01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

2 ਸਾਲਾਂ ਤੋਂ ਫਰਾਰ ਸੰਤੋਸ਼ ਆਖਰਕਾਰ ਪੁਲਿਸ ਦੇ ਧੱਕੇ ਚੜਿ੍ਹਆ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਨਵੀਂ ਦਿੱਲੀ, 28 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੋਤੀ ਨਗਰ ਦੀ ਪੁਲਿਸ ਸੰਤੋਸ਼ ਉਰਫ਼ ਦੁਰਗਾ (30) ਨਿਵਾਸੀ ਮੋਤੀ ਨਗਰ ਨੂੰ ਅਪਰਾਧਿਕ ਮਾਮਲਿਆਂ ਦੇ ਵਿਚ ਸ਼ਾਮਿਲ ਹੋਣ 'ਤੇ 2 ਸਾਲਾਂ ਤੋਂ ਲੱਭ ਰਹੀ ਸੀ ਕਿਉਂਕਿ ਇਹ ਪੁਲਿਸ ਤੋਂ ਬਚਣ ਦੇ ਲਈ ਫਰਾਰ ਹੋ ਗਿਆ ਸੀ ਅਤੇ ਇਹ ਵਾਰ-ਵਾਰ ਆਪਣੇ ਟਿਕਾਣੇ ਬਦਲ ਰਿਹਾ ਸੀ ਤਾਂ ਕਿ ਪੁਲਿਸ ਦੀ ਗਿ੍ਫ਼ਤਾਰੀ ਤੋਂ ਬਚਿਆ ਜਾ ਸਕੇ | ਸੰਤੋਸ਼ ਅਪਰਾਧ ਤੋਂ ਇਲਾਵਾ ਚੋਰੀਆਂ ਵੀ ਕਰਦਾ ਸੀ | ਇਸ ਪ੍ਰਤੀ ਪੁਲਿਸ ਨੇ ਇਕ ਟੀਮ ਵੀ ਬਣਾਈ ਹੋਈ ਸੀ ਪ੍ਰੰਤੂ ਇਹ ਹਮੇਸ਼ਾ ਪੁਲਿਸ ਤੋਂ ਬਚਦਾ ਰਿਹਾ | ਇਸ 'ਤੇ ਮੋਤੀ ਨਗਰ ਦੇ ਥਾਣੇ ਵਿਚ ਕਈ ਤਰ੍ਹਾਂ ਦੇ ਮਾਮਲੇ ਦਰਜ ਹਨ, ਜਿਨ੍ਹਾਂ 'ਤੇ ਪੁਲਿਸ ਲਗਾਤਾਰ ਆਪਣੀ ਜਾਂਚ ਵੀ ਕਰ ਰਹੀ ਹੈ | ਇਸ ਦੇ ਪ੍ਰਤੀ ਪੁਲਿਸ ਨੇ ਖੁਫੀਆ ਜਾਣਕਾਰੀ ਅਤੇ ਸੰਤੋਸ਼ ਦੇ ਟਿਕਾਣਿਆਂ ਦੀ ਹਰ ਪੱਖ ਤੋਂ ਨਿਗਰਾਨੀ ਰੱਖੀ ਅਤੇ ਅਖੀਰ ਪੁਲਿਸ ਨੇ ਸੰਤੋਸ਼ ਨੂੰ ਦਿੱਲੀ ਦੇ ਸ਼ਾਦੀਪੁਰ ਫਲਾਈਓਵਰ ਦੇ ਹੇਠਲੇ ਇਲਾਕੇ ਵਿਚੋਂ ਕਾਬੂ ਕਰ ਲਿਆ | ਪੁਲਿਸ ਇਸ ਤੋਂ ਅਪਰਾਧਿਕ ਮਾਮਲਿਆਂ, ਚੋਰੀ ਦੇ ਮਾਮਲਿਆਂ ਅਤੇ ਹੋਰ ਮਾਮਲਿਆਂ ਪ੍ਰਤੀ ਪੁੱਛ-ਪੜਤਾਲ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਉ ੱਤਰ ਪੁਸਤਿਕਾ ਦੇ ਮੁਲਾਂਕਣ ਪ੍ਰਤੀ ਵਿਦਿਆਰਥੀ ਸਦਮੇ 'ਚ ਅਗਲੀ ਖ਼ਬਰ 'ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ' ਵਿਚ ਸ਼ਾਮਿਲ ਹੋਏ ਅਕਾਲੀ ਆਗੂ ਅਮਨਜੀਤ ਸਿੰਘ
Ad Position 24