09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕਈ ਇਲਾਕਿਆਂ 'ਚ ਪਾਣੀ ਦੀ ਕਮੀ ਕਾਰਨ ਸਮੇਂ ਸਿਰ ਨਹੀਂ ਲੱਗੇ ਨਵੇਂ ਟਿਊਬਵੈੱਲ

Ad Position 21
No active advertisement
ਅਜੀਤ ਡੈਸਕ 21-05-2026
ਜਲੰਧਰ, 20 ਮਈ (ਸ਼ਿਵ)- ਇਕ ਪਾਸੇ ਜਿੱਥੇ ਕਹਿਰ ਦੀ ਗਰਮੀ ਵਿਚ ਲੋਕ ਬੇਹਾਲ ਹੋਏ ਪਏ ਹਨ ਪਰ ਦੂਜੇ ਪਾਸੇ ਕਈ ਇਲਾਕਿਆਂ ਵਿਚ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਸਤੀਆਂ ਦੇ ਕਈ ਇਲਾਕਿਆਂ ਵਿਚ ਤਾਂ ਪਾਣੀ ਸਪਲਾਈ ਵਿਚ ਕਾਫੀ ਕਮੀ ਆ ਜਾਂਦੀ ਹੈ ਤੇ ਦੂਜੇ ਪਾਸੇ ਉੱਤਰੀ ਹਲਕੇ ਦੇ ਇੰਦਰਾ ਕਾਲੋਨੀ ਅਤੇ ਨਿਊ ਇੰਦਰਾ ਕਾਲੋਨੀ ਵਿਚ ਟਿਊਬਵੈੱਲ ਲੱਗੇ ਨੂੰ ਇਕ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਉੱਥੇ ਟਿਊਬਵੈੱਲ ਨੂੰ ਕੁਨੈਕਸ਼ਨ ਨਹੀਂ ਕੀਤਾ ਜਾ ਸਕਿਆ ਹੈ | ਲੋਕਾਂ ਨੂੰ ਟੈਂਕਰ ਰਾਹੀਂ ਪਾਣੀ ਸਪਲਾਈ ਕੀਤੀ ਜਾ ਰਹੀ ਹੈ ਤੇ ਕਈ ਇਲਾਕਿਆਂ ਵਿਚ ਤਾਂ ਲੋਕਾਂ ਨੂੰ ਆਪ ਪਾਣੀ ਦੀ ਖ਼ਰੀਦ ਕਰਨੀ ਪੈਂਦੀ ਹੈ ਪਰ ਪਾਣੀ ਦੀ ਜ਼ਿਆਦਾ ਖ਼ਰੀਦ ਕੇ ਘਰ ਦੇ ਕੰਮ ਪੂਰੇ ਨਹੀਂ ਹੁੰਦੇ ਹਨ | ਕਈ ਇਲਾਕਿਆਂ ਵਿਚ ਤਾਂ ਪਾਣੀ ਦੀ ਦੁਰਵਰਤੋਂ ਕਾਫੀ ਮਾਤਰਾ ਵਿਚ ਹੋ ਰਹੀ ਹੈ | ਪਹਿਲਾਂ ਕਹਿਰ ਦੀ ਗਰਮੀ ਵਿਚ ਤਾਂ ਸੜਕਾਂ ਜਾਂ ਗੱਡੀਆਂ ਧੋਣ ਦੇ ਕੰਮ 'ਤੇ ਪਾਬੰਦੀ ਲਗਾਈ ਜਾਂਦੀ ਸੀ ਤਾਂ ਜੋ ਪੀਣ ਵਾਲੇ ਪਾਣੀ ਦੀ ਕਮੀ ਨਾ ਹੋ ਸਕੇ ਪਰ ਨਗਰ ਨਿਗਮ ਵਲੋਂ ਗਰਮੀਆਂ ਵਿਚ ਪਾਣੀ ਦੀ ਬੱਚਤ ਕਰਨ ਲਈ ਦੁਰਵਰਤੋਂ ਦਾ ਕੰਮ ਰੁਕਵਾਉਣ ਲਈ ਨਿਗਰਾਨੀ ਕਰਨ ਦਾ ਕੰਮ ਬਿਲਕੁਲ ਬੰਦ ਹੋ ਚੁੱਕਾ ਹੈ | ਸ਼ਹਿਰ ਵਿਚ ਲੋਕਾਂ ਵਲੋਂ ਪਾਣੀ ਦੀ ਵਰਤੋਂ ਕਰਨ ਅਤੇ ਬਿੱਲ ਦੇਣ ਤੋਂ ਬਚਣ ਲਈ ਘਰਾਂ ਜਾਂ ਦੁਕਾਨਾਂ ਬਾਹਰ ਟੂਟੀਆਂ ਲਗਾ ਲਈਆਂ ਹਨ | ਇਨ੍ਹਾਂ ਟੂਟੀਆਂ ਤੋਂ ਹੀ ਕਈ ਬਾਰ ਪਾਣੀ ਵਗਦਾ ਰਹਿੰਦਾ ਹੈ | ਇਸ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਕ ਤਾਂ ਕਈ ਟਿਊਬਵੈੱਲਾਂ ਦੀ ਉਮਰ ਖ਼ਤਮ ਹੋ ਚੁੱਕੀ ਹੈ ਤੇ ਉੱਥੇ ਅਜੇ ਤੱਕ ਨਵੇਂ ਟਿਊਬਵੈੱਲ ਨਹੀਂ ਲਗਾਏ ਗਏ ਹਨ | ਗਰਮੀਆਂ ਵਿਚ ਪਾਣੀ ਦੀ ਕਮੀ ਕਾਫੀ ਵਧ ਜਾਂਦੀ ਹੈ ਜਿਸ ਕਰਕੇ ਟਿਊਬਵੈੱਲਾਂ 'ਤੇ ਦਬਾਅ ਵਧ ਜਾਂਦਾ ਹੈ ਤਾਂ ਇਸ ਨਾਲ ਪਾਣੀ ਦੀ ਕਮੀ ਵੀ ਹੋ ਜਾਂਦੀ ਹੈ ਕਿਉਂਕਿ ਕਈ ਟਿਊਬਵੈੱਲਾਂ ਨੂੰ 10 ਤੋਂ 15 ਸਾਲ ਦਾ ਸਮਾਂ ਹੋ ਜਾਂਦਾ ਹੈ | ਸਰਦੀਆਂ ਦੇ ਮੌਸਮ ਵਿਚ ਪਾਣੀ ਘੱਟ ਆਉਣ ਦਾ ਅਸਰ ਨਹੀਂ ਪੈਂਦਾ ਪਰ ਗਰਮੀਆਂ ਵਿਚ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਕ ਜਾਣਕਾਰੀ ਮੁਤਾਬਕ ਨਗ ਨਿਗਮ ਵਲੋਂ ਸ਼ਹਿਰ ਵਿਚ50 ਦੇ ਕਰੀਬ ਨਵੇਂ ਟਿਊਬਵੈੱਲ ਲਗਾਏ ਜਾਣੇ ਸੀ ਜਦਕਿ 20 ਦੇ ਕਰੀਬ ਟਿਊਬਵੈੱਲ ਪਾਣੀ ਕੁਨੈਕਸ਼ਨ ਦਾ ਇੰਤਜ਼ਾਰ ਕਰ ਰਹੇ ਹਨ | ਜੇਕਰ ਨਿਗਮ ਦਾ ਓ. ਐਂਡ. ਐਮ. ਵਿਭਾਗ ਸਮੇਂ ਸਿਰ ਪਾਵਰਕਾਮ ਨੂੰ ਅਦਾਇਗੀ ਜਮਾਂ ਕਰਵਾ ਦਿੰਦਾ ਤਾਂ ਟਿਊਬਵੈੱਲ ਦੇ ਕੁਨੈਕਸ਼ਨ ਸਮੇਂ ਸਿਰ ਸ਼ੁਰੂ ਹੋ ਜਾਣੇ ਸੀ ਪਰ ਹੁਣ ਤਾਂ ਟਿਊਬਵੈੱਲ ਲੱਗਣ ਆਸਾਨ ਨਹੀਂ ਹਨ ਜਦਕਿ ਹੁਣ ਇਹ ਕੰਮ ਬਰਸਾਤਾਂ ਤੋਂ ਬਾਅਦ ਹੀ ਸ਼ੁਰੂ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਸ਼ਹਿਰ ਵਿਚ ਟਿਊਬਵੈੱਲਾਂ ਦੀ ਗਿਣਤੀ 700 ਤੱਕ ਪੁੱਜ ਗਈ ਹੈ ਤੇ ਹਰ ਸਾਲ 10 ਫੀਸਦੀ ਦੇ ਕਰੀਬ ਪਾਣੀ ਕੱਢਣ ਦੇ ਕੰਮ ਵਿਚ ਕਮੀ ਆ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਵਿਜੇ ਨਗਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਿਨਾਂ ਚੋਣ ਨਿਸ਼ਾਨ ਦੇ ਲੜ ਰਿਹੈ ਕਈ ਨਗਰ ਕੌਂਸਲ ਚੋਣਾਂ-'ਤੱਕੜੀ' ਕੀਤੀ ਪਾਸੇ
Ad Position 24