09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵਰਿਆਣਾ ਡੰਪ 'ਤੇ ਨਹੀਂ ਬੁਝੀ ਅੱਗ-ਧੰੂਏਾ ਨਾਲ ਲੋਕਾਂ ਦਾ ਸਾਹ ਲੈਣਾ ਹੋਇਆ ਔਖਾ

Ad Position 21
No active advertisement
ਅਜੀਤ ਡੈਸਕ 21-05-2026

ਆਪ ਕੌਂਸਲਰ ਗੁਰਜੀਤ ਘੁੰਮਣ ਵਲੋਂ ਮੌਕੇ ਦਾ ਜਾਇਜ਼ਾ

ਜਲੰਧਰ, 20 ਮਈ (ਸ਼ਿਵ)-ਵਰਿਆਣਾ ਡੰਪ ਦੇ ਅਗਲੇ ਪਾਸੇ ਦੋ ਦਿਨ ਤੋਂ ਲੱਗੀ ਹੋਈ ਅੱਗ ਨੂੰ ਅਜੇ ਤੱਕ ਨਾ ਬੁਝਾਉਣ ਕਰਕੇ ਇਸ ਦੇ ਆਸਪਾਸ ਰਹਿੰਦੇ ਲੋਕਾਂ ਲਈ ਉੱਠਦੇ ਧੰੂਏਾ ਨਾਲ ਸਾਹ ਲੈਣਾ ਔਖਾ ਹੋ ਰਿਹਾ ਹੈ ਜਦਕਿ ਇਲਾਕਾ ਵਾਸੀਆਂ ਵਲੋਂ ਬਾਲਟੀਆਂ ਨਾਲ ਅੱਗ ਨੂੰ ਬੁਝਾਉਣ ਲਈ ਕਈ ਵਾਰ ਯਤਨ ਕੀਤੇ ਗਏ ਪਰ ਅਜੇ ਤੱਕ ਇਹ ਅੱਗ ਨਹੀਂ ਬੁਝੀ ਹੈ | ਵਰਿਆਣਾ ਡੰਪ 'ਤੇ ਲੱਗੀ ਅੱਗ ਦਾ ਮੌਕਾ ਦੇਖਣ ਲਈ ਅੱਜ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 60 ਦੇ ਕੌਂਸਲਰ ਗੁਰਜੀਤ ਘੁੰਮਣ ਵਿਸ਼ੇਸ਼ ਤੌਰ 'ਤੇ ਪੁੱਜੇ | ਉਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਡੰਪ 'ਤੇ ਸੋਮਵਾਰ ਰਾਤ ਦੀ ਅੱਗ ਲੱਗੀ ਹੋਈ ਹੈ ਪਰ ਅਜੇ ਤੱਕ ਨਗਰ ਨਿਗਮ ਵਲੇੋਂ ਨਹੀਂ ਬੁਝਾਈ ਗਈ ਹੈ ਜਿਸ ਕਰਕੇ ਆਸਪਾਸ ਕਾਲੋਨੀਆਂ ਵਿਚ ਰਹਿੰਦੇ ਹਜ਼ਾਰਾਂ ਲੋਕਾਂ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ | ਗੁਰਜੀਤ ਘੁੰਮਣ ਨੇ ਦੱਸਿਆ ਕਿ ਅੱਜ ਜਦੋਂ ਉਹ ਡੰਪ 'ਤੇ ਲੱਗੀ ਅੱਗ ਦਾ ਮੌਕਾ ਦੇਖਣ ਲਈ ਆਏ ਹਨ, ਉਨਾਂ ਨੇ ਨਿਗਮ ਅਫ਼ਸਰਾਂ ਨੂੰ ਕਈ ਬਾਰ ਫ਼ੋਨ ਕਰਕੇ ਇਸ ਬਾਰੇ ਫਾਇਰ ਬਿ੍ਗੇਡ ਭੇਜਣ ਦੀ ਮੰਗ ਕਰਨੀ ਸੀ ਪਰ ਨਿਗਮ ਅਫ਼ਸਰਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ | ਅੱਗ ਕਰਕੇ ਲਗਾਤਾਰ ਧੰੂਆਂ ਉੱਠ ਰਿਹਾ ਹੈ ਜਿਸ ਕਰਕੇ ਆਸਪਾਸ ਦੀਆਂ ਕਾਲੋਨੀਆਂ ਮਾਤਾ ਸੰਤ ਕੌਰ ਨਗਰ, ਜਲੰਧਰ ਪ੍ਰਾਈਮ, ਗੁਰੂ ਰਾਮਦਾਸ ਨਗਰ , ਜਲੰਧਰ ਵਿਹਾਰ ਤੇ ਵਰਿਆਣਾ ਪਿੰਡ ਦੇ ਲੋਕਾਂ ਨੂੰ ਇਸ ਧੰੂਏਾ ਕਰਕੇ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੁਰਜੀਤ ਘੁੰਮਣ ਨੇ ਦੋਸ਼ ਲਗਾਇਆ ਕਿ ਕੁੱਝ ਲੋਕ ਆਪ ਹੀ ਕੂੜੇ ਨੂੰ ਅੱਗ ਲਗਾ ਦਿੰਦੇ ਹਨ | ਇਸ ਬਾਰੇ ਨਿਗਮ ਨੂੰ ਜਾਂਚ ਕਰਵਾ ਕੇ ਕਾਰਵਾਈ ਕਰਨੀ ਚਾਹੀਦੀ ਹੈ | ਕਹਿਰ ਦੀ ਗਰਮੀ ਹੋਣ ਕਰਕੇ ਵੀ ਅੱਗ ਤੇਜ਼ੀ ਨਾਲ ਫੈਲ ਰਹੀ ਹੈ | ਇਲਾਕੇ ਲਈ ਇਹ ਵੱਡੀ ਸਮੱਸਿਆ ਬਣ ਗਿਆ ਹੈ | ਇਸ ਡੰਪ 'ਤੇ ਕਈ ਬਾਰ ਅੱਗ ਸੁਲਗਦੀ ਰਹਿੰਦੀ ਹੈ ਕਿਉਂਕਿ ਡੰਪ 'ਤੇ ਪਲਾਸਟਿਕ ਸਮੇਤ ਹੋਰ ਵੀ ਕਾਫੀ ਕੂੜਾ ਪਿਆ ਹੈ ਜਿਸ ਨੂੰ ਲੱਗੀ ਅੱਗ ਕਾਫੀ ਦੇਰ ਤੱਕ ਲੱਗੀ ਰਹਿੰਦੀ ਹੈ | ਉਨਾਂ ਕਿਹਾ ਕਿ ਉਹ ਇਸ ਬਾਰੇ ਮੇਅਰ ਵਨੀਤ ਧੀਰ ਨੂੰ ਮਿਲ ਕੇ ਇਸ ਬਾਰੇ ਕਾਰਵਾਈ ਕਰਵਾਉਣ ਦੀ ਮੰਗ ਕਰਨਗੇ |

Ad Position 22
No active advertisement
ਪਿਛਲੀ ਖ਼ਬਰ 'ਲੂ' ਦਾ ਕਹਿਰ ਜਾਰੀ, ਅੱਤ ਦੀ ਗਰਮੀ ਕਾਰਨ ਲੋਕ ਘਰਾਂ 'ਚੋਂ ਬਾਹਰ ਨਿਕਲਣ ਤੋਂ ਝਿਜਕਣ ਲੱਗੇ ਅਗਲੀ ਖ਼ਬਰ ਵਿਜੇ ਨਗਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
Ad Position 24