ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਗੈਸ ਦੀ ਕਿੱਲਤ ਤੇ ਪਰਖ ਦੀ ਘੜੀ

Ad Position 21
No active advertisement
ਅਜੀਤ ਡੈਸਕ 31-05-2026

ਮਹਿਬੂਬ ਆਪਣੇ ਪ੍ਰੇਮੀ ਨੂੰ ਕਹਿਣ ਲੱਗੀ, 'ਜਾਨੂੰ ਮੇਰਾ ਸਿਲੰਡਰ ਖਤਮ ਹੋ ਗਿਆ। ਮੈਂ ਰੋਟੀ ਵਲੋਂ ਭੁੱਖੀ ਬੈਠੀ ਆਂ। ਪਲੀਜ਼ ਮੈਨੂੰ ਸਿਲੰਡਰ ਲਿਆ ਦੇ...।'
ਸੁਣਦਿਆਂ ਪ੍ਰੇਮੀ ਦੇ ਚਿਹਰੇ ਤੋੋਂ ਰੌਣਕ ਗਾਇਬ ਹੋ ਗਈ। ਘਬਰਾਹਟ ਵਿਚ ਉਹ ਕਹਿਣ ਲੱਗਾ, 'ਨਹੀਂ, ਜੋ ਕੰਮ ਹੋ ਨਹੀਂ ਸਕਦਾ ਉਹ ਹੁਣ ਮੈੈਂ ਕਿਵੇ ਕਰਾਂ। ਸਾਡੇ ਵੀ ਸਿਲੰਡਰ ਮੁੱਕਣ ਵਾਲਾ...ਤੇ ਦੂਜਾ ਹੈ ਵੀ ਖਾਲੀ ਆ, ਨਹੀਂ ਤਾਂ ਘਰ ਵਾਲਾ ਸਿਲੰਡਰ ਲਿਆ ਦਿੰਦਾ।'
ਰੋੰਦੀ ਹੋਈ ਪ੍ਰੇਮਿਕਾ ਕਹਿਣ ਲੱਗੀ,' ਤੂੰ ਝੂਠਾ ਆਂ, ਫਰੇਬੀ ਆਂ, ਮਕਾਰ ਆਂ....ਤੂੰ ਤਾਂ ਕਹਿੰਦਾ ਸੀ ਮੈਂ ਅੰਬਰਾਂ ਤੋਂ ਤਾਰੇ ਤੋੜ ਕੇ ਲਿਆ ਦੂੰ....।'
'ਹਾਂ ਜੀ, ਉਹ ਤਾਂ ਕਿਹਾ ਸੀ ਨਾਲੇ ਹੁਣ ਕਿਹੜਾ ਮੁੱਕਰਦਾਂ.....ਦੱਸ ਤੂੰ ਲਿਆ ਕੇ ਦੇਵਾਂ...?'
ਚਿੰਤਾ ਵਿਚ ਡੁੱਬੀ ਪ੍ਰੇਮਿਕਾ ਕਹਿਣ ਲੱਗੀ, 'ਤਾਰੇ ਮੈਂ ਚੁੱਲ੍ਹੇ 'ਚ ਡਾਹੁਣੇ ਆ....ਚਾਹੀਦਾ ਤਾਂ ਸਿਲੰਡਰ ਆ..।'
ਸਫਾਈ ਪੇਸ਼ ਕਰਦਾ ਪ੍ਰੇਮੀ ਬੋਲਿਆ, 'ਦੇਖ ਸੁਨੀਤਾ, ਜੋ ਕੰਮ ਹੋ ਨਹੀਂ ਸਕਦਾ, ਉਹ ਮੈਂ ਕਿਵੇਂ ਕਰਾਂ.....ਹਾਂ ਤੇਰੇ ਨਾਲ ਵਾਅਦਾ ਹੈ ਕਿ ਕੋਈ ਚੋਰੀ-ਚਾਰੀ ਮਿਲ ਗਿਆ...ਜਾਂ ਕਿਤੋੋਂ ਚੁੱਕ ਲਿਆ ਤਾਂ ਜ਼ਰੂਰ...।'
'ਦੇਖ ਪ੍ਰੀਤ ਤੈਨੂੰ ਕੱਲ੍ਹ ਤੱਕ ਦਾ ਸਮਾਂ ਦਿੱਤਾ। ਜੇ ਤਾਂ ਲਿਆ ਦਿੱਤਾ ਆਪਣੀ ਨਿਭਣੀ ਆ, ਜੇ ਫੇਰ ਕਿਸੇ ਹੋਰ ਨੇ ਲਿਆ ਦਿੱਤਾ ਤਾਂ ਫੇਰ ਮੈਨੂੰ ਮਾੜੀ ਨਾ ਕਹੀਂ...।'
ਚਿੰਤਾ ਵਿਚ ਡੁੱਬਿਆ ਪ੍ਰੇਮੀ 'ਓ ਕੇ ' ਕਹਿ ਕੇ ਤੁਰ ਗਿਆ। ਇਹ ਹੁਣ ਸਮਝੋੋਂ ਪਰ੍ਹਾਂ ਹੈ ਕਿ ਉਹ ਕੋਈ ਪ੍ਰਬੰਧ ਕਰਕੇ ਲਿਆਏਗਾ ਜਾਂ ਖਹਿੜਾ ਛੁਡਾ ਕੇ ਚੱਲਿਆ ਹੈ।

-ਪਿੰਡ ਲੰਡੇ, ਮੋਗਾ।
ਮੋਬਾਈਲ : 99145-86784

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਆਲੋਚਨਾ ਖੇਤਰ ਦੀ ਬਹੁਮੁੱਲੀ ਸ਼ਖ਼ਸੀਅਤ ਸੰਤ ਸਿੰਘ ਸੇਖੋਂ ਅਗਲੀ ਖ਼ਬਰ ਉਰਦੂ ਗ਼ਜ਼ਲ ਨੂੰ ਆਮ ਪਾਠਕ ਦੇ ਦਿਲ ਤੱਕ ਲਿਜਾਣ ਵਾਲਾ ਸ਼ਾਇਰ ਬਸ਼ੀਰ ਬਦਰ
Ad Position 24
No active advertisement