16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਾਨੂੰਨ

Ad Position 21
repet_subhas-goyals [Copy P29]
ਅਜੀਤ ਡੈਸਕ 25-01-2026

ਤੁਹਾਨੂੰ ਕਾਨੂੰਨ ਬਣਾਉਣ 'ਚ ਮਜ਼ਾ ਆਉਂਦਾ ਹੈ ਅਤੇ ਉਸ ਤੋਂ ਵੀ ਵੱਧ ਕਾਨੂੰਨ ਤੋੜਨ ਵਿਚ ਮਜ਼ਾ ਆਉਂਦਾ ਹੈ। ਜਿਸ ਤਰ੍ਹਾਂ ਸਮੁੰਦਰ ਦੇ ਕੰਢੇ ਦੇ ਨਾਲ ਖੇਡ ਰਹੇ ਬੱਚੇ ਪੂਰੀ ਮਸਤੀ 'ਚ ਮਿੱਟੀ ਦੇ ਘਰ ਬਣਾਉਂਦੇ ਹਨ ਤੇ ਹੱਸਦੇ-ਹੱਸਦੇ ਉਨ੍ਹਾਂ ਨੂੰ ਢਾਹ ਦਿੰਦੇ ਹਨ।
ਜਦੋਂ ਬੱਚੇ ਮਿੱਟੀ ਦੇ ਘਰ ਬਣਾਉਂਦੇ ਹਨ ਤਾਂ ਸਮੁੰਦਰ ਹੋਰ ਜ਼ਿਆਦਾ ਮਿੱਟੀ ਕਿਨਾਰਿਆਂ 'ਤੇ ਲੈ ਆਉਂਦਾ ਹੈ।
ਜਦੋਂ ਬੱਚੇ ਮਿੱਟੀ ਦੇ ਘਰ ਨੂੰ ਤੋੜਦੇ ਹਨ ਤਾਂ ਉਨ੍ਹਾਂ ਨਾਲ ਸਮੁੰਦਰ ਵੀ ਹੱਸ ਪੈਂਦਾ ਹੈ।
ਇਹ ਪੱਕੀ ਗੱਲ ਹੈ ਕਿ ਸਮੁੰਦਰ ਉਨ੍ਹਾਂ ਨਾਲ ਹੀ ਹੱਸਦਾ ਹੈ ਜੋ ਨਿਰਦੋਸ਼ ਹੁੰਦੇ ਹਨ।
ਪਰ ਅਜਿਹੇ ਲੋਕਾਂ ਬਾਰੇ ਕੀ ਕਿਹਾ ਜਾਵੇ, ਜਿਨ੍ਹਾਂ ਲਈ ਸਮੁੰਦਰ, ਸਮੁੰਦਰ ਨਹੀਂ ਹੈ। ਮਨੁੱਖ ਦੁਆਰਾ ਬਣਾਏ ਕਾਨੂੰਨ ਮਿੱਟੀ ਦੇ ਮਹਿਲ ਹੀ ਤਾਂ ਹਨ।
ਬਲਕਿ ਜੀਵਨ ਉਨ੍ਹਾਂ ਲਈ ਇਕ ਸਖ਼ਤ ਚੱਟਾਨ ਹੈ ਅਤੇ ਕਾਨੂੰਨ ਇਕ ਅਜਿਹੀ ਛੈਣੀ ਹੈ ਜਿਸ ਨਾਲ ਇਸ ਨੂੰ ਤਰਾਸ਼ ਕੇ ਉਹ ਆਪਣੇ ਵਰਗੀ ਮੂਰਤੀ ਬਣਾ ਲੈਂਦੇ ਹਨ।
