ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤੇਰੇ ਦਿਲ ਦਾ ਭੇਤ ਜੇ ਪਹਿਲਾਂ ਪਾ ਲੈਂਦੇ

Ad Position 21
No active advertisement
ਅਜੀਤ ਡੈਸਕ 14-06-2026

ਤੇਰੇ ਦਿਲ ਦਾ ਭੇਤ ਜੇ ਪਹਿਲਾਂ ਪਾ ਲੈਂਦੇ ਤਾਂ ਚੰਗਾ ਸੀ |
ਹੋਰਾਂ ਵਾਂਗੂੰ ਤੈਨੂੰ ਵੀ ਅਜ਼ਮਾ ਲੈਂਦੇ ਤਾਂ ਚੰਗਾ ਸੀ |

ਇਸ਼ਕ ਦੇ ਭਰ ਵਗਦੇ ਦਰਿਆ ਦੇ ਕੰਢੇ-ਕੰਢੇ ਘੁੰਮਦੇ ਰਹੇ,
ਜਾਨ ਤਲੀ 'ਤੇ ਧਰ ਕੇ ਟੁੱਭੀ ਲਾ ਲੈਂਦੇ ਤਾਂ ਚੰਗਾ ਸੀ |

ਝੱਲਿਆਂ ਵਾਂਗੂੰ ਅੰਦਰੋਂ-ਅੰਦਰੋਂ ਹੁਬਕੀਂ-ਹੁਬਕੀਂ ਰੋਂਦੇ ਰਹੇ,
ਤੇਰੇ ਵਾਂਗੂੰ ਦਿਲ ਅਪਣਾ ਸਮਝਾ ਲੈਂਦੇ ਤਾਂ ਚੰਗਾ ਸੀ |

ਬੇਦਾਵਾ ਲਿਖ ਮਿਲੀਆਂ ਵੰਗਾਂ ਲਾਹਨਤ ਤੇ ਫਿਟਕਾਰਾਂ ਵੀ,
ਇਹਦੇ ਨਾਲੋਂ ਹੱਸ ਕੇ ਸਿਰ ਕਟਵਾ ਲੈਂਦੇ ਤਾਂ ਚੰਗਾ ਸੀ |

ਸ਼ਾਇਦ ਕੋਈ ਜੀਣ ਦਾ ਮਕਸਦ ਮਿਲ ਜਾਂਦਾ ਇਉਂ ਸਾਨੂੰ ਵੀ,
'ਖ਼ਾਦਿਮ' ਵਾਂਗੂੰ ਜੇ ਕੋਈ ਖ਼ਾਬ ਸਜਾ ਲੈਂਦੇ ਤਾਂ ਚੰਗਾ ਸੀ |

 

----------------------------------------
ਉਹ ਕਹੇ ਪੈਰੀਂ ਮੇਰੇ ਦਸਤਾਰ ਰੱਖ।
ਮੈਂ ਕਿਹਾ ਤੂੰ ਧੌਣ 'ਤੇ ਤਲਵਾਰ ਰੱਖ।

ਹੋਂਦ ਅਪਣੀ ਜੇ ਬਚਾਉਣੀ ਲੋਚਦੈਂ,
ਤੂੰ ਬਰਾਬਰ ਵਕਤ ਦੇ ਰਫ਼ਤਾਰ ਰੱਖ।

ਦੋਸਤੀ ਜਾਂ ਦੁਸ਼ਮਣੀ, ਕਰ ਫ਼ੈਸਲਾ,
ਤੂੰ ਅਸਾਨੂੰ ਆਰ ਜਾਂ ਉਸ ਪਾਰ ਰੱਖ।

ਲੋੜ ਵੇਲੇ ਇੱਕ ਵੀ ਦਿਸਣਾ ਨਹੀਂ,
ਲੱਖ ਭਾਵੇਂ ਆਪਣੇ ਤੂੰ ਯਾਰ ਰੱਖ।

ਇਹ ਮਿਟਾਵੇਗੀ ਮਨਾਂ 'ਚੋਂ ਦੂਰੀਆਂ,
ਤੂੰ ਮੁਹੱਬਤ 'ਤੇ ਜ਼ਰਾ ਇਤਬਾਰ ਰੱਖ।

ਪਹੁੰਚ ਸਕਦੈ ਦਰ ਤੇਰੇ ਬਾਜ਼ਾਰ ਹੁਣ,
ਆਬਰੂ ਆਪਣੀ 'ਤੇ ਪਹਿਰੇਦਾਰ ਰੱਖ।

ਜੰਗ ਜੇ ਲੜਨੀ ਹੈ ਜ਼ੁਲਮਾਂ ਦੇ ਖਿਲਾਫ਼,
ਤੂੰ ਕਲਮ ਦੀ ਤੇਗ਼ ਵਰਗੀ ਧਾਰ ਰੱਖ।

Ad Position 22
No active advertisement
ਪਿਛਲੀ ਖ਼ਬਰ ਕਹਾਣੀ-ਬਹਾਰ ਤਾਂ ਹੁਣ ਆਈ ਹੈ ਅਗਲੀ ਖ਼ਬਰ ਲੱਭੂ ਰਾਮ 'ਜੋਸ਼' ਮਲਸਿਆਨੀ
Ad Position 24
No active advertisement