ਜਨਾਬ ਅਹਿਮਦ ਨਦੀਮ ਕਾਸਮੀ ਦੀ ਇਕ ਬੀਬਾ ਨੇ ਉਰਦੂ ਐਮ.ਏ. ਦੀ ਪ੍ਰੀਖਿਆ ਦਿੱਤੀ ਸੀ, ਉਨ੍ਹਾਂ ਨੂੰ ਪਤਾ ਲੱਗਿਆ ਕਿ ਪਰਚੇ ਜਨਾਬ ਸੂਫੀ ਗੁਲਾਮ ਮੁਸਤਫਾ ਤਬੱਸੁਮ ਦੇ ਕੋਲ ਭੇਜੇ ਗਏ ਹਨ | ਜਨਾਬ ਕਾਸਮੀ ਸਾਹਿਬ ਸਿਫਾਰਸ਼ ਦੇ ਵਾਸਤੇ ਉਸ ਬੀਬਾ ਨੂੰ ਨਾਲ ਲੈ ਕੇ ਸੂਫੀ ਸਾਹਿਬ ਦੇ ਘਰ ਪਹੁੰਚ ਗਏ | ਸੂਫੀ ਸਾਹਿਬ ਨੇ ਦੁਆ ਸਲਾਮ ਤੋਂ ਬਾਅਦ ਫੌਰਨ ਉਠ ਕੇ ਕਮਰੇ ਦੇ ਅੰਦਰ ਚਲੇ ਗਏ | ਕਾਸਮੀ ਸਾਹਿਬ ਨੂੰ ਇਨ੍ਹਾਂ ਦੇ ਵਰਤਾਰੇ 'ਤੇ ਦੁੱਖ ਹੋਇਆ ਕਿ ਨਾ ਤਾਂ ਚਾਹ ਪਾਣੀ ਪੁੱਛਿਆ ਨਾ ਹੀ ਆਉਣ ਦਾ ਮਕਸਦ ਪੁੱਛਿਆ ਅਤੇ ਉਠ ਕੇ ਚਲੇ ਗਏ | ਥੋੜ੍ਹੀ ਦੇਰ ਹੀ ਲੰਘੀ ਸੀ ਕਿ ਸੂਫੀ ਸਾਹਿਬ ਇਕ ਪਰਚਾ ਹੱਥ ਵਿਚ ਫੜੀ ਬਾਹਰ ਆ ਗਏ ਅਤੇ ਕਾਸਮੀ ਸਾਹਿਬ ਤੋਂ ਪੁੱਛਿਆ, 'ਹੁਕਮ ਕਰੋ, ਇਸ ਵਿਚ ਕਿੰਨੇ ਨੰਬਰ ਦੇ ਦਿਆਂ?' ਕਾਸਮੀ ਸਾਹਿਬ ਇਹ ਸੁਣ ਕੇ ਬੜੇ ਹੈਰਾਨ ਹੋਏ ਅਤੇ ਪੁੱਛ ਲਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਇਸ ਕੰਮ ਦੇ ਸਿਲਸਿਲੇ ਵਿਚ ਹੀ ਆਇਆ ਹਾਂ |' ਇਸ 'ਤੇ ਸੂਫੀ ਸਾਹਿਬ ਨੇ 'ਮੇਰੇ ਕੋਲ ਕੁੱਲ 32 ਪਰਚੇ ਨੰਬਰਾਂ ਵਾਸਤੇ ਆਏ ਸੀ, 31 ਦੋਸਤ ਸਿਫਾਰਸ਼ਾਂ ਲੈ ਕੇ ਪਹਿਲਾਂ ਆ ਚੁੱਕੇ ਹਨ | ਸਾਫ ਹੋ ਗਿਆ ਸੀ ਕਿ ਤੁਹਾਡੇ ਵਾਲਾ ਪਰਚਾ ਆਖਰੀ ਪਰਚਾ ਹੀ ਸੀ ਜਿਸ ਦੀ ਸਿਫਾਰਿਸ਼ ਲੈ ਕੇ ਤੁਸੀਂ ਆਏ ਹੋ |'
-ਜੇਠੀ ਨਗਰ, ਮਾਲੇਰਕੋਟਲਾ ਰੋਡ,
ਖੰਨਾ-141401 (ਪੰਜਾਬ) |
ਮੋਬਾਈਲ : 94170-91668