ਉਸ ਲੰਗੜੇ ਵਿਅਕਤੀ ਬਾਰੇ ਕੀ ਕਿਹਾ ਜਾਵੇ ਜੋ ਨੱਚਣ ਵਾਲਿਆਂ ਨੂੰ ਨਫਰਤ ਕਰਦਾ ਹੈ।
ਉਸ ਬਾਅਦ ਦੇ ਬਾਰੇ ਕੀ ਕਿਹਾ ਜਾਵੇ ਜਿਸ ਨੂੰ ਜੂਲਾ ਪਸੰਦ ਹੈ ਤੇ ਜੋ ਜੰਗ ਦੇ ਬਾਰਾਂਸਿੰਗੇ ਤੇ ਹਿਰਨਾਂ ਨੂੰ ਗੁੰਮਰਾਹ ਤੇ ਅਵਾਰਾ ਸਮਝਦਾ ਹੈ।
ਉਸ ਬੁੱਢੇ ਹੋ ਚੁੱਕੇ ਸੱਪ ਬਾਰੇ ਕੀ ਕਿਹਾ ਜਾਵੇ, ਜੋ ਆਪਣੀ ਕੁੰਜ ਉਤਾਰ ਨਹੀਂ ਸਕਦਾ ਅਤੇ ਦੂਸਰਿਆਂ ਨੂੰ ਨਗਨ ਤੇ ਬੇਸ਼ਰਮ ਦੱਸਦਾ ਹੈ ਅਤੇ ਉਸ ਬਾਰੇ ਕੀ ਕਿਹਾ ਜਾਵੇ ਜੋ ਵਿਆਹ ਦੀ ਦਾਅਵਤ ਵਿਚ ਸਭ ਤੋਂ ਪਹਿਲਾਂ ਆ ਕੇ ਖਾਣ ਲਈ ਡਟ ਜਾਂਦਾ ਹੈ ਤੇ ਖਾਂਦਿਆਂ ਪੂਰੀ ਤਰ੍ਹਾਂ ਪੇਟ ਭਰ ਕੇ ਆਪਣੇ ਰਾਹ ਪੈ ਜਾਂਦਾ ਹੈ ਅਤੇ ਇਹ ਕਹਿੰਦਾ ਜਾਂਦਾ ਹੈ ਕਿ ਸਾਰੀਆਂ ਦਾਅਵਤਾਂ ਕਾਨੂੰਨ ਦੀ ਉਲੰਘਣਾ ਹੈ ਅਤੇ ਦਾਅਵਤ ਖਾਣ ਵਾਲੇ ਹੀ ਕਾਨੂੰਨ ਤੋੜਦੇ ਹਨ।
ਇਨ੍ਹਾਂ ਸਭ ਬਾਰੇ ਮੈਂ ਇਸ ਤੋਂ ਸਿਵਾਏ ਹੋਰ ਕੀ ਕਹਿ ਸਕਦਾ ਹਾਂ ਕਿ ਉਹ ਵੀ ਸੂਰਜ ਦੀ ਰੌਸ਼ਨੀ ਵਿਚ ਖੜ੍ਹੇ ਹਨ ਪਰ ਸੂਰਜ ਵੱਲ ਨੂੰ ਪਿੱਠ ਕਰ ਕੇ ਖੜ੍ਹੇ ਹਨ।
ਉਹ ਸਿਰਫ਼ ਆਪਣੇ ਪਰਛਾਵੇਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਦੇ ਪਰਛਾਵੇਂ ਹੀ ਉਨ੍ਹਾਂ ਦੇ ਕਾਨੂੰਨ ਹਨ।
ਸੂਰਜ ਉਨ੍ਹਾਂ ਦੇ ਪਰਛਾਵੇਂ ਪੈਦਾ ਕਰਨ ਤੋਂ ਸਿਵਾਏ ਕੀ ਹੈ?
