ਔਕਲੈਂਡ, 5 ਜੁਲਾਈ (ਕੁਲਵੰਤ ਸਿੰਘ ਖੈਰਾਬਾਦੀ)- ਨਿਊਜ਼ੀਲੈਂਡ ਦੀ ਭਾਗਾਂ ਭਰੀ ਧਰਤੀ ’ਤੇ ਕੁਝ ਦਿਨ ਪਹਿਲਾਂ ਪੰਜਾਬ ਤੋਂ ਉਸ ਅਕਾਲ ਪੁਰਖ ਦੇ ਨਾਮ ਵਿੱਚ ਰੰਗੀ ਹੋਈ ਰੂਹ ਸੰਤ ਬਾਬਾ ਜੀਤ ਸਿੰਘ ਜੌਹਲਾਂ ਵਾਲੇ ਪਹੁੰਚੇ। ਨਿਊਜ਼ੀਲੈਂਡ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਬਣੇ ਗੁਰੂ ਘਰਾਂ ਅੰਦਰ ਬਾਬਾ ਜੀ ਨੇ ਆਪਣੇ ਕੀਮਤੀ ਅਨਮੋਲ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਸੇ ਹੀ ਲੜੀ ਦੇ ਦੌਰਾਨ ਅੱਜ ਬਾਬਾ ਜੀਤ ਸਿੰਘ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਪਹੁੰਚੇ। ਉਨ੍ਹਾਂ ਨੇ ਕਥਾ ਵਿਚਾਰ ਕਰਦਿਆਂ ਸਿੱਖ ਸੰਗਤ ਨੂੰ ਉਸ ਅਕਾਲ ਪੁਰਖ ਪਿਆਰੇ ਦੇ ਨਾਲ ਪ੍ਰੀਤ ਕਰਨ ਦਾ ਸੰਦੇਸ਼ ਦਿੱਤਾ। ਅਤੇ ਇਸ ਮਨੁੱਖਾ ਦੇਹ ਨੂੰ ਸਫਲਾ ਕਰਨ ਵਾਸਤੇ ਪ੍ਰਭੂ ਦੇ ਨਾਮ ਵਿੱਚ ਜੁੜਨ ਵਾਸਤੇ ਸੰਗਤਾਂ ਨੂੰ ਸ਼ਬਦ ਨਾਲ ਜੋੜਿਆ। ਗੁਰਦੁਆਰਾ ਸਾਹਿਬ ਅੰਦਰ ਭਾਰੀ ਤਾਦਾਦ ਵਿੱਚ ਜੁੜੀ ਹੋਈ ਸੰਗਤ ਨੇ ਬਾਬਾ ਜੀ ਦੀ ਰਸਨਾ ਤੋਂ ਅਨਮੋਲ ਬਚਨਾਂ ਦਾ ਭਰਪੂਰ ਆਨੰਦ ਮਾਣਿਆ। ਅਤੇ ਆਪਣੇ ਜੀਵਨ ਨੂੰ ਸਫਲਾ ਕੀਤਾ। ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਦਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਰੋਪੇ ਦੇ ਨਾਲ ਸਨਮਾਨ ਕੀਤਾ ਗਿਆ। ਕੱਲ ਦੇ ਦੀਵਾਨ ਗੁਰਦੁਆਰਾ ਨਾਨਕਸਰ ਠਾਠ ਮੈਨੋਰੀਵਾ ਵਿਖੇ ਕਰਵਾਏ ਜਾ ਰਹੇ ਹਨ। ਜਿਨਾਂ ਵਿੱਚ ਸੰਤ ਬਾਬਾ ਜੀਤ ਸਿੰਘ ਜੀ ਜੋਹਲਾਂ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।