ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮਿੰਨੀ ਕਹਾਣੀ ਚਿੰਤਤ ਪਾਪਾ

Ad Position 21
No active advertisement
ਅਜੀਤ ਡੈਸਕ 31-05-2026

ਅੱਜ ਪਾਪਾ ਘਰ ਦੀ ਆਰਥਿਕਤਾ ਨੂੰ ਲੈ ਕੇ ਬਹੁਤ ਚਿੰਤਤ ਜਿਹਾ ਲੱਗ ਰਿਹਾ ਸੀ। ਉਸ ਨੇ ਘਰ ਦੇ ਸਾਰੇ ਜੀਆਂ ਨੂੰ ਬਿਠਾ ਕੇ ਕਈ ਹੁਕਮ ਦੇਣ ਵਾਂਗ ਗੱਲਾਂ ਕਹੀਆਂ।
'ਗੱਲ ਸੁਣ ਲੋ ਭਾਈ ਮੇਰੀ ਘਰ ਦੇ ਸਾਰੇ ਜੀਅ, ਆਪੋ-ਆਪਣੇ ਖਰਚ ਘਟਾ ਲਵੋ (ਨੂੰਹਾਂ ਵੱਲ ਮੂੰਹ ਕਰਕੇ) ਨਵੇਂ ਕੱਪੜੇ ਖਰੀਦਣੇ ਬੰਦ ਕਰ ਦਿਓ, ਆਹ ਸੋਨਾ-ਸਾਨਾ ਵੀ ਨਵਾਂ ਨਾ ਲਵੋ ਹੁਣ, (ਆਪਣੇ ਪੁੱਤਰਾਂ ਨੂੰ) ਆਪਣੀਆਂ ਪਾਰਟੀਆਂ 'ਤੇ ਰੋਕ ਲਾਓ ਤੁਸੀਂ ਵੀ, ਨਿੱਤ ਤੀਏ ਦਿਨ ਕਦੇ ਕਿਤੇ, ਕਦੇ ਕਿਤੇ ਹੋਟਲਾਂ 'ਚ ਤੁਰੇ ਫਿਰਦੇ ਓ, (ਆਪਣਿਆਂ ਪੋਤਰਿਆਂ ਨੂੰ) ਨਾਲੇ ਤੁਸੀਂ ਵੀ ਬੰਦੇ ਬਣ ਜਾਓ ਓਏ, ਮੋਟਰਸਾਈਕਲ, ਜੀਪਾਂ ਘੱਟ ਕੱਢੋ ਬਾਹਰ ਤੇਲ ਬਚਾਓ (ਘਰਵਾਲੀ ਨੂੰ) ਤੂੰ ਵੀ ਜ਼ਰਾ ਤੜਕਾ-ਤੁੜਕਾ ਘੱਟ ਕਰਦੇ, ਸਬਜ਼ੀ ਇਕ ਟਾਈਮ ਬਣਾਓ, ਹਰ ਕੰਮ 'ਚ ਬੱਚਤ ਕਰੋ ਘਰ ਦੀ ਹਾਲਤ ਠੀਕ ਨਹੀਂ ਚੱਲ ਰਹੀ।
ਸਾਰੇ ਹੈਰਾਨ ਸਨ ਕਿ ਪਾਪਾ ਨੇ ਪਹਿਲਾਂ ਕਦੇ ਇਹੋ ਜਿਹੀਆਂ ਗੱਲਾਂ ਨਹੀਂ ਕਹੀਆਂ।
ਘਰ ਦੇ ਸਾਰੇ ਮੈਂਬਰਾਂ ਦੇ ਉਦੋਂ ਮੂੰਹ ਟੱਢੇ ਰਹਿ ਗਏ ਜਦੋਂ ਸਾਰੀਆਂ ਗੱਲਾਂ ਸਮਝਾ ਕੇ ਪਾਪਾ ਆਪ ਸਫਾਰੀ ਨੂੰ ਸੈਲਫ਼ ਮਾਰ ਆਪਣੇ ਜੋਟੀਦਾਰਾਂ ਨਾਲ ਸ਼ਿਮਲੇ ਦੇ ਟੂਰ 'ਤੇ ਨਿਕਲ ਗਿਆ।

-787/10, ਪ੍ਰੇਮ ਨਗਰ, ਹਰਦੋਛੰਨੀ ਰੋਡ, ਗੁਰਦਾਸਪੁਰ। ਮੋਬਾਈਲ : 99888-11681

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਬਿਨ ਅਗਲੀ ਖ਼ਬਰ ਮੈਂ ਤੁਹਾਡੇ ਪੈਸੇ ਦੱਬ ਲਏ
Ad Position 24
No active advertisement