ਟਰ ਦੇ ਅੰਦਰ” ਨਿਰਪੱਖਤਾ ਤੇ ਧਰਮ ਦੀ ਰੱਖਿਆ ਕਰਨਾ ਹੈ। ਮਹਾਰਾਜਾ ਚਾਰਲਸ, ਜੋ ਕਿ ‘ਚਰਚ ਆਫ਼ ਇੰਗਲੈਂਡ’ ਦੇ ਸਰਵਉੱਚ ਗਵਰਨਰ ਹਨ, ਹੁਣ ਬਕਿੰਘਮ ਪੈਲੇਸ ਵੱਲੋਂ ਸੋਧੇ ਗਏ ਨਵੇਂ ਕਾਰਜ-ਵੇਰਵੇ ਤਹਿਤ “ਧਰਮਾਂ ਲਈ ਸੁਖਾਵਾਂ ਮਾਹੌਲ ਅਤੇ ਸੁਰੱਖਿਆ” ਪ੍ਰਦਾਨ ਕਰਨਗੇ। ਸ਼ਾਹੀ ਪਰਿਵਾਰ ਦੇ ਵਿੱਤੀ ਮਾਮਲਿਆਂ ਦੀ ਸਾਲਾਨਾ ਸਮੀਖਿਆ, ‘ਸੋਵਰੇਨ ਗ੍ਰਾਂਟ ਰਿਪੋਰਟ 2025-26’ ਵਿਚ ਪ੍ਰਕਾਸ਼ਿਤ ਇਸ ਨਵੀਂ ਪਰਿਭਾਸ਼ਾ ਨੇ ਪਿਛਲੇ ਸਾਲ ਦੀ ਉਸ ਪਰਿਭਾਸ਼ਾ ਨੂੰ ਬਦਲ ਦਿੱਤਾ ਹੈ ਜਿਸ ਵਿੱਚ ਮਹਾਰਾਜਾ ਨੂੰ “ਰਾਸ਼ਟਰ ਦੇ ਮੁਖੀ” ਵਜੋਂ “ਚਰਚ ਆਫ਼ ਇੰਗਲੈਂਡ ਦੇ ਮੁਖੀ ਤੇ ਧਰਮ ਦੇ ਰੱਖਿਅਕ” ਵਜੋਂ ਦਰਸਾਇਆ ਗਿਆ ਸੀ। ਇਸ ਸਾਲ ਦੀ ਰਿਪੋਰਟ ’ਚ ਇਸ ਨੂੰ ਹੋਰ ਸਪੱਸ਼ਟ ਕਰਦੇ ਹੋਏ ਲਿਖਿਆ ਗਿਆ ਹੈ ਕਿ “ਮਹਾਰਾਜਾ ਚਰਚ ਆਫ਼ ਇੰਗਲੈਂਡ ਦੇ ਸਰਵਉੱਚ ਗਵਰਨਰ ਹਨ ਤੇ ਇਸ ਬਹੁ-ਧਰਮੀ ਦੇਸ਼ ਦੇ ਅੰਦਰ ਸਾਰੇ ਧਰਮਾਂ ਲਈ ਸੁਰੱਖਿਅਤ ਸਥਾਨ ਤੇ ਮਾਹੌਲ ਦੀ ਰੱਖਿਆ ਕਰਦੇ ਹਨ।” ਜ਼ਿਕਰਯੋਗ ਹੈ ਕਿ ਮਹਾਰਾਜਾ ਦੀ ਤਾਜਪੋਸ਼ੀ ਤੋਂ ਪਹਿਲਾਂ ਇਸ ਗੱਲ ’ਤੇ ਕਾਫ਼ੀ ਬਹਿਸ ਹੋਈ ਸੀ ਕਿ ਕੀ ਮਹਾਰਾਜਾ ਆਪਣੇ ਈਸਾਈ ਪੂਰਵਜਾਂ ਵਾਂਗ ਸਿਰਫ਼ ਇਕ ਖਾਸ ਧਰਮ ਦੇ ਰੱਖਿਅਕ ਬਣਨਗੇ ਜਾਂ ਸਾਰੇ ਧਰਮਾਂ ਦੇ ਰੱਖਿਅਕ ਵਜੋਂ ਬਹੁਵਚਨ ਸ਼ਬਦ ਦੀ ਚੋਣ ਕਰਨਗੇ। ਹਾਲਾਂਕਿ, ਉਸ ਸਮੇਂ ਉਹਨਾਂ ਨੇ ਰਵਾਇਤੀ ਸ਼ਬਦਾਵਲੀ ਨੂੰ ਹੀ ਚੁਣਿਆ ਸੀ। ਪਰ, ਉਹਨਾਂ ਨੇ ਪ੍ਰਿੰਸ ਆਫ਼ ਵੇਲਜ਼ ਹੁੰਦਿਆਂ ਤੇ ਹੁਣ ਮਹਾਰਾਜਾ ਵਜੋਂ ਵੀ ਆਪਣੇ ਕਾਰਜਕਾਲ ਦੌਰਾਨ ਵੱਖ-ਵੱਖ ਧਰਮਾਂ ਦੇ ਆਪਸੀ ਸੰਵਾਦ ਨੂੰ ਆਪਣੇ ਜੀਵਨ ਦਾ ਇਕ ਮੁੱਖ ਹਿੱਸਾ ਬਣਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਵੀਜ਼ਾ ਪ੍ਰਕਿਰਿਆ ਤੇਜ਼ ਕਰਨ ਲਈ ਏ.ਆਈ. ਦੀ ਵਰਤੋਂ ਕੀਤੀ ਜਾਵੇਗੀ-ਮੁਲਿਨ ਅਗਲੀ ਖ਼ਬਰ ਮੈਪਲ ਰਿਜ਼ ਦੇ ਵਿਅਕਤੀ ਨੇ ਜਿੱਤੀ ਨਵੀਂ ਕਾਰ ਤੇ 2,500 ਡਾਲਰ ਦੀ ਰਾਸ਼ੀ
Ad Position 24
No active advertisement