ਸ਼ਾਹਕੋਟ, 14 ਜੂਨ (ਬਾਂਸਲ)-ਪਿਛਲੇ ਕੁਝ ਸਾਲਾਂ ਤੋਂ ਦੁਆਬਾ ਖੇਤਰ ਵਿਚ ਮੱਕੀ ਦੀ ਫ਼ਸਲ ਹੇਠਲੇ ਰਕਬੇ ਵਿਚ ਵੱਡਾ ਵਾਧਾ ਹੋਇਆ ਹੈ¢ ਇਹਨਾਂ ਦਿਨਾਂ ਵਿੱਚ ਸਿਆਲੂ ਮੱਕੀ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ¢ਫ਼ਰਵਰੀ-ਮਾਰਚ ਮਹੀਨੇ ਵਿਚ ਬੀਜੀ ਜਾਂਦੀ ਇਸ ਸਿਆਲੂ ਮੱਕੀ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਤੇ ਅਗਲੇ ਹਫ਼ਤੇ ਇਹ ਪੂਰਾ ਜ਼ੋਰ ਫੜ ਲਵੇਗੀ¢ ਪਿਛਲੇ 2-3 ਦਿਨਾਂ ਤੋਂ ਮੱਕੀ ਮੰਡੀ ਵਿਚ ਆਉਣੀ ਸ਼ੁਰੂ ਹੋ ਚੁੱਕੀ ਹੈ¢ ਇਸ ਵਾਰ ਮੱਕੀ ਦਾ ਵਧੀਆ ਭਾਅ ਮਿਲਣ ਕਾਰਨ ਆਲੂਆਂ ਦੀ ਮੰਦੀ ਦੇ ਸ਼ਿਕਾਰ ਹੋਏ ਕਿਸਾਨਾਂ ਨੂੰ ਆਰਥਿਕ ਠੁੰਮਣਾ ਮਿਲਣ ਦੀ ਆਸ ਹੈ¢ ਸਿਆਲੂ ਮੱਕੀ ਦੀ ਕਟਾਈ ਦੇ ਸੰਦਰਭ ਵਿਚ ਪਿੰਡ ਸੈਦਪੁਰ ਝਿੜੀ ਦੇ ਸਰਪੰਚ ਤਰਸੇਮ ਸਿੰਘ ਧੰਜੂ ਦੇ ਪਰਿਵਾਰ ਨੇ ਮੱਕੀ ਦੀ ਕਟਾਈ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਘਰ ਵਿਚ ਅਰਦਾਸ ਕੀਤੀ ਤੇ ਖੇਤਾਂ ਵਿਚ ਜਾ ਕੇ ਪ੍ਰਸ਼ਾਦ ਵੰਡਣ ਉਪਰੰਤ ਕੰਬਾਈਨ ਨਾਲ ਮੱਕੀ ਦੀ ਕਟਾਈ ਦਾ ਕੰਮ ਸ਼ੁਰੂ ਕੀਤਾ¢ ਇਸ ਮÏਕੇ ਤਰਸੇਮ ਸਿੰਘ ਧੰਜੂ ਸਰਪੰਚ, ਅੰਗਰੇਜ ਸਿੰਘ ਸਾਬਕਾ ਸਰਪੰਚ, ਨਿੱਕੂ ਧੰਜੂ, ਅਭੀਜੋਤ ਸਿੰਘ, ਜਸਵੀਰ ਸਿੰਘ, ਅੰਮਿ੍ਤਪਾਲ ਸਿੰਘ, ਮਨਦੀਪ ਸਿੰਘ ਤੇ ਗੁਰਤੇਜ ਸਿੰਘ ਹਾਜ਼ਰ ਸਨ¢