ਕਾਨੂੰਨ ਨੂੰ ਮੰਨਣਾ ਵੀ ਹੇਠਾਂ ਝੁਕ ਕੇ ਧਰਤੀ ਉੱਪਰ ਆਪਣੇ ਪਰਛਾਵੇਂ ਪੈਦਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਹੈ।
ਪਰ ਤੁਸੀਂ ਜੋ ਸੂਰਜ ਵੱਲ ਮੂੰਹ ਕਰ ਕੇ ਤੁਰ ਰਹੇ ਹੋ, ਧਰਤੀ 'ਤੇ ਪੈ ਰਹੇ ਪਰਛਾਵੇਂ ਕਿਸ ਤਰ੍ਹਾਂ ਰੁਕ ਸਕਦੇ ਹਨ ਅਤੇ ਤੁਸੀਂ ਜਦੋਂ ਹਵਾ ਦੇ ਨਾਲ ਤੁਰ ਰਹੇ ਹੁੰਦੇ ਹੋ, ਕਿਹੜੀ ਪੌਣ ਚੱਕੀ ਤੁਹਾਡੀ ਦਿਸ਼ਾ ਤੈਅ ਕਰ ਸਕਦੀ ਹੈ।
ਜੇ ਤੁਸੀਂ ਆਪਣਾ ਜੂਲਾ ਤੋੜ ਕੇ ਸੁੱਟ ਦਿਓ, ਤੁਸੀਂ ਕਿਸੇ ਵੀ ਕੈਦਖਾਨੇ ਦੇ ਦਰਵਾਜ਼ੇ ਅੱਗੇ ਨਹੀਂ ਖੜ੍ਹੇ ਹੁੰਦੇ ਤਾਂ ਉਦੋਂ ਤੁਹਾਨੂੰ ਕਿਹੜਾ ਕਾਨੂੰਨ ਬੰਨ੍ਹ ਸਕਦਾ ਹੈ?
ਜੇ ਤੁਸੀਂ ਨੱਚੋ ਪਰ ਕਿਸੇ ਆਦਮੀ ਦੁਆਰਾ ਬਣਾਈਆਂ ਗਈਆਂ ਲੋਹੇ ਦੀਆਂ ਜੰਜ਼ੀਰਾਂ ਨਾਲ ਟਕਰਾਉਣ ਦਾ ਹੀਆਂ ਨਾ ਕਰੋ ਤਾਂ ਕਿਹੜਾ ਕਾਨੂੰਨ ਤੁਹਾਨੂੰ ਡਰਾ ਸਕਦਾ ਹੈ? ਅਤੇ ਜੇ ਤੁਸੀਂ ਆਪਣੇ ਕੱਪੜੇ ਪਾੜ ਕੇ ਪਰ੍ਹਾਂ ਸੁੱਟ ਦਿਓ ਜੋ ਕਿਸੇ ਦੂਸਰੇ ਦੇ ਰਸਤੇ 'ਚ ਰੁਕਾਵਟ ਨਾ ਬਣਨ ਤਾਂ ਅਜਿਹਾ ਕੌਣ ਹੈ ਜੋ ਤੁਹਾਨੂੰ ਨਿਆਂ ਦੀ ਕੁਰਸੀ ਦੇ ਸਾਹਮਣੇ ਲੈ ਜਾ ਕੇ ਖੜ੍ਹਾ ਕਰ ਸਕੇ।
ਤੁਸੀਂ ਢੋਲ ਦੀ ਆਵਾਜ਼ ਬੰਦ ਕਰਵਾ ਸਕਦੇ ਹੋ। ਗਿਟਾਰ ਦੀਆਂ ਤਾਰਾਂ ਨੂੰ ਢਿੱਲਾ ਕਰ ਸਕਦੇ ਹੋ ਪਰ ਚੱਕਵਾਂ ਪੰਛੀ ਨੂੰ ਨਾ ਗਾਉਣ ਦਾ ਹੁਕਮ ਕੌਣ ਦੇ ਸਕਦਾ ਹੈ।

-511, ਖਹਿਰਾ ਇਨਕਲੇਵ, ਡਾਕ: ਲੱਧੇਵਾਲੀ, ਜਲੰਧਰ-144007.
ਮੋਬਾਈਲ : 94173-89003

Ad Position 22
No active advertisement
ਪਿਛਲੀ ਖ਼ਬਰ kanaya ਅਗਲੀ ਖ਼ਬਰ var
Ad Position 24