ਕਿਸ਼ਨਗੜ੍ਹ, 30 ਮਈ (ਹੁਸਨ ਲਾਲ)-ਨਜ਼ਦੀਕੀ ਪਿੰਡ ਕਾਲਾ ਬਾਹੀਆਂ ਵਿਖੇ ਮਹਾਨ ਤਪੱਸਵੀ ਬ੍ਰਹਮਲੀਨ ਸੰਤ ਬਾਬਾ ਉਂਕਾਰ ਨਾਥ ਜੀ ਕਾਲਾ ਬਾਹੀਆ ਵਾਲਿਆਂ ਦਾ 39ਵਾਂ ਸਾਲਾਨਾ ਬਰਸੀ ਸਮਾਗਮ ਗਰਾਮ ਪੰਚਾਇਤ ਕਾਲਾ ਬਾਹੀਆ, ਸਮੂਹ ਨਗਰ ਤੇ ਇਲਾਕਾ ਨਿਵਾਸੀ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ¢ ਇਸ ਮÏਕੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀਵਾਰ ਪਾਠਾਂ ਦੇ ਭੋਗ ਪਾਏ ਗਏ ਅਰਦਾਸ ਉਪਰੰਤ ਕੀਰਤਨ ਦੀਵਾਨ ਸਜਾਏ ਗਏ¢ ਜਿਸ ਵਿੱਚ ਕਥਾ ਵਾਚਕ ਭਾਈ ਫਰਿਆਦ ਸਿੰਘ, ਕੀਰਤਨੀ ਜੱਥਾ ਭਾਈ ਦਵਿੰਦਰ ਸਿੰਘ ਸੋਢੀ ਅਤੇ ਭਾਈ ਸੁਖਵਿੰਦਰ ਸਿੰਘ ਜਗਰਾਵਾਂ, ਕਵੀਸ਼ਰ ਜਥਾ ਭਾਈ ਤਰਲੋਚਨ ਸਿੰਘ ਦੋਲੀਕੇ ਵਾਲੇ ਅਤੇ ਢਾਡੀ ਜੱਥਾ ਗਿਆਨੀ ਜਗਜੀਤ ਸਿੰਘ ਜਲਵਾ ਆਦਿ ਵੱਲੋਂ ਸੰਗਤਾਂ ਨੂੰ ਸ਼ਬਦ ਕੀਰਤਨ, ਕਥਾ ਵਿਚਾਰਾਂ ਅਤੇ ਵੀਰਰੱਸੀ ਢਾਡੀ ਵਾਰਾਂ ਨਾਲ ਗੁਰੂ ਇਤਿਹਾਸ ਸਰਵਣ ਕਰਵਾਇਆ ਗਿਆ ¢ ਇਸ ਮੌਕੇ ਸਮਾਜਿਕ, ਧਾਰਮਿਕ ਤੇ ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਤੇ ਸੰਤ ਮਹਾਂਪੁਰਸ਼ਾਂ ਵੱਲੋਂ ਬ੍ਰਹਮਲੀਨ ਸੰਤ ਬਾਬਾ ਉਂਕਾਰ ਨਾਥ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ¢ ਇਸ ਮÏਕੇ ਪ੍ਰਬੰਧਕਾਂ ਵਿੱਚੋਂ ਸਰਪੰਚ ਪਰਮਜੀਤ ਪਾਲ ਕਾਲਾ ਬਾਹੀਆਂ, ਰਣਜੀਤ ਸਿੰਘ ਬਾਹੀਆ, ਰਵਿੰਦਰ ਪਾਲ, ਬਲਵਿੰਦਰ ਸਿੰਘ, ਸੁਰਿੰਦਰ ਕੌਰ ਫÏਜਣ, ਬਲਵੀਰ ਕੌਰ, ਪਰਮਿੰਦਰ ਕੌਰ, (ਸਾਰੇ ਪੰਚ) ਹੈੱਡ ਗ੍ਰੰਥੀ ਬਾਬਾ ਲੱਖਾ ਸਿੰਘ, ਸਤਨਾਮ ਸਿੰਘ ਬਾਹੀਆ, ਦਰਸ਼ਨ ਸਿੰਘ ਫÏਜੀ, ਜਥੇਦਾਰ ਗੁਰਦੀਪ ਸਿੰਘ ਬਾਹੀਆ ਆਦਿ ਵੱਲੋ ਸਾਂਝੇ ਤÏਰ 'ਤੇ ਵਿਧਾਇਕ ਬਲਕਾਰ ਸਿੰਘ, ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇਪੀ, ਸਾਬਕਾ ਵਿਧਾਇਕ ਚÏਧਰੀ ਸੁਰਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਸੇਵਾਮੁਕਤ ਐਸਐਸਪੀ ਰਜਿੰਦਰ ਸਿੰਘ, ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ, ਸਾਬਕਾ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ, ਗੁਰਜਿੰਦਰ ਸਿੰਘ ਭਤੀਜਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਪ੍ਰਦੀਪ ਕੁਮਾਰ ਦੀਪਾ ਬੱਲਾਂ, ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਚੇਅਰਮੈਨ ਗੁਰਪਾਲ ਸਿੰਘ ਪਾਲਾ ਮਾਂਗੇਕੀ ਆਦਿ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ, ਸੇਵਾ ਮੁਕਤ ਪਿ੍ੰਸੀਪਲ ਚਰਨਾ ਰਾਮ, ਬਲਵਿੰਦਰ ਸਿੰਘ ਬਾਹੀਆ, ਸੰਦੀਪ ਸਿੰਘ ਬੁੱਟਰ, ਮਹਿੰਦਰ ਸਿੰਘ ਬਾਹੀਆ, ਨੰਬਰਦਾਰ ਸੁਰਿੰਦਰ ਸਿੰਘ ਬਾਹੀਆ, ਸੁਖਜਿੰਦਰ ਸਿੰਘ ਮੰਡ, ਪ੍ਰਦੁਮਣ ਸਿੰਘ ਬਾਹੀਆ, ਸੇਵਾ ਮੁਕਤ ਇੰਸ. ਮੋਹਨ ਸਿੰਘ ਕੰਧਾਲਾ ਗੁਰੂ, ਸਰਪੰਚ ਰਾਜਵਿੰਦਰ ਸਿੰਘ ਰਾਜਾ ਈਸਪੁਰ, ਸਾਬਕਾ ਸਰਪੰਚ ਹਰਸਲਿੰਦਰ ਸਿੰਘ ਢਿੱਲੋਂ ਮੱਖਣ ਸਿੰਘ ਰਹੀਮਪੁਰ, ਸ਼ਾਦੀ ਲਾਲ ਬੱਲਾਂ, ਗੁਰਦੇਵ ਸਿੰਘ ਮਾਹਲ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ¢ ਸਮਾਗਮ ਦÏਰਾਨ ਮੰਚ ਸੰਚਾਲਨ ਦੀਆਂ ਸੇਵਾਵਾਂ ਹਰਵਿੰਦਰ ਸਿੰਘ ਵੀਰ ਵੱਲੋਂ ਬਾਖੂਬੀ ਨਿਭਾਈਆਂ ਗਈਆਂ¢