02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸੀਟੀ ਗਰੁੱਪ ਵੱਲੋਂ 'ਵੀਕਐਂਡ ਆਫ ਵੈੱਲਨੈੱਸ' ਪ੍ਰੋਗਰਾਮ ਕਰਵਾਇਆ ਭੰਗੜੇ ਰਾਹੀਂ ਸਰੀਰਕ ਤੇ ਮਾਨਸਿਕ ਸਿਹਤ ਵੱਲ ਤਰਜੀਹ ਦੇਣ ਦਾ ਸੰਦੇਸ਼ <br/>

Ad Position 21
No active advertisement
ਸੀਟੀ ਗਰੁੱਪ ਵੱਲੋਂ ਕਰਵਾਏ 'ਵੀਕਐਂਡ ਆਫ ਵੈੱਲਨੈੱਸ' 'ਚ ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ:-ਜੀ.ਪੀ.ਸਿੰਘ <br/> 15-06-2026
ਜਲੰਧਰ, 14 ਜੂਨ (ਡਾ.ਜਤਿੰਦਰ ਸਾਬੀ)-ਸੀਟੀ ਗਰੁੱਪ ਨੇ ਜਲੰਧਰ ਕੈਂਟ ਦੇ ਜਵਾਹਰ ਗਾਰਡਨ ਵਿੱਚ '' ਵੀਕਐਂਡ ਆਫ ਵੈਲਨੈੱਸ'' ਦਾ ਆਯੋਜਨ ਕੀਤਾ | ਇਹ ਪ੍ਰੋਗਰਾਮ ਸੋਲ ਸ਼ੇਕਰਜ਼ ਅਕੈਡਮੀ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸਦਾ ਮਕਸਦ ਸਰੀਰਕ ਤੰਦਰੁਸਤੀ, ਮਾਨਸਿਕ ਸਿਹਤ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨਾ ਸੀ, ਨਾਲ ਹੀ ਲੋਕਾਂ ਨੂੰ ਸਿਹਤਮੰਦ ਅਤੇ ਸਰਗਰਮ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਵੀ ਸੀ | ਇਸ ਫਿਟਨੈਸ ਮੁਹਿੰਮ ਨੂੰ ਹਰ ਉਮਰ ਦੇ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ | ਸ਼ਹਿਰਵਾਸੀਆ ਨੇ ਯੋਗਾ, ਫੁੱਟਬਾਲ, ਬੈਡਮਿੰਟਨ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਵਿੱਚ ਜੋਸ਼ ਨਾਲ ਹਿੱਸਾ ਲਿਆ | ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਕੈਂਟੋਨਮੈਂਟ ਦੇ ਐਗਜੀਕਿਊਟਿਵ ਅਫਸਰ ਓਮਪਾਲ ਸਿੰਘ ਅਤੇ ਸਿਵਲ ਮੈਂਬਰ ਪੁਨੀਤ ਸ਼ੁਕਲਾ ਭਾਰਤੀ ਦਾ ਖਾਸ ਯੋਗਦਾਨ ਰਿਹਾ, ਜਿਨ੍ਹਾਂ ਨੇ ਲੋੜੀਂਦੀਆਂ ਮਨਜ਼ੂਰੀਆਂ ਪ੍ਰਦਾਨ ਕੀਤੀਆਂ | ਇਸ ਮੌਕੇ 'ਤੇ ਸੈਨੀਟਰੀ ਇੰਸਪੈਕਟਰ ਸੁਨੀਲ ਕੁਮਾਰ ਪਾਲ, ਜੂਨੀਅਰ ਅਸਿਸਟੈਂਟ ਵਿਨੋਦ ਕੁਮਾਰ ਵਰਮਾ ਅਤੇ ਲੀਗ ਵਨ ਮੀਡੀਆ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਨਵੀਨ ਸ਼ਰਮਾ ਵੀ ਮੌਜੂਦ ਰਹੇ | ਸੀਟੀ ਗਰੁੱਪ ਦੀ ਨੁਮਾਇੰਦਗੀ ਕਰਦੇ ਹੋਏ ਡਾ. ਸ਼ਿਵ ਕੁਮਾਰ , ਡਾ. ਸੰਗਰਾਮ ਸਿੰਘ (ਡਾਇਰੈਕਟਰ, ਅਕਾਦਮਿਕ ਓਪਰੇਸ਼ਨਜ਼), ਡਾ. ਸੌਰਭ ਸ਼ਰਮਾ , ਡਾ. ਦਿਵੋਏ ਸ਼ਰਮਾ, ਅਮਨ, ਜਤਿੰਦਰ ਸਿੰਘ ਅਤੇ ਸਤਪਾਲ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਦੁਆਬਾ ਖੇਤਰ ਵਿਚ ਸਿਆਲੂ ਮੱਕੀ ਦੀ ਕਟਾਈ ਦਾ ਕੰਮ ਸ਼ੁਰੂ
Ad Position 24
No active advertisement