03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬਾਪੂ ਬਖਸ਼ੀਸ਼ ਸਿੰਘ ਰੱਤੂ ਨੂੰ ਸੇਜਲ ਅੱਖਾਂ ਨਾਲ ਭਾਵ ਭਿੰਨੀ ਵਿਦਾਇਗੀ

Ad Position 21
No active advertisement
ਅਜੀਤ ਡੈਸਕ 28-07-2026
ਮੁਕੰਦਪੁਰ, 27 ਜੁਲਾਈ (ਅਮਰੀਕ ਸਿੰਘ ਢੀਂਡਸਾ) - ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਖਰਚ ਕਰਦੇ ਸਰਦਾਰ ਬਖਸ਼ੀਸ਼ ਸਿੰਘ ਰੱਤੂ ਸਰਹਾਲ ਕਾਜੀਆਂ ਦਾ ਉਹਨਾਂ ਦੇ ਜੱਦੀ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕੀਤਾ ਗਿਆ। ਉਹਨਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਗੁਰਮੀਤ ਸਿੰਘ ਰੱਤੂ ਅਤੇ ਮਨਜਿੰਦਰ ਸਿੰਘ ਰਾਜੂ ਵੱਲੋਂ ਦਿਖਾਈ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ, ਵੱਖ-ਵੱਖ ਸ਼ਖਸ਼ੀਅਤਾਂ, ਰਿਸ਼ਤੇਦਾਰਾਂ, ਮਿੱਤਰਾਂ, ਸਨੇਹੀਆਂ ਅਤੇ ਕਰੀਬੀਆਂ ਵਲੋਂ ਸੇਜਲ ਅੱਖਾਂ ਨਾਲ ਭਾਵਪੂਰਨ ਵਿਦਾਇਗੀ ਦਿੱਤੀ ਗਈ। ਰੋਜ਼ਾਨਾ ‘ਅਜੀਤ’ ਪੰਜਾਬੀ ਦੇ ਸੀਨੀਅਰ ਪਰੂਫ ਰੀਡਰ ਗੁਰਮੀਤ ਸਿੰਘ ਰੱਤੂ ਅਤੇ ਛੋਟੇ ਵੀਰ ਮਨਜਿੰਦਰ ਸਿੰਘ ਰਾਜੂ ਨਾਲ ਇਸ ਦੁੱਖ ਦੀ ਘੜੀ ਵਿੱਚ ਇਲਾਕੇ ਭਰ ਤੋਂ ਨਾਮਵਰ ਸ਼ਖਸੀਅਤਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਜਿਨਾਂ ਵਿੱਚ ‘ਆਪ’ ਆਗੂ ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ, ਸੁਰਿੰਦਰ ਕੁਮਾਰ ਚੱਡਾ ਸਾਬਕਾ ਸਰਪੰਚ ਬਿਸ਼ੰਬਰ ਲਾਲ, ਜਸਬੀਰ ਸਿੰਘ ਨੂਰਪੁਰ, ਹਕੀਕਤ ਸਿੰਘ, ਸੁਖਦੇਵ ਸਿੰਘ ਕੈਂਥ ਢੇਸੀਆਂ, ਸੁਖਦੇਵ ਫਗਵਾੜਾ, ਜਰਨੈਲ ਸਿੰਘ ਸੰਧੂ, ਦਰਸ਼ਨ ਸਿੰਘ ਸੰਧੂ, ਐਡਵੋਕੇਟ ਬਲਵਿੰਦਰ ਕੈਂਥ, ਜਸਬੀਰ ਸਿੰਘ, ਆਲਮਜੋਤ ਸਿੰਘ ਰੱਤੂ, ਕਮਲਜੋਤ ਸਿੰਘ ਰੱਤੂ, ਅਮਰਜੀਤ ਸਿੰਘ ਢੇਸੀ ਅਤੇ ਅਮਰਜੀਤ ਸਿੰਘ ਅੰਮ੍ਰਿਤਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਅਤੇ ਕਰੀਬੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਲਾਠੀਚਾਰਜ ਦੇ ਵਿਰੋਧ ’ਚ ਬਸਪਾ ਵਲੋਂ ਪ੍ਰਦਰਸ਼ਨ ਅਗਲੀ ਖ਼ਬਰ ਹੇਮਕੁੰਟ ਪਬਲਿਕ ਸਕੂਲ ਵਿਖੇ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ
Ad Position 24
No active advertisement