02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਏਸ਼ੀਆਈ ਖੇਡਾਂ ਤੋਂ ਪਹਿਲਾਂ ਜਪਾਨੀ ਖਾਣੇ ਦੀ ਟ੍ਰੇਨਿੰਗ ’ਤੇ ਭਾਰਤੀ ਖਿਡਾਰੀ

Ad Position 21
No active advertisement
ਅਜੀਤ ਡੈਸਕ 25-07-2026
ਜਲ਼ੰਧਰ, 24 ਜੁਲਾਈ (ਡਾ ਜਤਿੰਦਰ ਸਾਬੀ )- ਜਾਪਾਨ ਵਿੱਚ ਸਤੰਬਰ-ਅਕਤੂਬਰ ਦੌਰਾਨ ਹੋਣ ਵਾਲੀਆਂ ਏਸ਼ੀਆਈ ਖੇਡਾਂ 2026 ਲਈ ਭਾਰਤੀ ਖਿਡਾਰੀਆਂ ਦੀ ਤਿਆਰੀ ਹੁਣ ਸਿਰਫ਼ ਮੈਦਾਨ ਤੱਕ ਸੀਮਤ ਨਹੀਂ ਰਹੀ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਖਿਡਾਰੀਆਂ ਨੂੰ ਜਾਪਾਨ ਦੇ ਖਾਣ-ਪੀਣ ਦੇ ਸੱਭਿਆਚਾਰ ਨਾਲ ਜਾਣੂ ਕਰਵਾਉਣ ਲਈ ਬੈਂਗਲੁਰੂ ਸਥਿਤ ਨੇਤਾਜੀ ਸੁਭਾਸ਼ ਦੱਖਣੀ ਕੇਂਦਰ ਦੇ ਮੈਨੂ ਵਿਚ ਰਵਾਇਤੀ ਜਾਪਾਨੀ ਪਕਵਾਨ ਸ਼ਾਮਲ ਕਰ ਦਿੱਤੇ ਹਨ। ਸਾਈ ਦੇ ਕਾਰਜਕਾਰੀ ਸ਼ੈੱਫ ਜੈਰਾਜ ਨੇ ਦੱਸਿਆ ਕਿ ਜਾਪਾਨ ਵਿਚ ਮੁਕਾਬਲਿਆਂ ਦੌਰਾਨ ਭਾਰਤੀ ਖਿਡਾਰੀਆਂ ਨੂੰ ਖਾਣ-ਪੀਣ ਸਬੰਧੀ ਕੋਈ ਦਿੱਕਤ ਨਾ ਆਵੇ, ਇਸ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਉੱਥੋਂ ਦੇ ਭੋਜਨ ਦੀ ਆਦਤ ਪਾਈ ਜਾ ਰਹੀ ਹੈ। ਇਸ ਮਕਸਦ ਨਾਲ ਖਿਡਾਰੀਆਂ ਨੂੰ ਐਵੋਕਾਡੋ ਅਤੇ ਖੀਰੇ ਦੀ ਸੁਸ਼ੀ, ਹਾਮਾਚੀ ਮੱਛੀ, ਜਾਪਾਨੀ ਨੂਡਲਜ਼, ਸਸ਼ੀਮੀ ਅਤੇ ਰਵਾਇਤੀ ਜਾਪਾਨੀ ਰੋਲ ਪਰੋਸੇ ਜਾ ਰਹੇ ਹਨ। ਪੈਰਿਸ ਪੈਰਾਲੰਪਿਕ ਦੌਰਾਨ ਭਾਰਤੀ ਦਲ ਲਈ ਕਰੀਬ 1,800 ਐਨਰਜੀ ਬਾਰ ਵੀ ਭੇਜਣੇ ਪਏ ਸਨ। ਇਸ ਤਜਰਬੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਪਹਿਲਾਂ ਹੀ ਖਿਡਾਰੀਆਂ ਨੂੰ ਜਾਪਾਨੀ ਭੋਜਨ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ।ਜੈਰਾਜ ਨੇ ਦੱਸਿਆ ਕਿ ਸ਼ੁਰੂ ਵਿੱਚ ਖਿਡਾਰੀਆਂ ਨੂੰ ਦਾਲ-ਰੋਟੀ ਅਤੇ ਚੌਲ ਤੋਂ ਇਲਾਵਾ ਹੋਰ ਭੋਜਨ ਲਈ ਤਿਆਰ ਕਰਨਾ ਚੁਣੌਤੀਪੂਰਨ ਸੀ। ਇਸ ਲਈ ਪਹਿਲਾਂ ਜਾਪਾਨੀ ਹਾਈ-ਟੀ, ਫਿਰ ਮਿੱਠੇ ਪਕਵਾਨ ਅਤੇ ਸਨੈਕਸ ਰਾਹੀਂ ਉਨ੍ਹਾਂ ਨੂੰ ਨਵੇਂ ਸੁਆਦਾਂ ਨਾਲ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਸੁਸ਼ੀ ਅਤੇ ਸਸ਼ੀਮੀ ਵਰਗੇ ਮੁੱਖ ਜਾਪਾਨੀ ਪਕਵਾਨ ਮੈਨੂ ਦਾ ਹਿੱਸਾ ਬਣਾਏ ਗਏ। ਜੈਰਾਜ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਖਿਡਾਰੀਆਂ ਨੂੰ ਹਫ਼ਤੇ ਵਿੱਚ ਦੋ ਵਾਰ ਕਾਂਟੀਨੈਂਟਲ ਭੋਜਨ ਦਿੱਤਾ ਜਾ ਰਿਹਾ ਹੈ। ਪਿਛਲੇ ਸਾਲ ਚਿਲੀ ਦੌਰੇ ’ਤੇ ਗਈ ਭਾਰਤੀ ਹਾਕੀ ਟੀਮ ਲਈ ਵੀ ਇਹੀ ਯੋਜਨਾ ਅਪਣਾਈ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਯੂਨੀਅਨਾਂ ਵਲੋਂ ਸਰਕਾਰ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ ਅਗਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ 27 ਨੂੰ, 690 ਕਰੋੜ ਦੇ ਕੰਮਾਂ ਨੂੰ ਮਿਲੇਗੀ ਮਨਜ਼ੂਰੀ
Ad Position 24
No active advertisement