ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪੰਜਾਬ ਦੇ ਉਰਦੂ ਸ਼ਾਇਰਾਂ ਸੰਬੰਧੀ ਵਿਸ਼ੇਸ਼ ਲੇਖ-ਲੜੀ

Ad Position 21
No active advertisement
ਅਜੀਤ ਡੈਸਕ 31-05-2026

ਅਗਲੇ ਐਤਵਾਰ ਤੋਂ ਪੰਜਾਬ ਦੇ ਉਰਦੂ ਸ਼ਾਇਰਾਂ ਸੰਬੰਧੀ ਇਕ ਵਿਸ਼ੇਸ਼ ਲੇਖ-ਲੜੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦਾ ਮਨੋਰਥ ਪਿਛਲੇ ਸਮੇਂ ਵਿਚ ਪੰਜਾਬ ਦੇ ਉੱਚ-ਕੋਟੀ ਦੇ ਪ੍ਰਸਿੱਧ ਉਰਦੂ ਸ਼ਾਇਰਾਂ ਦਾ 'ਅਜੀਤ' ਦੇ ਪਾਠਕਾਂ ਨਾਲ ਮੋਹ-ਮੁਹੱਬਤ ਦਾ ਰਿਸ਼ਤਾ ਪੁਨਰ-ਸਥਾਪਤ ਕਰਨਾ ਹੈ, ਜੋ 78 ਸਾਲ ਪਹਿਲਾਂ 1947 ਵਿਚ ਕਮਜ਼ੋਰ ਹੋ ਗਿਆ ਸੀ। ਉਰਦੂ ਬੋਲੀ ਪਿਛਲੇ ਢਾਈ ਤਿੰਨ ਸੌ ਸਾਲ ਪਹਿਲਾਂ ਪੰਜਾਬ ਦੀ ਧਰਤੀ ਤੋਂ ਵਿਕਸਿਤ ਹੋਈ ਤੇ ਪੂਰੇ ਮੱਧ ਭਾਰਤ ਨੂੰ ਕਲਾਵੇ ਵਿਚ ਲੈ ਕੇ ਹੈਦਰਾਬਾਦ ਦੱਖਣ ਤੱਕ ਪਸਰ ਗਈ। ਉਦੋਂ ਇਸ ਨੂੰ 'ਖੜ੍ਹੀ' ਬੋਲੀ ਵੀ ਆਖਿਆ ਜਾਂਦਾ ਸੀ। ਅੱਜ ਇਹ ਇਕ ਵਿਕਸਿਤ ਭਾਰਤੀ ਭਾਸ਼ਾ ਹੈ। ਇਸ ਕਥਨ ਤੋਂ ਸੁਚੇਤ ਪਾਠਕਾਂ ਦੀ ਉਤਸੁਕਤਾ ਦਾ ਇਕ ਹੋਰ ਨੁਕਤਾ ਉਗਮ ਸਕਦਾ ਹੈ ਕਿ ਇਹ ਕਿਸ ਤਰ੍ਹਾਂ ਅੰਗਰੇਜ਼ ਸਮਾਰਾਜ ਦੀ ਜ਼ਰੂਰਤ ਬਣ ਗਈ ਸੀ।
ਅੱਗੇ ਗੱਲ ਇਸ ਤਰ੍ਹਾਂ ਤੁਰੀ ਕਿ ਕਲਕੱਤਾ ਸ਼ਹਿਰ ਅੰਗਰੇਜ਼ਾਂ ਦੀ ਰਾਜਧਾਨੀ ਬਣਿਆ। ਅੰਗਰੇਜ਼ ਸਾਮਰਾਜ ਨੂੰ ਆਮ ਲੋਕਾਂ ਤੇ ਫ਼ੌਜ ਦੇ ਸਿਪਾਹੀਆਂ ਨਾਲ ਰਾਬਤਾ ਕਾਇਮ ਕਰਨ ਲਈ ਇਕ ਸੰਪਰਕ ਭਾਸ਼ਾ ਦੀ ਲੋੜ ਸੀ। ਹਾਕਮਾਂ ਦੀ ਅੰਗਰੇਜ਼ੀ ਨੇ ਤਾਂ ਰਾਜ ਭਾਸ਼ਾ ਬਣਨਾ ਹੀ ਸੀ, ਤੇ ਬਣੀ ਵੀ। ਫੋਰਟ ਵਿਲੀਅਮ, ਕਲਕੱਤਾ ਵਿਚ; ਵਾਇਸਰਾਏ ਲਾਰਡ ਵੈੱਲਜ਼ਲੀ ਨੇ 10 ਜੁਲਾਈ, 1800 ਨੂੰ, ਅੰਗਰੇਜ਼ੀ ਅਧਿਕਾਰੀਆਂ ਨੂੰ ਭਾਰਤੀ ਭਾਸ਼ਾਵਾਂ ਪੜ੍ਹਾਉਣ ਦੇ ਮਨੋਰਥ ਨਾਲ, ਇਕ ਵੱਡਾ ਕਾਲਜ ਬਣਾਇਆ, ਜਿਸ ਨੇ ਬੰਗਾਲੀ, ਹਿੰਦੀ ਤੇ ਉਰਦੂ ਸਾਹਿਤ ਨੂੰ 1805-1807 ਦੇ ਨੇੜੇ-ਤੇੜੇ ਪ੍ਰਫ਼ੁਲਿਤ ਕੀਤਾ। ਇਸ ਕਾਲਜ ਵਿਚ ਭਾਸ਼ਾਵਾਂ ਦੇ ਕੋਸ਼, ਵਿਆਕਰਨ ਤੇ ਕਾਇਦੇ ਬਣਾਏ ਗਏ। ਇਸ ਮਨੋਰਥ ਲਈ ਇਸ ਕਾਲਜ ਵਿਚ ਇਨ੍ਹਾਂ ਭਾਸ਼ਾਵਾਂ ਦੇ ਵਿਦਵਾਨਾਂ ਨੂੰ ਭਰਤੀ ਕੀਤਾ ਗਿਆ। ਪੰਜਾਬ ਵਿਚੋਂ ਉਗਮਕੇ, ਉੱਤਰੀ, ਮੱਧ ਤੇ ਦੱਖਣੀ ਭਾਰਤ ਵਿਚ ਉਰਦੂ ਸ਼ਾਇਰੀ ਤਾਂ ਪਹਿਲਾਂ ਹੀ ਮਸ਼ਹੂਰ ਹੋ ਚੁੱਕੀ ਸੀ, ਪ੍ਰੰਤੂ ਵਾਰਤਕ ਦੀ ਸ਼ਕਲ-ਸੂਰਤ ਫੋਰਟ ਵਿਲੀਅਮ ਕਾਲਜ ਨੇ ਬਣਾਈ ਤੇ ਸਵਾਰੀ। ਇਸ ਤਰ੍ਹਾਂ ਉਰਦੂ ਉੱਤਰੀ, ਪੱਛਮੀ ਤੇ ਮੱਧ ਭਾਰਤ ਦੀ ਤਾਲੀਮ ਤੇ ਪ੍ਰਸ਼ਾਸਨ ਦੀ ਭਾਸ਼ਾ ਬਣ ਗਈ। ਜਦੋਂ ਸਾਲ 1849 ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖ਼ਤਮ ਹੋਇਆ ਤਾਂ ਉਰਦੂ ਭਾਸ਼ਾ ਭਾਰਤ ਦੇ ਵਡੇਰੇ ਹਿੱਸੇ ਵਾਂਗ ਪੰਜਾਬ 'ਤੇ ਵੀ ਛਾ ਗਈ।
'ਅਜੀਤ' ਦੇ ਪਾਠਕਾਂ ਲਈ ਪੰਜਾਬ ਦੇ ਉਮਦਾ ਉਰਦੂ ਸ਼ਾਇਰਾਂ ਸੰਬੰਧੀ ਇਹ ਲੇਖ ਲੜੀ ਕਰਨਲ ਜਸਮੇਰ ਸਿੰਘ ਬਾਲਾ ਵਲੋਂ ਲਿਖੀ ਗਈ ਹੈ। ਕਰਨਲ ਜਸਮੇਰ ਸਿੰਘ ਬਾਲਾ ਨੇ ਲੰਮੇ ਸਮੇਂ ਤੱਕ ਫ਼ੌਜ ਵਿਚ ਸੇਵਾਵਾਂ ਦਿੱਤੀਆਂ ਹਨ। ਸਿੱਖ ਪੰਥ ਦੇ ਰਾਜਨੀਤਕ ਤੇ ਧਾਰਮਿਕ ਸਰੋਕਾਰਾਂ ਨਾਲ ਵੀ ਉਹ ਨੇੜੇ ਤੋਂ ਜੁੜੇ ਰਹੇ ਹਨ। ਸਿੱਖ ਐਜੂਕੇਸ਼ਨ ਸੁਸਾਇਟੀ ਦੇ ਉਹ ਸਕੱਤਰ ਹਨ। ਕਵਿਤਾ ਨਾਲ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਮੋਹ ਹੈ। ਉਹ ਦੋ ਕਾਵਿ-ਸੰਗ੍ਰਹਿ ਅਤੇ 10 ਪੁਸਤਕਾਂ ਦੀ ਸੰਪਾਦਨਾ ਵੀ ਕਰ ਚੁੱਕੇ ਹਨ। ਅਗਲੇ ਹਫ਼ਤੇ ਤੋਂ ਇਨ੍ਹਾਂ ਕਾਲਮਾਂ ਵਿਚ ਇਸ ਲੇਖ-ਲੜੀ ਦੀ ਪ੍ਰਕਾਸ਼ਨਾ ਦਾ ਪ੍ਰੇਰਕ ਅਨੰਦ ਤੁਸੀਂ ਮਾਣ ਸਕੋਗੇ। -ਸੰਪਾਦਕ

 

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ * ਅਗਲੀ ਖ਼ਬਰ ਸਾਈਕਲ : ਰੂਪ ਬਦਲੇ ਪਰ ਸ਼ਾਨ ਸਲਾਮਤ ਰਹੀ
Ad Position 24
No active advertisement