02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪੈਨਸਿਲਵੇਨੀਆ ਦੇ ਮਾਰਸ਼ ਕ੍ਰੀਕ ਸਟੇਟ ਪਾਰਕ ’ਚ ਤੂਫ਼ਾਨ ਦੌਰਾਨ ਹਾਦਸਾ, 2 ਦੀ ਜਾਨ ਬਚੀ, ਇੱਕ ਲਾਪਤਾ

Ad Position 21
No active advertisement
ਅਜੀਤ ਡੈਸਕ 06-07-2026

ਨਿਊਯਾਰਕ, 5 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਪੈਨਸਿਲਵੇਨੀਆ ਰਾਜ ਦੇ ਚੈਸਟਰ ਕਾਊਂਟੀ ਸਥਿਤ ਮਾਰਸ਼ ਕ੍ਰੀਕ ਸਟੇਟ ਪਾਰਕ ਵਿੱਚ ਸ਼ਨੀਵਾਰ ਰਾਤ ਭਿਆਨਕ ਤੂਫ਼ਾਨ ਦੌਰਾਨ ਪਾਣੀ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਦੋ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਅਧਿਕਾਰੀਆਂ ਅਨੁਸਾਰ ਤਿੰਨੇ ਵਿਅਕਤੀ ਪੈਡਲਬੋਰਡਾਂ ‘ਤੇ ਸਵਾਰ ਹੋ ਕੇ ਝੀਲ ਵਿੱਚ ਸਨ, ਜਦੋਂ ਅਚਾਨਕ ਤੇਜ਼ ਹਵਾਵਾਂ ਅਤੇ ਤੂਫ਼ਾਨੀ ਮੌਸਮ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਬਾਅਦ ਬਚਾਅ ਟੀਮਾਂ ਨੇ ਤੁਰੰਤ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ ਦੋ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਲਾਪਤਾ ਵਿਅਕਤੀ ਦੀ ਭਾਲ ਲਈ ਅੱਗ ਬੁਝਾਊ ਦਲ, ਗੋਤਾਖੋਰਾਂ ਅਤੇ ਹੋਰ ਐਮਰਜੈਂਸੀ ਟੀਮਾਂ ਵੱਲੋਂ ਦੇਰ ਰਾਤ ਤੱਕ ਤਲਾਸ਼ੀ ਮੁਹਿੰਮ ਜਾਰੀ ਰਹੀ। ਸੁਰੱਖਿਆ ਕਾਰਨਾਂ ਕਰਕੇ ਮਾਰਸ਼ ਕ੍ਰੀਕ ਸਟੇਟ ਪਾਰਕ ਨੂੰ ਕੁਝ ਦਿਨਾਂ ਲਈ ਲਈ ਬੰਦ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਅਜੇ ਲਾਪਤਾ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖਰਾਬ ਮੌਸਮ ਦੌਰਾਨ ਝੀਲਾਂ ਅਤੇ ਦਰਿਆਵਾਂ ਵਿੱਚ ਜਾਣ ਤੋਂ ਪਰਹੇਜ਼ ਕੀਤਾ ਜਾਵੇ, ਕਿਉਂਕਿ ਅਚਾਨਕ ਆਉਣ ਵਾਲੇ ਤੂਫ਼ਾਨ ਜਾਨਲੇਵਾ ਸਾਬਤ ਹੋ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਿਚ ‘ਬਰਥ ਟੂਰਿਜ਼ਮ’ ਖ਼ਿਲਾਫ਼ ਅਮਰੀਕੀ ਨਿਆਂ ਵਿਭਾਗ ਦਾ ਸਖ਼ਤ ਰੁਖ, ਵੀਜ਼ਾ ਧੋਖਾਧੜੀ ਕਰਨ ਵਾਲਿਆਂ ’ਤੇ ਹੋਵੇਗੀ... ਅਗਲੀ ਖ਼ਬਰ ਅਮਰੀਕਾ ਦੇ 250ਵੇਂ ਸਥਾਪਨਾ ਦਿਵਸ ‘ਤੇ ਪੋਪ ਲਿਓ ਦਾ ਸੰਦੇਸ਼: “ਪ੍ਰਵਾਸੀਆਂ ਨੇ ਹੀ ਅਮਰੀਕਾ ਨੂੰ ਮਹਾਨ ਬਣਾਇਆ, ਦਰਵਾਜ਼ੇ...
Ad Position 24
No active advertisement