ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2020

ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ

Ad Position 21
No active advertisement
ਅਜੀਤ ਡੈਸਕ 14-11-2020

ਸਾਡੇ ਬਜ਼ੁਰਗਾਂ ਨੇ ਸਾਡੀ ਅਮੀਰ, ਬਹੁ-ਰੰਗੀ, ਬਹੁਭਾਂਤੀ ਵਿਰਾਸਤ ਵਿਚੋਂ ਛਾਂਟ ਕੇ 'ਸੱਭਿਆਚਾਰਕ' ਗੁਣਾਂ ਨੂੰ ਪ੍ਰਣਾਏ ਹੋਏ ਅਮੀਰ ਗੁਣ ਸਾਨੂੰ ਦਿੱਤੇ ਹਨ। ਜਿਸ ਵਿਚੋਂ ਹਰ ਰੁੱਤ ਦੇ ਸਮੇਂ ਅਨੁਸਾਰ ਮਾਨਸਿਕ ਤਾਕਤ ਤੇ ਖੇੜਾ ਬਖ਼ਸ਼ਦੇ ਤਿਉਹਾਰ ਹਰ ਸਾਲ ਹੋਰ ਚੰਗੀ ਜੀਵਨ ਜਾਚ ਸਿੱਖਣ ਦੀ ਪ੍ਰੇਰਨਾ ਦਿੰਦੇ ਹਨ। ਪਰ ਬਹੁਤ ਸਾਰੇ ਤਿਉਹਾਰਾਂ ਨਾਲ ਮਹਾਨ ਸ਼ਖ਼ਸੀਅਤਾਂ ਦੀਆਂ ਜੁੜੀਆਂ ਇਤਿਹਾਸਕ ਘਟਨਾਵਾਂ ਕਾਰਨ ਤਿਉਹਾਰ ਪੂਜਣਯੋਗ ਬਣ ਗਏ ਹਨ। ਅਜਿਹੇ ਉੱਤਮ ਤਿਉਹਾਰਾਂ ਵਿਚੋਂ ਇਕ ਤਿਉਹਾਰ ਹੈ 'ਦੀਵਾਲੀ' ਭਾਵ ਦੀਵਿਆਂ ਵਾਲੀ।
ਪੁਰਾਤਨ ਸਮੇਂ ਵਿਚ ਇਸ ਤਿਉਹਾਰ ਦੇ ਦਿਨ ਦੀ ਰਾਤ ਨੂੰ ਹਰ ਘਰ ਦੇ ਅੰਦਰ ਬਾਹਰ ਅਤੇ ਬਨੇਰਿਆਂ ਉੱਤੇ ਪਰਿਵਾਰ ਦੀ ਸਮਰੱਥਾ ਅਨੁਸਾਰ ਸਿਰਫ ਸਰ੍ਹੋਂ ਦੇ ਤੇਲ ਜਾਂ ਦੇਸੀ ਘਿਓ ਦੇ ਦੀਪ ਹੀ ਜਗਾਏ ਜਾਂਦੇ ਸਨ। ਦੂਜੇ ਪਾਸੇ ਅੱਜ ਦੇ ਆਧੁਨਿਕ ਦੌਰ ਵਿਚ ਦੀਵਿਆਂ ਵਾਲੀ ਰਾਤ ਦੀ ਅਸਲ ਸੋਚ ਨਾਲੋਂ ਟੁੱਟ ਕੇ ਅਸੀਂ ਹੋਰ ਪਾਸੇ ਵੱਲ ਤੁਰੇ ਹੋਏ ਹਾਂ। ਦੀਵਾਲੀ ਦੀ ਨੂੰ ਰਾਤ ਜਗਾਈਆਂ ਮੋਮਬੱਤੀਆਂ ਵਿਚ ਸੜਦਾ ਕੈਮੀਕਲ-ਮੋਮ, ਆਤਿਸ਼ਬਾਜ਼ੀ, ਪਟਾਕਿਆਂ ਦੇ ਬਰੂਦ (ਪੋਟਾਸ਼) ਦੀ ਦੁਰਗੰਧ, ਪਟਾਕੇ ਬਣਾਉਣ ਲਈ ਵਰਤੇ ਜਾਂਦੇ ਕਾਗਜ਼, ਲੀਰਾਂ, ਸੂਤਲੀ ਤੇ ਸੇਬਿਆਂ ