02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੇਵਾ ਮੁਕਤੀ 'ਤੇ ਵਿਸ਼ੇਸ਼ ਲੈਕਚਰਾਰ ਪ੍ਰਦੀਪ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 31-05-2026
ਅੱਪਰਾ, 30 ਮਈ-ਲੈਕਚਰਾਰ ਪ੍ਰਦੀਪ ਸਿੰਘ ਦਾ ਜਨਮ 30 ਮਈ 1968 ਨੂੰ ਪਿਤਾ ਕੇਵਲ ਸਿੰਘ ਦੇ ਗ੍ਰਹਿ ਮਾਤਾ ਸੱਤਿਆ ਦੇਵੀ ਦੀ ਕੁੱਖੋਂ ਪਿੰਡ ਰਾਜਪੁਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ | ਉਨ੍ਹਾਂ ਨੇ ਐਮ.ਏ. ਪੁਲੀਟੀਕਲ ਸਾਇੰਸ, ਪਬਲਿਕ ਐਡਮਨਿਸਟਰੇਸ਼ਨ ਅਤੇ ਅੰਗਰੇਜ਼ੀ ਦੀ ਉੱਚ ਸਿੱਖਿਆ ਦੇ ਨਾਲ ਬੀ. ਐੱਡ. ਦੀ ਵਿੱਦਿਆ ਵੀ ਹਾਸਲ ਕੀਤੀ | ਉਨ੍ਹਾਂ ਨੇ 19 ਫਰਵਰੀ 1994 ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ 'ਚ ਬਤੌਰ ਐੱਸ.ਐੱਸ. ਮਾਸਟਰ ਸਰਕਾਰੀ ਹਾਈ ਸਕੂਲ ਸਰਹਾਲਾ ਰਾਣੂੰਆਂ ਜ਼ਿਲ੍ਹਾ ਜਲੰਧਰ (ਮੌਜੂਦਾ ਸਮੇਂ ਸ਼ਹੀਦ ਭਗਤ ਸਿੰਘ ਨਗਰ) ਵਿਖੇ ਅਧਿਆਪਨ ਦੀ ਸੇਵਾ ਆਰੰਭੀ | ਪ੍ਰਦੀਪ ਸਿੰਘ ਦੀ ਤਰੱਕੀ ਐੱਸ. ਐੱਸ. ਮਾਸਟਰ ਤੋਂ ਬਤੌਰ ਅੰਗਰੇਜ਼ੀ ਲੈਕਚਰਾਰ ਹੋ ਗਈ ਅਤੇ ਉਨ੍ਹਾਂ ਦੀ ਨਿਯੁਕਤੀ ਸਰਕਾਰੀ ਸੀਨੀ. ਸੈਕੰ. ਸਕੂਲ ਮੁਕੰਦਪੁਰ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਹੋ ਗਈ | ਅਧਿਆਪਨ ਦੀ ਸੇਵਾ ਨਿਭਾਉਂਦਿਆਂ ਹੀ ਉਨ੍ਹਾਂ ਵਲੋਂ ਸ.ਸ.ਸ.ਸ ਮੁਕੰਦਪੁਰ ਦੇ 100 ਸਾਲਾ ਇਤਿਹਾਸ ਨੂੰ ਦਰਸਾਉਂਦੀ ਡਾਕੂਮੈਂਟਰੀ 'ਸਫ਼ਰ ਇੱਕ ਸਦੀ ਦਾ' ਬਣਾਈ ਗਈ, ਜਿਸਦੀ ਬੇਹੱਦ ਸਰਾਹਨਾ ਹੋਈ | 2021 ਤੋਂ ਸੇਵਾ ਮੁਕਤੀ ਤੱਕ ਉਹ ਸਰਕਾਰੀ ਸੀਨੀ. ਸੈਕੰ. ਸਕੂਲ ਮਨਸੂਰਪੁਰ ਨੂੰ (ਜਲੰਧਰ) ਵਿਖੇ ਅਧਿਆਪਨ ਦੀਆਂ ਸੇਵਾਵਾਂ ਨਿਭਾ ਰਹੇ ਹਨ | ਇਹ ਉਨ੍ਹਾਂ ਦੀ ਲਗਨ ਤੇ ਮਿਹਨਤ ਦਾ ਹੀ ਸਿੱਟਾ ਹੈ ਕਿ ਉਨ੍ਹਾਂ ਦੇ ਵਿਦਿਆਰਥੀਆਂ ਨੇ ਹਮੇਸ਼ਾ ਸੌ ਪ੍ਰਤੀਸ਼ਤ ਨਤੀਜੇ ਦਿੱਤੇ ਹਨ | ਕਿ੍ਸ਼ਨ ਕੁਮਾਰ ਸਿੱਖਿਆ ਸਕੱਤਰ ਦੇ ਕਾਰਜਕਾਲ ਸਮੇਂ ਪ੍ਰਦੀਪ ਸਿੰਘ ਵਲੋਂ ਬਤੌਰ ਜ਼ਿਲ੍ਹਾ ਰਿਸੋਰਸ ਪਰਸਨ (ਡੀ.