02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਅਮਰੀਕਾ ਵਿਚ ‘ਬਰਥ ਟੂਰਿਜ਼ਮ’ ਖ਼ਿਲਾਫ਼ ਅਮਰੀਕੀ ਨਿਆਂ ਵਿਭਾਗ ਦਾ ਸਖ਼ਤ ਰੁਖ, ਵੀਜ਼ਾ ਧੋਖਾਧੜੀ ਕਰਨ ਵਾਲਿਆਂ ’ਤੇ ਹੋਵੇਗੀ ਕਾਰਵਾਈ

Ad Position 21
No active advertisement
ਅਜੀਤ ਡੈਸਕ 06-07-2026

ਨਿਊਯਾਰਕ, 5 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕੀ ਸੁਪਰੀਮ ਕੋਰਟ ਵੱਲੋਂ ਜਨਮ ਨਾਲ ਮਿਲਣ ਵਾਲੀ ਨਾਗਰਿਕਤਾ ਨੂੰ ਕਾਇਮ ਰੱਖਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਹੁਣ ‘ਬਰਥ ਟੂਰਿਜ਼ਮ’ ਖ਼ਿਲਾਫ਼ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ। ਅਮਰੀਕੀ ਨਿਆਂ ਵਿਭਾਗ ਨੇ ਦੇਸ਼ ਭਰ ਦੇ ਫੈਡਰਲ ਪ੍ਰੋਸੀਕਿਊਟਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਹੋਮਲੈਂਡ ਸਿਕਿਉਰਟੀ ਵਿਭਾਗ ਨਾਲ ਮਿਲ ਕੇ ਅਜਿਹੇ ਮਾਮਲਿਆਂ ਦੀ ਜਾਂਚ ਅਤੇ ਮੁਕੱਦਮਿਆਂ ਨੂੰ ਤਰਜੀਹ ਦੇਣ। ਅਮਰੀਕੀ ਨਿਆਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਵਿੱਚ ਕਿਸੇ ਗੈਰ-ਨਾਗਰਿਕ ਵੱਲੋਂ ਬੱਚੇ ਨੂੰ ਜਨਮ ਦੇਣਾ ਆਪਣੇ ਆਪ ਵਿੱਚ ਕੋਈ ਜੁਰਮ ਨਹੀਂ ਹੈ, ਪਰ ਜੇ ਕੋਈ ਵਿਅਕਤੀ ਵੀਜ਼ਾ ਅਰਜ਼ੀ ਵਿੱਚ ਆਪਣਾ ਅਸਲ ਮਕਸਦ ਲੁਕਾ ਕੇ ਜਾਂ ਝੂਠ ਬੋਲ ਕੇ ਸਿਰਫ਼ ਬੱਚੇ ਨੂੰ ਅਮਰੀਕੀ ਨਾਗਰਿਕ ਬਣਾਉਣ ਲਈ ਦੇਸ਼ ਵਿੱਚ ਦਾਖ਼ਲ ਹੁੰਦਾ ਹੈ, ਤਾਂ ਇਹ ਵੀਜ਼ਾ ਧੋਖਾਧੜੀ ਮੰਨੀ ਜਾਵੇਗੀ ਅਤੇ ਇਸ ‘ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹਰ ਸਾਲ ਹਜ਼ਾਰਾਂ ਵਿਦੇਸ਼ੀ ਝੂਠੇ ਬਹਾਨਿਆਂ ਨਾਲ ਅਮਰੀਕਾ ਆ ਕੇ ਬੱਚਿਆਂ ਨੂੰ ਜਨਮ ਦਿਵਾਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਜਨਮ ਤੋਂ ਹੀ ਅਮਰੀਕੀ ਨਾਗਰਿਕਤਾ ਮਿਲ ਸਕੇ। ਇਸ ਦੇ ਨਾਲ ਹੀ ਅਮਰੀਕੀ ਨਿਆਂ ਵਿਭਾਗ ਨੇ ਉਹਨਾਂ ਕੰਪਨੀਆਂ ਅਤੇ ਏਜੰਟਾਂ ‘ਤੇ ਵੀ ਸ਼ਿਕੰਜਾ ਕੱਸਣ ਦੀ ਗੱਲ ਕਹੀ ਹੈ ਜੋ ਪੈਸੇ ਲੈ ਕੇ ਅਜਿਹੀਆਂ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ। ਹਾਲਾਂਕਿ ਇਮੀਗ੍ਰੇਸ਼ਨ ਕਾਨੂੰਨ ਦੇ ਕੁਝ ਮਾਹਿਰ ਇਸ ਕਦਮ ‘ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਨਿਆਂ ਵਿਭਾਗ ਦੇ ਸੀਮਿਤ ਸਰੋਤਾਂ ਨੂੰ ਇਸ ਤਰ੍ਹਾਂ ਦੇ ਕੇਸਾਂ ਵਿੱਚ ਲਗਾਉਣ ਨਾਲ ਨਸ਼ਾ ਤਸਕਰੀ, ਗੈਂਗ ਅਪਰਾਧ ਅਤੇ ਹੋਰ ਗੰਭੀਰ ਮਾਮਲਿਆਂ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਪੈਨ ਸਟੇਟ ਯੂਨੀਵਰਸਿਟੀ ਦੇ ਇਕ ਅਧਿਐਨ ਅਨੁਸਾਰ, 2014 ਤੋਂ 2024 ਦਰਮਿਆਨ ਅਮਰੀਕਾ ਵਿੱਚ ਹੋਣ ਵਾਲੇ ਕੁੱਲ ਜਨਮਾਂ ਵਿੱਚੋਂ ਬਰਥ ਟੂਰਿਜ਼ਮ ਦਾ ਹਿੱਸਾ 0.3 ਫ਼ੀਸਦੀ ਤੋਂ ਵੀ ਘੱਟ ਰਿਹਾ ਹੈ, ਜਿਸਦਾ ਅੰਦਾਜ਼ਾ ਹਰ ਸਾਲ ਲਗਭਗ 5,000 ਤੋਂ 10,000 ਜਨਮਾਂ ਦਾ ਹੈ। ਨਵੇਂ ਨਿਰਦੇਸ਼ਾਂ ਤੋਂ ਬਾਅਦ ਸਰਹੱਦੀ ਇਲਾਕਿਆਂ, ਖ਼ਾਸ ਕਰਕੇ ਮੈਕਸੀਕੋ ਨਾਲ ਲੱਗਦੇ ਖੇਤਰਾਂ ਵਿੱਚ, ਵੀਜ਼ਾ ਅਰਜ਼ੀਆਂ ਅਤੇ ਬਰਥ ਟੂਰਿਜ਼ਮ ਨਾਲ ਜੁੜੀਆਂ ਗਤੀਵਿਧੀਆਂ ‘ਤੇ ਹੋਰ ਸਖ਼ਤ ਨਿਗਰਾਨੀ ਕੀਤੇ ਜਾਣ ਦੀ ਸੰਭਾਵਨਾ ਹੈ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਮੇਅਰ ਮਮਦਾਨੀ ਦਾ ਭਾਸ਼ਣ, ਆਈਸ ਅਤੇ ਅਮੀਰ ਵਰਗ ’ਤੇ ਤਿੱਖੇ ਨਿਸ਼ਾਨੇ ਅਗਲੀ ਖ਼ਬਰ ਪੈਨਸਿਲਵੇਨੀਆ ਦੇ ਮਾਰਸ਼ ਕ੍ਰੀਕ ਸਟੇਟ ਪਾਰਕ ’ਚ ਤੂਫ਼ਾਨ ਦੌਰਾਨ ਹਾਦਸਾ, 2 ਦੀ ਜਾਨ ਬਚੀ, ਇੱਕ ਲਾਪਤਾ
Ad Position 24
No active advertisement