02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਲੋਹੀਆਂ ਦੇ ਜੇ . ਪੀ . ਐੱਸ. ਸਕੂਲ ਦੇ ਵਿਹੜੇ ’ ਚ ਮਨਾਇਆ ‘ ਤੀਆਂ ਦਾ ਤਿਉਹਾਰ ’

ਲੋਹੀਆਂ ਖਾਸ, 1 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਜੇ. ਪੀ.

Ad Position 21
No active advertisement
ਅਜੀਤ ਡੈਸਕ 02-08-2026
ਲੋਹੀਆਂ ਖਾਸ, 1 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਜੇ.ਪੀ.ਐੱਸ ਦੇ ਨਾਮ ਨਾਲ ਜਾਣੇ ਜਾਂਦੇ ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ ਦੇ ਵਿਹੜੇ ਵਿੱਚ ਸਾਉਣ ਦੇ ਮਹੀਨੇ ਮਨਾਇਆ ਜਾਣ ਵਾਲਾ ‘ਤੀਆਂ ਦਾ ਤਿਉਹਾਰ’ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਾਉਣ ਮਹੀਨੇ ਨਾਲ ਸੰਬੰਧਿਤ ਸ਼ਬਦ, ਲੋਕ ਗੀਤ, ਕੋਰੀਓਗ੍ਰਾਫੀਆਂ, ਨਾਚ ਤੇ ਗਿੱਧਾ ਆਦਿ ਪੇਸ਼ ਕੀਤੇ ਗਏ| ਮੈਡਮ ਅਮਨਦੀਪ ਕੌਰ ਜੱਜ ਅਤੇ ਪਰਮਜੀਤ ਕੌਰ ਦੁਆਰਾ ਸਟੇਜ ਸੰਚਾਲਨ ਦੀ ਭੂਮਿਕਾ ਬਖ਼ੂਬੀ ਨਿਭਾਈ ਗਈ| ਸਕੂਲ ਦੇ ਵਿਹੜੇ ਵਿੱਚ ਪੀਘਾਂ ਉੱਤੇ ਝੂਟਿਆਂ ਦਾ ਬੱਚਿਆਂ ਦੁਆਰਾ ਖ਼ੂਬ ਅਨੰਦ ਮਾਣਿਆ ਗਿਆ| ਸਕੂਲ ਦੀਆਂ ਵਿਦਿਆਰਥਣਾਂ ਦੁਆਰਾ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਹੋਈ ਖੂਬਸੂਰਤ ਪੇਸ਼ਕਾਰੀ ਪੇਸ਼ ਕੀਤੀ ਗਈ| ਸਕੂਲ ਦੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਅਨੁਰੀਤ ਕੌਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ‘ਮਿਸ ਤੀਜ 2026 ਜੇ.ਪੀ.ਐੱਸ.’ ਦਾ ਖਿਤਾਬ ਆਪਣੇ ਨਾਮ ਕੀਤਾ।| ਸਕੂਲ ਦੇ ਐਮ ਡੀ ਰਣਜੀਤ ਸਿੰਘ ਮਰੋਕ ਤੇ ਮੈਡਮ ਕੁਲਵਿੰਦਰ ਕੌਰ ਮਰੋਕ ਦੁਆਰਾ ਬੱਚਿਆਂ ਨੂੰ ਆਪਣੇ ਵਿਰਸੇ ਦੀ ਸੰਭਾਲ ਕਰਦੇ ਹੋਏ ਇਨਾਂ ਦਿਨਾਂ-ਤਿਉਹਾਰਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਆ ਗਿਆ| ਸਮਾਗਮ ਦੌਰਾਨ ਲੋਹੀਆਂ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਪਾਲ ਸਿੰਘ ਜੱਕੋਪੁਰ, ਪ੍ਰਿੰਸੀਪਲ ਤਿਲਕ ਰਾਜ ਅਰੋੜਾ, ਪ੍ਰਿੰਸੀਪਲ ਸਰਬਜੀਤ ਕੌਰ ਨੇ ਬੱਚਿਆਂ ਨਾਲ ਇਸ ਤੀਆਂ ਦੇ ਮੇਲੇ ਦਾ ਖ਼ੂਬ ਅਨੰਦ ਮਾਣਿਆ| ਇਸ ਮੌਕੇ ਮੈਡਮ ਗੁਰਮੀਤ ਕੌਰ ਵਿਰਕ, ਸੋਨਿਕਾ, ਤਜਿੰਦਰਜੀਤ ਕੌਰ, ਮਨਜੋਤ ਕੌਰ, ਅਮਨਦੀਪ ਕੌਰ ਢਿੱਲੋ, ਮੀਨਾ ਸ਼ਰਮਾ, ਪ੍ਰੀਤੀ, ਰੀਟਾ, ਅਮਨਦੀਪ ਕੌਰ, ਸਵਿਤਾ, ਨੀਤੂ ਕੱਕੜ, ਐਸ਼ਲੀਨ ਕੌਰ, ਕੋਮਲਦੀਪ ਕੌਰ, ਅਰਚਨਾ, ਰਣਜੀਤ ਕੌਰ, ਗੁਰਮੀਤ ਕੌਰ, ਪ੍ਰਭਜੀਤ ਕੌਰ, ਨਿਸ਼ਾ, ਸਤਵਿੰਦਰਜੀਤ ਸਿੰਘ, ਹਰਜਿੰਦਰ ਸਿੰਘ, ਸਾਜਨ, ਜਸਪਾਲ, ਅਜੈ ਕੁਮਾਰ, ਸਰਬਜੀਤ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰਜ਼ ਅਤੇ ਵਿਦਿਆਰਥਣਾਂ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਪਰਜੀਆਂ ਕਲਾਂ ਸਕੂਲ ’ ਚ ਮਨਾਇਆ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਅਗਲੀ ਖ਼ਬਰ ਵਿਧਾਇਕ ਲਾਡੀ ਸ਼ੇਰੋਵਾਲੀਆ ਵਲੋਂ ਵੱਖ - ਵੱਖ ਪਿੰਡਾਂ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਨੁੱਕੜ ਮੀਟਿੰਗਾਂ ਦਾ ਸਿਲਸਿਲਾ...
Ad Position 24
No active advertisement