ਇਕ ਵਾਰ ਮਿਰਜ਼ਾ ਗਾਲਿਬ ਸਾਹਿਬ ਦੇ ਸ਼ਾਗਿਰਦ ਮੀਰ ਮਹਿਦੀ 'ਮਜਰੂਹ' ਉਨ੍ਹਾਂ ਦੇ ਘਰ ਆਏ ਅਤੇ ਵੇਖਿਆ ਮਿਰਜ਼ਾ ਗਾਲਿਬ ਪਲੰਘ 'ਤੇ ਲੇਟੇ ਹੋਏ ਕਰਾਹ ਰਹੇ ਹਨ। ਉਹ ਉਨ੍ਹਾਂ ਦੇ ਪੈਰ ਦੱਬਣ ਲੱਗ ਪਏ। ਮਿਰਜ਼ਾ ਸਾਹਿਬ ਨੇ ਕਿਹਾ, 'ਤੁਸੀਂ ਸੱਯਦ ਲਾਣੇ ਹੋ ਮੇਰੇ ਪੈਰ ਦੱਬ ਕੇ ਮੈਨੂੰ ਕਿਉਂ ਪਾਪ ਦਾ ਭਾਗੀ ਬਣਾਉਂਦੇ ਹੋ।' ਮੀਰ ਮਹਿਦੀ ਮਜਰੂਹ ਨਾ ਮੰਨੇ ਅਤੇ ਕਿਹਾ, 'ਤੁਹਾਡਾ ਅਜਹਾਦੀ ਖਿਲਾਹ ਹੈ ਤਾਂ ਮੇਰੇ ਪੈਰ ਦੱਬਣ ਦੀ ਉਜਰਤ ਦੇ ਦੇਣਾ।' ਮਿਰਜ਼ਾ ਸਾਹਿਬ ਨੇ ਕਿਹਾ, 'ਚਲੋ ਇਹ ਠੀਕ ਹੀ ਹੈ।' ਜਦ ਉਹ ਕਾਫੀ ਸਮਾਂ ਪੈਰ ਦੱਬ ਚੁੱਕੇ ਤਾਂ ਉਨ੍ਹਾਂ ਨੇ ਮਖੌਲੀਆ ਅੰਦਾਜ਼ ਵਿਚ ਮਿਹਨਤਾਨਾ ਮੰਗ ਲਿਆ।
ਇਸ ਦੇ ਜਵਾਬ ਵਿਚ ਜਨਾਬ ਮਿਰਜ਼ਾ ਗਾਲਿਬ ਸਾਹਿਬ ਨੇ ਕਿਹਾ, 'ਭਾਈ ਸਾਹਿਬ ਇਹ ਮਿਹਨਤਾਨਾ ਕਿਸ ਤਰ੍ਹਾਂ ਦਾ ਹੈ? ਤੁਸੀਂ ਮੇਰੇ ਪੈਰ ਦੱਬੇ ਮੈਂ ਤੁਹਾਡਾ ਮਿਹਨਤਾਨਾ ਦੱਬ ਲਿਆ।' ਇਹ ਸੁਣ ਕੇ ਮਜਰੂਹ ਸਾਹਿਬ ਹੱਸਦੇ ਹੋਏ ਸਲਾਮ ਕਰਨ ਲੱਗ ਪਏ।
-ਜੇਠੀ ਨਗਰ, ਮਾਲੇਰਕੋਟਲਾ ਰੋਡ ਖੰਨਾ-141401 (ਪੰਜਾਬ)।
ਮੋਬਾਈਲ : 94170-91668