09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵਿਜੇ ਨਗਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 21-05-2026
ਜਲੰਧਰ, 20 ਮਈ (ਜਤਿੰਦਰ ਪੰਮੀ)-ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਨੂੰ ਵਿਜੇ ਨਗਰ ਦੇ ਦੋ ਨੰਬਰ ਗੇਟ ਨੇੜਿਓਾ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਪੁਲਿਸ ਨੇ ਲਾਸ਼ ਸ਼ਨਾਖਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਚਾਰ ਦੇ ਏ.ਐਸ.ਆਈ. ਰਾਜ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਮਨੀ ਪੁੱਤਰ ਅਨਿਲ ਕੁਮਾਰ ਵਾਸੀ ਅਲੀ ਮੁਹੱਲਾ ਨੇ ਕੰਟਰੋਲ ਰੂਮ 'ਤੇ ਇਤਲਾਹ ਦਿੱਤੀ ਸੀ ਕਿ ਵਿਜੇ ਨਗਰ ਦੇ ਗੇਟ ਨੰਬਰ-2 ਨੇੜੇ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ | ਉਹ ਸਿਪਾਹੀ ਹਰਸਿਮਰਨ ਸਿੰਘ ਨਾਲ ਮੌਕੇ 'ਤੇ ਪੁੱਜੇ ਤੇ ਲਾਸ਼ ਕਬਜ਼ੇ ਲੈ ਲਈ | ਏ.ਐਸ.ਆਈ. ਰਾਜ ਕੁਮਾਰ ਨੇ ਦੱਸਿਆ ਕਿ ਮਿ੍ਤਕ ਦੀ ਉਮਰ 55-60 ਸਾਲ ਦੇ ਕਰੀਬ, ਕੱਦ ਫੁੱਟ 7 ਇੰਚ ਸੀ, ਜਿਸ ਦੇ ਹਰੇ ਰੰਗ ਦੀ ਕਮੀਜ਼ ਤੇ ਕਾਲਾ ਪਜ਼ਾਮਾ ਹੋਇਆ ਸੀ ਤੇ ਸਿਰੋਂ ਮੋਨਾ ਸੀ | ਉਨ੍ਹਾਂ ਦੱਸਿਆ ਕਿ ਆਸ-ਪਾਸ ਦੇ ਲੋਕਾਂ ਨੂੰ ਲਾਸ਼ ਦਾ ਸ਼ਨਾਖਤ ਕਰਨ ਲਈ ਦਿਖਾਇਆ ਪਰ ਪਛਾਣ ਨਹੀਂ ਹੋ ਸਕੀ | ਇਸ ਲਾਸ਼ ਸਿਵਲ ਹਸਪਤਾਲ 'ਚ ਰਖਵਾ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਵਰਿਆਣਾ ਡੰਪ 'ਤੇ ਨਹੀਂ ਬੁਝੀ ਅੱਗ-ਧੰੂਏਾ ਨਾਲ ਲੋਕਾਂ ਦਾ ਸਾਹ ਲੈਣਾ ਹੋਇਆ ਔਖਾ ਅਗਲੀ ਖ਼ਬਰ ਕਈ ਇਲਾਕਿਆਂ 'ਚ ਪਾਣੀ ਦੀ ਕਮੀ ਕਾਰਨ ਸਮੇਂ ਸਿਰ ਨਹੀਂ ਲੱਗੇ ਨਵੇਂ ਟਿਊਬਵੈੱਲ
Ad Position 24