03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕਾਲੀਆ ਕਾਲੋਨੀ ਕੋਲ ਨਹਿਰ ਦੇ ਓਵਰ ਫਲੋ ਹੋਣ ਨਾਲ ਨੁਕਸਾਨ ਦੀ ਸ਼ੰਕਾ ਨਹਿਰ ਦੀ ਸਫ਼ਾਈ ਨਾ ਹੋਣ ਕਰਕੇ ਵੀ ਨਾਲੇ ਦਾ ਪਾਣੀ ਹੋ ਰਿਹਾ ਓਵਰ ਫਲੋ

Ad Position 21
No active advertisement
ਅਜੀਤ ਡੈਸਕ 30-06-2026
ਜਲੰਧਰ, 29 ਜੂਨ (ਸ਼ਿਵ)- ਇਸ ਸਾਲ ਵੀ ਕਾਲਾ ਸੰਘਿਆਂ ਨਹਿਰ ਦੀ ਸਫ਼ਾਈ ਨਾ ਹੋਣ ਕਰਕੇ ਪਾਣੀ ਦੇ ਓਵਰ ਫਲੋ ਹੋਣ ਨਾਲ ਕਾਲੀਆ ਕਾਲੋਨੀ ਸਮੇਤ ਹੋਰ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਨੁਕਸਾਨ ਦੀ ਸ਼ੰਕਾ ਜਾਹਿਰ ਹੋ ਰਹੀ ਹੈ ਕਿਉਂਕਿ ਕੁੱਝ ਦਿਨ ਪਹਿਲਾਂ ਵੀ ਇਸ ਨਾਲੇ ਦਾ ਪਾਣੀ ਓਵਰ ਫਲੋ ਹੋਣ ਨਾਲ ਆਸਪਾਸ ਇਲਾਕਿਆਂ ਵਿਚ ਚਲਾ ਗਿਆ ਸੀ। ਉਂਜ ਲੋਕਾਂ ਨੇ ਪਾਣੀ ਦੇ ਓਵਰ ਫਲੋ ਹੋਣ ਨਾਲ ਆਪਣੇ ਮਕਾਨਾਂ, ਕੋਠੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕਈ ਥਾਵਾਂ ’ਤੇ ਮਿੱਟੀ ਨਾਲ ਭਰੀਆਂ ਬੋਰੀਆਂ ਵੀ ਲਗਾ ਰੱਖੀਆਂ ਹਨ। ਕਾਲੀਆ ਕਾਲੋਨੀ ਦੇ ਲੋਕਾਂ ਦਾ ਕਹਿਣਾ ਸੀ ਕਿ ਇਸ ਨਹਿਰ ਵਿਚ ਉਂਜ ਗਦਈਪੁਰ ਦਾ ਪਾਣੀ ਆਉਂਦਾ ਹੈ ਪਰ ਜਦੋਂ ਇਸ ਨਹਿਰ ਵਿਚ ਪਿੱਛੇ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਉਸ ਵੇਲੇ ਕਈ ਬਾਰ ਓਵਰ ਫਲੋ ਹੋ ਜਾਂਦਾ ਹੈ ਤੇ ਪਾਣੀ ਕਾਲੋਨੀਆਂ ਵਿਚ ਚਲਾ ਜਾਂਦਾ ਹੈ। ਉਂਜ ਇਸ ਨਹਿਰ ਦੀ ਇਸ ਬਾਰੇ ਸਫ਼ਾਈ ਨਹੀਂ ਹੈ ਤਾਂ ਬੂਟੀ ਭਰੀ ਹੋਈ ਹੈ ਜਿਸ ਨਾਲ ਪਾਣੀ ਜਲਦੀ ਹੀ ਓਵਰ ਫਲੋ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਬਾਰੇ ਸਿੰਚਾਈ ਵਿਭਾਗ ਨਾਲ ਵੀ ਗੱਲ ਕਰ ਕੇ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ। ਬਰਸਾਤਾਂ ਵਿਚ ਜੇਕਰ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਲੋਕਾਂ ਲਈ ਹੋਰ ਵੀ ਮੁਸ਼ਕਲ ਖੜੀ ਹੋ ਜਾਵੇਗੀ। ਉਨਾਂ ਕਿਹਾ ਕਿ ਨਗਰ ਨਿਗਮ ਦੀ ਹੱਦ ਵਿਚ ਜਿੱਥੇ ਵੀ ਇਹ ਨਾਲਾ ਲੰਘਦਾ ਹੈ ਤਾਂ ਪਾਣੀ ਓਵਰ ਫਲੋ ਹੋਣ ਨਾਲ ਕਈ ਲੋਕਾਂ ਦਾ ਨੁਕਸਾਨ ਕਰ ਸਕਦਾ ਹੈ। ਇਸ ਨਹਿਰ ਦੀ ਸਫ਼ਾਈ ਦੇ ਟੈਂਡਰ ਪਹਿਲਾਂ ਹੋਣੇ ਚਾਹੀਦੇ ਸਨ। ਚਾਰ ਦਿਨ ਪਹਿਲਾਂ ਵੀ ਪਾਣੀ ਓਵਰ ਫਲੋ ਹੋ ਗਿਆ ਸੀ ਤਾਂ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਸੀ। ਲੋਕਾਂ ਨੇ ਮੰਗ ਕੀਤੀ ਕਿ ਇਸ ਨਹਿਰ ਦੀ ਸਫ਼ਾਈ ਜਲਦੀ ਤੋਂ ਜਲਦੀ ਕਰਵਾਈ ਜਾਵੇ ਕਿਉਂਕਿ ਇਸ ਨਾਲੇ ਤੋਂ ਕਦੇ ਵੀ ਪਾਣੀ ਦੇ ਓਵਰ ਫਲੋ ਹੋਣ ਨਾਲ ਨੁਕਸਾਨ ਦੀ ਸ਼ੰਕਾ ਬਣੀ ਰਹਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਤਿਗੁਰੂ ਸੰਤ ਕਬੀਰ ਦੀ ਕਲਿਆਣਕਾਰੀ ਬਾਣੀ ਨੇ ਸਭਨਾਂ ਨੂੰ ਸਦਉਪਦੇਸ਼ ਦਿੱਤਾ-ਸਵਾਮੀ ਚੇਤਨਾ ਨੰਦ ਭੂਰੀ ਵਾਲੇ ਅਗਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਕਬੱਡੀ ਦੀ ਨਰਸਰੀ ਤਿਆਰ- ਪੱਡਾ
Ad Position 24
No active advertisement