02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪੰਜਾਬ ਦੀ ਧੀ ਹਰਪ੍ਰੀਤ ਕੌਰ ਇਟਲੀ ਦੇ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ

Ad Position 21
No active advertisement
ਅਜੀਤ ਡੈਸਕ 06-07-2026

ਵੈਨਿਸ (ਇਟਲੀ), 5 ਜੁਲਾਈ (ਹਰਦੀਪ ਸਿੰਘ ਕੰਗ)-ਇਟਲੀ ਖਾਸ ਕਰਕੇ ਸਨਬੋਨੀਫਾਚੋ ਇਲਾਕੇ ਵਿੱਚ ਵਸਦੇ ਭਾਰਤੀ ਭਾਈਚਾਰੇ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਖਬਰ ਹੈ ਕਿ ਪੰਜਾਬ ਦੇ ਪਿੰਡ ਖਟਕੜ ਕਲਾਂ ਨਾਲ਼ ਸਬੰਧਿਤ ਇਟਲੀ ਰਹਿੰਦੇ ਪਰਿਵਾਰ ਦੀ ਹੋਣਹਾਰ ਧੀ ਹਰਪ੍ਰੀਤ ਕੌਰ ਹੁਣ ਵੈਰੋਨਾ ਨੇੜਲੇ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿਖੇ ਆਪਣੀਆਂ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕਰੇਗੀ। ਇਟਲੀ ਪੁਲਿਸ ਵਿੱਚ ਹਰਪ੍ਰੀਤ ਕੌਰ ਦੀ ਭਰਤੀ ਸਾਲ 2022 ਵਿੱਚ ਹੋਈ ਸੀ।ਵਿੱਦਿਆ ਪੱਖੋਂ ਇਸ ਲੜਕੀ ਨੇ ਉੱਚੀ ਪੱਧਰੀ ਸਿੱਖਿਆ ਭਾਵ ਕਾਨੂੰਨਨ ਖੇਤਰ ਵਿੱਚ ਲਾਅ ਦੀ ਡਿਗਰੀ ਹਾਸਿਲ ਕੀਤੀ ਹੋਈ ਹੈ ਅਤੇ ਉਹ ਇਟਾਲੀਅਨ ਮਿਲਟਰੀ ਵਿੱਚ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੀ ਹੈ।ਉਹ ਖਟਕੜ ਕਲਾਂ ਪਿੰਡ ਦੇ ਸਵੱਰਗੀ ਸ:ਹਰਦੀਪ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੀ ਧੀ ਹੈ ਇਸ ਲੜਕੀ ਦਾ ਜਨਮ ਇਟਲੀ ਵਿੱਚ ਹੀ ਹੋਇਆ ਸੀ।ਕਈ ਔਖੀਆਂ ਅਤੇ ਸਖਤ ਪ੍ਰੀਖਿਆਵਾਂ ਵਿੱਚ ਲੰਘਦਿਆਂ ਇਸ ਹੋਣਹਾਰ ਲੜਕੀ ਹਰਪ੍ਰੀਤ ਕੌਰ ਨੇ ਆਖਿਰ ਆਪਣੇ ਸੁਪਨਿਆਂ ਨੂੰ ਸੱਚ ਕਰ ਦਿਖਾਇਆਂ ਅਤੇ ਇਟਲੀ ਦੇ ਪੁਲਿਸ ਵਿਭਾਗ ਵਿੱਚ ਨੌਕਰੀ ਹਾਸਿਲ ਕਰਕੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ਼ ਪੂਰੇ ਭਾਰਤ ਦੇਸ਼ ਦਾ ਨਾਂ ਚਮਕਾਇਆ ਹੈ।ਹਰਪ੍ਰੀਤ ਕੌਰ ਅੱਜ ਕੱਲ ਆਪਣੇ ਪਤੀ ਅਮ੍ਰਿਤਪਾਲ ਸਿੰਘ ਸੰਧੂ ਦੇ ਨਾਲ਼ ਵਿਚੈਂਸਾ ਨੇੜਲੇ ਸ਼ਹਿਰ ਆਰਜੀਨਿਆਨੋ ਵਿਖੇ ਰਹਿੰਦੀ ਹੈ।ਸ:ਅਮ੍ਰਿਤਪਾਲ ਸਿੰਘ ਸੰਧੂ ਜਲੰਧਰ ਜਿਲੇ ਦੇ ਪਿੰਡ ਤਲਵੰਡੀ ਮਾਧੋ ਨਾਲ਼ ਸਬੰਧਿਤ ਹਨ। ਹਰਪ੍ਰੀਤ ਕੌਰ ਦੀ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿਖੇ ਨਿਯੁਕਤੀ ਨਾਲ਼ ਜਿੱਥੇ ਭਾਰਤੀ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ,ਉੱਥੇ ਸ਼ਹਿਰ ਦੇ ਨਵੇਂ ਨਵੇਂ ਬਣੇ ਮੇਅਰ ਲਿਓਨਾਰਦੋ ਫਰੀਗੋ ਸਮੇਤ ਅਨੇਕਾਂ ਇਟਾਲੀਅਨ ਸ਼ਖਸ਼ੀਅਤਾਂ ਅਤੇ ਉੱਚ ਅਧਿਕਾਰੀਆਂ ਨੇ ਹਰਪ੍ਰੀਤ ਕੌਰ ਦੀ ਇਸ ਨਿਯੁਕਤੀ ਦਾ ਭਰਪੂਰ ਸੁਆਗਤ ਕਰਦਿਆਂ ਅਥਾਂਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

 

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਦੇ 250ਵੇਂ ਸਥਾਪਨਾ ਦਿਵਸ ‘ਤੇ ਪੋਪ ਲਿਓ ਦਾ ਸੰਦੇਸ਼: “ਪ੍ਰਵਾਸੀਆਂ ਨੇ ਹੀ ਅਮਰੀਕਾ ਨੂੰ ਮਹਾਨ ਬਣਾਇਆ, ਦਰਵਾਜ਼ੇ... ਅਗਲੀ ਖ਼ਬਰ ਸੰਤ ਬਾਬਾ ਜੀਤ ਸਿੰਘ ਜੋਹਲਾਂ ਵਾਲਿਆਂ ਨੇ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕਥਾ ਵਿਚਾਰ ਨਾਲ ਸੰਗਤਾ...
Ad Position 24
No active advertisement