ਘਸਮੈਲੇ ਕੱਪੜੇ ਵਾਲੇ ਆਦਮੀ ਨੂੰ ਆਪਣੇ ਵੱਲ ਆਉਂਦੇ ਦੇਖ ਕੇ ਸੋਚਿਆ, ਕੋਈ ਮੰਗਤਾ ਹੋਵੇਗਾ, ਪਾਸਾ ਮੋੜ ਲਵਾਂ ਪਰ ਫਿਰ ਆਪਣੇ ਅੰਦਰ ਝਾਤ ਮਾਰੀਂ, ਮੈਂ ਵੀ ਤਾਂ ਮੰਗਤਾ ਹੀ ਹਾਂ | ਸਾਹਮਣਿਓਾ ਆਉਂਦੇ ਚਿੱਟੇ ਕੱਪੜਿਆਂ ਵਾਲੇ ਸੱਜਣ ਅਤੇ ਸਾਰੇ ਆਸੇ-ਪਾਸੇ ਲੋਕਾਂ ਵੱਲ ਵੇਖਿਆ ਤੇ ਸੋਚਿਆ, ਅਸੀਂ ਸਾਰੇ ਮੰਗਤੇ ਹੀ ਤਾਂ ਹਾਂ | ਕੋਈ ਛੋਟਾ ਮੰਗਤਾ ਤੇ ਕੋਈ ਵੱਡਾ ਮੰਗਤਾ, ਜਿੰਨਾ ਛੋਟਾ ਮੰਗਤਾ ਓਨੀ ਛੋਟੀ ਮੰਗ ਤੇ ਜਿੰਨਾ ਵੱਡਾ ਮੰਗਤਾ ਓਨੀ ਵੱਡੀ ਮੰਗ | ਅਸੀਂ ਉਸ ਰੱਬ ਕੋਲੋਂ ਮੰਗਦੇ ਹਾਂ ਜਿਸ ਨੂੰ ਕਦੇ ਅਸੀਂ ਦੇਖਿਆ ਨਹੀਂ ਅਤੇ ਮੰਗਤੇ ਸਾਨੂੰ ਰੱਬ ਸਮਝ ਕੇ ਸਾਡੇ ਕੋਲੋਂ ਮੰਗਦੇ ਨੇ ਫ਼ਰਕ ਸਿਰਫ਼ ਏਨਾ ਹੀ ਹੈ ਕਿ ਅਸੀਂ ਮੰਗਤੇ ਨੂੰ ਕੁਝ ਦੇ ਕੇ ਉਸ 'ਤੇ ਆਪਣਾ ਅਹਿਸਾਨ ਸਮਝਦੇ ਹਾਂ ਅਤੇ ਬਾਕੀਆਂ ਨੂੰ ਵੀ ਇਹ ਗੱਲ ਬੜੇ ਫ਼ਖਰ ਨਾਲ ਜਤਾਉਂਦੇ ਹਾਂ, ਬਸ ਫ਼ਰਕ ਸਿਰਫ਼ ਏਨਾ ਹੀ ਹੈ ਕਿ ਸਭ ਨੂੰ ਦੇਣ ਵਾਲਾ ਨਾ ਹੀ ਕਿਸੇ ਨੂੰ ਦੱਸਦਾ ਹੈ ਤੇ ਨਾ ਹੀ ਕਿਸੇ 'ਤੇ ਕੋਈ ਅਹਿਸਾਨ ਜਤਾਉਂਦਾ ਹੈ | ਜਦੋਂ ਸਾਨੂੰ ਇਹ ਫ਼ਰਕ ਮਸਝ ਆ ਜਾਵੇਗਾ ਅਸੀਂ ਵੀ ਕਿਸੇ ਲਈ ਕੋਈ ਕੀਤੇ ਕੰਮ ਨੂੰ ਅਹਿਸਾਨ ਸਮਝਣ ਦੀ ਗੁਸਤਾਖੀ ਨਹੀਂ ਕਰਾਂਗੇ |
-ਪਿੰਡ ਤੇ ਡਾਕ: ਗਹੋਤ ਪੌਕਰ, ਜ਼ਿਲ੍ਹਾ ਗੁਰਦਾਸਪੁਰ (ਪੰਜਾਬ) |