ਆਰ.ਪੀ.) ਸ਼ਾਨਦਾਰ ਡਿਊਟੀ ਨਿਭਾਈ ਗਈ | ਲੈਕਚਰਾਰ ਪ੍ਰਦੀਪ ਸਿੰਘ ਵਲੋਂ ਤਿਆਰ ਕੀਤੇ ਗਏ ਪਾਠ ਕ੍ਰਮ 'ਪੰਜਾਬ ਐਜੂਕੇਅਰ ਐਪ' ਅੱਜ ਵੀ ਉਪਲਬਧ ਹਨ | ਅਧਿਆਪਨ ਦੇ ਖੇਤਰ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਐੱਸ. ਡੀ. ਐਮ. ਬੰਗਾ, ਐੱਸ. ਡੀ. ਐਮ. ਫਿਲੌਰ, ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ, ਰੋਟਰੀ ਕਲੱਬ ਗੁਰਾਇਆ, ਲਾਇਨਜ਼ ਕਲੱਬ ਮੁਕੰਦਪੁਰ ਅਤੇ ਹੋਰ ਕਈ ਸੰਸਥਾਵਾਂ ਤੇ ਅਦਾਰਿਆਂ ਵਲੋਂ ਉਨ੍ਹਾਂ ਨੂੰ ਅਨੇਕਾਂ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ | ਲੈਕਚਰਾਰ ਪ੍ਰਦੀਪ ਸਿੰਘ ਇੱਕ ਸਫ਼ਲ ਅਧਿਆਪਕ ਦੇ ਨਾਲ ਨਾਲ ਚੰਗੇ ਲੇਖਕ, ਗਾਇਕ, ਕਲਾਕਾਰ ਅਤੇ ਸ਼ਾਨਦਾਰ ਬੁਲਾਰੇ ਵੀ ਹਨ | ਅੱਜ 32 ਸਾਲ 3 ਮਹੀਨੇ ਤੇ 12 ਦਿਨ ਦੀ ਅਧਿਆਪਨ ਦੀ ਬੇਮਿਸਾਲ ਸੇਵਾ ਨਿਭਾਉਣ ਤੋਂ ਬਾਅਦ ਲੈਕਚਰਾਰ ਪ੍ਰਦੀਪ ਸਿੰਘ ਰਾਜਪੁਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ (ਜਲੰਧਰ) ਤੋਂ ਸੇਵਾ ਮੁਕਤ ਹੋ ਰਹੇ ਹਨ |
¸ਦਲਵਿੰਦਰ ਸਿੰਘ ਅੱਪਰਾ
Ad Position 22
No active advertisement
ਪਿਛਲੀ ਖ਼ਬਰ ਬ੍ਰਹਮਲੀਨ ਸੰਤ ਬਾਬਾ ਉਂਕਾਰ ਨਾਥ ਕਾਲਾ ਬਾਹੀਆ ਵਾਲਿਆਂ ਦਾ 39ਵਾਂ ਸਾਲਾਨਾ ਬਰਸੀ ਸਮਾਗਮ ਮਨਾਇਆ ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਨੇ ਮੀਟਿੰਗ ਕਰਕੇ ਕੀਤਾ ਸੰਘਰਸ਼ ਦਾ ਐਲਾਨ
Ad Position 24