ਬਰੇਸ਼ੀਆ(ਇਟਲੀ), 2 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ’ਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਕੰਮ ਕਰ ਰਹੀ ਕਲਤੂਰਾ ਸਿੱਖ ਇਟਲੀ ਵਲੋਂ 5 ਜੁਲਾਈ, ਦਿਨ ਐਤਵਾਰ ਨੂੰ ਗੁਰਦਵਾਰਾ ਸਿੰਘ ਸਭਾ, ਰੋਦੀਗੋ ਵਿਖੇ ਸ਼ਹੀਦੀ ਸਮਾਗਮ ਅਤੇ ਗੁਰਮਤਿ ਮੁਕਾਬਲੇ ਕਰਵਾਏ ਜਾਣਗੇ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਲਤੂਰਾ ਸਿੱਖ ਦੇ ਆਗੂਆਂ ਨੇ ਦੱਸਿਆ ਕਿ ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਮੁਕਾਬਲੇ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਦਾ ਮੁੱਖ ਮਕਸਦ ਨਵੀਂ ਪੀੜੀ ਨੂੰ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਵਿਰਸੇ ਨਾਲ ਜੋੜਨਾ ਹੈ। ਇਹ ਮੁਕਾਬਲੇ 4 ਵੱਖ ਵੱਖ ਉਮਰ ਦੇ ਵਰਗਾਂ ਵਿਚ ਕਰਵਾਏ ਜਾਣਗੇ , ਜਿਹਨਾਂ ਵਿੱਚ 5 ਤੋਂ 8 ਸਾਲ, 8 ਤੋਂ 11 ਸਾਲ , 11 ਤੋਂ 14 ਸਾਲ ਅਤੇ 14 ਸਾਲ ਤੋ ਉੱਪਰ ਦੇ ਬਣਾਏ ਗਏ ਹਨ। ਇਹਨ ਮੁਕਾਬਲੇ ਲਿਖਤੀ ਤੌਰ ’ਤੇ ਕਰਵਾਏ ਜਾਣਗੇ। ਸਾਰੇ ਸਵਾਲ ਕਲਤੂਰਾ ਸਿੱਖ ਦੀ ਵੈਬਸਾਈਟ ’ਤੇ ਉਪਲਭਧ ਹਨ। ਉਹਨਾਂ ਇਟਲੀ ਦੇ ਸਮੂਹ ਸਿੱਖ ਭਾਰੀਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਇਹਨਾਂ ਮੁਕਾਬਲਿਆਂ ਵਿਚ ਜਰੂਰ ਭਾਗ ਲੈਣ । ਜੇਤੂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ।