ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕੰਨ ਮੈਲੀਆ

Ad Position 21
No active advertisement
ਅਜੀਤ ਡੈਸਕ 25-01-2026

ਫੁੱਟਪਾਥ ਦੇ ਨਾਲ-ਨਾਲ ਚੱਲ ਰਹੇ, ਇਕ ਆਦਮੀ ਨੂੰ ਪਿੱਛੋਂ ਆ ਰਹੀ ਕਾਰ ਦੇ ਡਰਾਈਵਰ ਵਲੋਂ ਕਈ ਹਾਰਨ ਵਜਾਉਣ ਦੇ ਬਾਵਜੂਦ, ਉਹ ਆਦਮੀ ਕਾਰ ਦੀ ਲਪੇਟ ਵਿਚ ਆ ਕੇ ਫੁੱਟਪਾਥ ਉੱਤੇ ਡਿੱਗ ਪਿਆ। ਡਰਾਈਵਰ ਨੇ ਉਸ ਨੂੰ ਡਿੱਗਿਆ ਦੇਖ ਕੇ ਕਾਹਲੀ 'ਚ ਗੱਡੀ ਰੋਕੀ ਅਤੇ ਫਟਾਫਟ ਉਤਰ ਕੇ ਉਸ ਨੂੰ ਜਾ ਕੇ ਚੁੱਕਿਆ, ਪਰ ਉਸ ਆਦਮੀ ਨੂੰ ਕੋਈ ਝਰੀਟ ਤੱਕ ਵੀ ਨਹੀਂ ਸੀ ਲੱਗੀ।
ਡਰਾਈਵਰ ਨੇ ਉਸ ਨੂੰ ਉਠਾ ਕੇ ਪੁੱਛਿਆ ਤੂੰ ਠੀਕ ਐਂ...?
ਉਹ ਕੁਝ ਨਹੀਂ ਬੋਲਿਆ 'ਤੇ ਆਪਣੇ ਕੱਪੜੇ ਝਾੜਨ ਲੱਗ ਪਿਆ ।
ਤੈਨੂੰ ਹਾਰਨ ਨਹੀਂ ਸੁਣੇ ਉਏ...? ਮੈਂ ਐਨੈ ਹਾਰਨ ਮਾਰੇ ਨੇ, ਤੂੰ ਘਸੁੰਨ ਵੱਟਾ ਬਣਿਆ ਸੜਕ 'ਤੇ ਇਉਂ ਤੁਰੀ ਜਾਨੈ, ਜਿਵੇਂ ਸੜਕ ਤੇਰੇ ਪਿਉਂ ਦੀ ਹੋਵੇ। ਉਹ ਗੁੱਸੇ ਨਾਲ ਉੱਚੀ ਆਵਾਜ਼ 'ਚ ਬੋਲ ਰਿਹਾ ਸੀ।
ਨਹੀਂ ਜੀ, ਮੈਂ ਤਾਂ ਮਸਤੀ 'ਚ ਗੀਤ ਗਾਉਂਦਾ ਜਾ ਰਿਹਾ ਤੀ, ਚੰਗੀ ਦਿਹਾੜੀ ਬਣ ਗਈ ਤੀ ਅੱਜ ।
ਇਹ ਗੱਲ ਸੁਣ ਕੇ ਡਰਾਈਵਰ ਨੂੰ ਹੋਰ ਵੀ ਗੁੱਸਾ ਚੜ੍ਹ ਗਿਆ, ਚੰਗੀ ਦਿਹਾੜੀ, ਗੀਤ...? ਉਹ ਵੀ ਸੜਕ ਉੱਤੇ, ਤੇਰਾ ਦਿਮਾਗ ਤਾਂ ਠੀਕ ਐ...? ਤੈ ਕਿਤੇ ਮਰਨਾ ਤਾਂ ਨੀਂ ਮੱਥਿਆ....?
ਕਾਹਦੇ 'ਚੋਂ ਬਣੀ ਐ ਉਏ ਤੇਰੀ ਚੰਗੀ ਦਿਹਾੜੀ...? ਕੀ ਕੰਮ ਕਰਦੈਂ ਤੂੰ ਜਿਹੜੇ ਤੈਨੂੰ ਸੜਕ ਉੱਤੇ ਤੁਰੇ ਜਾਂਦੇ ਨੂੰ ਗੀਤ ਫੁਰਨ ਲੱਗ ਪਏ ਤੇ ਮਰਨ ਦਾ ਵੀ ਡਰ ਨਿਕਲ ਗਿਆ ਤੇਰੇ ਅੰਦਰੋਂ ?
ਉਹ ਆਪਣੇ ਸਿਰ ਉੱਤੇ ਛੋਟੀ ਜਿਹੀ ਲਾਲ ਰੰਗ ਦੀ ਬੰਨ੍ਹੀ ਹੋਈ ਪੱਗੜੀ ਠੀਕ ਕਰਦਾ ਹੋਇਆ ਬੋਲਿਆ... ਕੰਮ...? ਕੰਮ ਤਾਂ ਜੀ ਮੈਂ ਕੰਨਾਂ ਵਿਚੋਂ ਮੈਲ਼ ਕੱਢਣ ਦਾ ਕਰਦਾਂ ।
ਉਸ ਆਦਮੀ ਦੇ ਮੂੰਹੋਂ ਇਹ ਗੱਲ ਸੁਣ ਕੇ, ਡਰਾਈਵਰ ਦਾ ਸਾਰਾ ਗੁੱਸਾ ਹਾਸੇ 'ਚ ਬਦਲ ਗਿਆ ਤੇ ਉਹ ਹੱਸਦਾ-ਹੱਸਦਾ ਬੋਲਿਆ, ਸ਼ਾਬਾਸ਼ੇ ਤੇਰੇ, ਤੈਨੂੰ ਆਪ ਤਾਂ ਕੱਖ਼ ਸੁਣਦਾ ਨੀਂ ਬੜੇ ਭੜੂਏ ਨੂੰ, ਲੋਕਾਂ ਦੇ ਕੰਨਾਂ ਵਿਚੋਂ ਸੁਆਹ ਮੈਲ ਕੱਢਦਾ ਹੋਵੇਗਾ ਤੂੰ ? ਪਹਿਲਾਂ ਆਪਣੇ ਕੰਨ ਠੀਕ ਕਰਵਾ ਕਿਸੇ ਤੋਂ ਸਮਝਿਆ? ਇਉਂ ਕਹਿ ਕੇ ਡਰਾਈਵਰ ਸੜਕ ਉੱਤੇ ਜਾਮ ਲੱਗਣ ਦੇ ਡਰੋਂ, ਕਾਰ 'ਚ ਬੈਠ ਕੇ ਅਹੁ ਗਿਆ ਅਹੁ ਗਿਆ।

-ਭੁਪਿੰਦਰ ਨਗਰ ਵਾਰਡ ਨੰਬਰ 17, ਅਮਲੋਹ ਰੋਡ ਖੰਨਾ ਸ਼ਹਿਰ।
ਮੋਬਾਈਲ : 93162-88955

Ad Position 22
No active advertisement
ਪਿਛਲੀ ਖ਼ਬਰ var ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *
Ad Position 24
No active advertisement