ਨਿਊਯਾਰਕ, 5 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਦੇ ਲੂਈਜ਼ੀਆਨਾ ਰਾਜ ’ਚ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਹਿਲਾ ਦੇਣ ਵਾਲੇ ਇਕ ਵੱਡੇ ਯੂ-ਵੀਜ਼ਾ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਚਾਰ ਸਾਬਕਾ ਪੁਲਿਸ ਮੁਖੀਆਂ ਅਤੇ ਇੱਕ ਕਾਰੋਬਾਰੀ ਨੇ ਅਦਾਲਤ ਵਿਚ ਦੋਸ਼ ਕਬੂਲ ਕਰ ਲਏ ਹਨ। ਦੋਸ਼ੀਆਂ ’ਤੇ ਕਰੀਬ ਦਸ ਸਾਲ ਤੱਕ ਜਾਅਲੀ ਪੁਲਿਸ ਰਿਪੋਰਟਾਂ ਤਿਆਰ ਕਰਕੇ ਗੈਰ-ਨਾਗਰਿਕਾਂ ਨੂੰ ਧੋਖੇ ਨਾਲ ਯੂ-ਵੀਜ਼ਾ ਦਿਵਾਉਣ ਦਾ ਇਲਜ਼ਾਮ ਹੈ। ਜਾਂਚ ਅਨੁਸਾਰ, ਕਾਰੋਬਾਰੀ ਚੰਦਰਕਾਂਤ ਪਟੇਲ ਵਿਦੇਸ਼ੀ ਨਾਗਰਿਕਾਂ ਤੋਂ ਹਜ਼ਾਰਾਂ ਡਾਲਰ ਵਸੂਲਦਾ ਸੀ। ਇਸ ਤੋਂ ਬਾਅਦ ਉਸ ਦੇ ਸਾਥੀ ਪੁਲਿਸ ਅਧਿਕਾਰੀ ਅਜਿਹੀਆਂ ਲੁੱਟ-ਖੋਹ ਅਤੇ ਹਥਿਆਰਬੰਦ ਹਮਲਿਆਂ ਦੀਆਂ ਝੂਠੀਆਂ ਪੁਲਿਸ ਰਿਪੋਰਟਾਂ ਤਿਆਰ ਕਰਦੇ ਜੋ ਕਦੇ ਵਾਪਰੀਆਂ ਹੀ ਨਹੀਂ ਸਨ। ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਯੂ-ਵੀਜ਼ਾ ਲਈ ਅਰਜ਼ੀਆਂ ਦਾਇਰ ਕੀਤੀਆਂ ਜਾਂਦੀਆਂ ਸਨ।
ਅਮਰੀਕਾ ’ਚ 10 ਸਾਲਾ ਯੂ-ਵੀਜ਼ਾ ਘੁਟਾਲੇ ਦਾ ਪਰਦਾਫਾਸ਼
ਅਜੀਤ ਡੈਸਕ
06-07-2026