02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਮੰਗਾਂ ਨੂੰ ਲੈ ਕੇ ਬਿਜਲੀ ਕਰਮਚਾਰੀਆਂ ਤੇ ਮੈਨੇਜਮੈਂਟ ਵਿਚਕਾਰ ਰੇੜਕਾ ਜਾਰੀ

Ad Position 21
No active advertisement
ਅਜੀਤ ਡੈਸਕ 25-07-2026
ਜਲੰਧਰ, 24 ਜੁਲਾਈ (ਸ਼ਿਵ)- ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੇ ਬਿਜਲੀ ਕਰਮਚਾਰੀਆਂ ਦੀਆਂ ਕਈ ਜਥੇਬੰਦੀਆਂ ਤੇ ਪਾਵਰਕਾਮ ਮੈਨੇਜਮੈਂਟ ਵਿਚਕਾਰ ਰੇੜਕਾ ਜਾਰੀ ਹੈ। ਅੱਜ ਮੰਗਾਂ ਬਾਰੇ ਦੋਵੇਂ ਧਿਰਾਂ ਵਿਚਕਾਰ ਹੋਈ ਮੀਟਿੰਗ ਬੇਨਤੀਜਾ ਰਹੀ ਹੈ, ਜਿਸ ਕਰਕੇ ਹੁਣ ਬਿਜਲੀ ਕਰਮਚਾਰੀਆਂ ਵਲੋਂ ਆਪਣੀ ਹੜਤਾਲ ਵਧਾ ਕੇ 26 ਜੁਲਾਈ ਤੱਕ ਕਰ ਦਿੱਤੀ ਹੈ। ਬਿਜਲੀ ਕਰਮਚਾਰੀਆਂ ਦੀ ਹੜਤਾਲ ਕਰਕੇ ਪਹਿਲਾਂ ਹੀ ਪਾਵਰਕਾਮ ਦੇ ਹੱਥ ਖੜੇ ਹੋਏ ਪਏ ਹਨ। ਇਕ ਪਾਸੇ ਜ਼ਿਆਦਾਤਰ ਬਿਜਲੀ ਦਫਤਰ ਬੰਦ ਪਏ ਹਨ ਜਦਕਿ ਬਿਜਲੀ ਸਟੇਸ਼ਨਾਂ ਵਿਚ ਇਸ ਵੇਲੇ ਐੱਸ. ਡੀ. ਓ. ਅਤੇ ਐਕਸੀਅਨਾਂ ਵਲੋਂ ਡਿਊਟੀ ਦਿੱਤੀ ਜਾ ਰਹੀ ਹੈ ਤੇ ਕਈ ਥਾਵਾਂ ’ਤੇ ਡਿਊਟੀ ਦਿੰਦੇ ਹੋਏ ਅਫ਼ਸਰਾਂ ਨੂੰ ਕਈ ਸ਼ਿਫ਼ਟਾਂ ਵਿਚ ਕੰਮ ਕਰਨਾ ਪੈ ਰਿਹਾ ਹੈ। ਕਈ ਲੋਕਾਂ ਨੂੰ ਤਕਨੀਕੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਬਿਜਲੀ ਦਫ਼ਤਰਾਂ ਵਿਚ ਬਿਠਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਹੁਣ ਤੱਕ ਤਾਂ ਮੌਸਮ ਠੰਢਾ ਹੋਣ ਕਰਕੇ ਬਿਜਲੀ ਦੀ ਮੰਗ ਘੱਟ ਗਈ ਸੀ, ਪਰ ਜੇਕਰ ਬਰਸਾਤਾਂ ਵਿਚ ਮੌਸਮ ਖ਼ਰਾਬ ਹੁੰਦਾ ਹੈ ਤਾਂ ਪਾਵਰਕਾਮ ਲਈ ਵੱਡੀ ਸਮੱਸਿਆ ਖੜੀ ਹੋਣ ਦੀ ਸ਼ੰਕਾ ਜਾਹਿਰ ਕੀਤੀ ਜਾ ਰਹੀ ਹੈ। ਕਈ ਲੋਕਾਂ ਨੂੰ ਲੰਬੇ ਸਮੇਂ ਤੋਂ ਐਵਰੇਜ ਔਸਤਨ ਬਿਲ ਆ ਰਹੇ ਹਨ ਪਰ ਉਹ ਦਫ਼ਤਰਾਂ ਵਿਚ ਜਾਂਦੇ ਹਨ ਪਰ ਸਟਾਫ਼ ਨਾ ਹੋਣ ਕਰਕੇ ਉਹ ਨਿਰਾਸ਼ ਵਾਪਸ ਪਰਤ ਗਏ। ਇਸ ਤੋਂ ਇਲਾਵਾ ਬਿਜਲੀ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਚਾਹੇ ਸੀ. ਐੱਚ. ਬੀ. ਕਾਮੇ ਕੰਮ ਕਰ ਰਹੇ ਹਨ ਪਰ ਦੂਜੇ ਪਾਸੇ ਆਊਟ ਸੋਰਸ ਕਰਮਚਾਰੀਆਂ ਦੇ ਹੜਤਾਲ ’ਤੇ ਰਹਿਣ ਕਰਕੇ ਸ਼ਿਕਾਇਤਾਂ ਦਰਜ ਕਰਵਾਉਣ ਵਾਲਾ ਹੈਲਪ ਲਾਈਨ ਨੰਬਰ 1912 ਦਾ ਵੀ ਲੋਕਾਂ ਨੂੰ ਜ਼ਿਆਦਾ ਫ਼ਾਇਦਾ ਨਹੀਂ ਹੋ ਰਿਹਾ ਹੈ। ਉਂਜ ਬਿਜਲੀ ਮਾਹਿਰਾਂ ਦਾ ਕਹਿਣਾ ਸੀ ਕਿ ਜੇਕਰ ਬਿਜਲੀ ਕਰਮਚਾਰੀਆਂ ਦੀ ਹੜਤਾਲ ਜਲਦੀ ਖ਼ਤਮ ਨਾ ਹੋਈ ਤਾਂ ਇਸ ਨਾਲ ਬਿਜਲੀ ਸਿਸਟਮ ਦਾ ਨੁਕਸਾਨ ਤਾਂ ਹੋ ਰਿਹਾ ਹੈ ਸਗੋਂ ਪਾਵਰਕਾਮ ਦਾ ਵਿੱਤੀ ਨੁਕਸਾਨ ਵੀ ਵਧ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਭਲਕੇ ਧਰਨਾ-ਪ੍ਰਦਰਸ਼ਨ ‘ਚ ਪੁੱਜੇਗੀ ਜੇ.ਐੱਨ.ਯੂ. ਦੇ ਵਿਦਿਆਰਥੀਆਂ ਦੀ ਪ੍ਰਧਾਨ ਅਗਲੀ ਖ਼ਬਰ ਮਾਡਲ ਟਾਊਨ ’ਚ ਸਰਕਾਰੀ ਜ਼ਮੀਨ ’ਤੇ ਕਬਜ਼ੇ ਦਾ ਦੋਸ਼, ਦਿੱਤੀ ਸ਼ਿਕਾਇਤ
Ad Position 24
No active advertisement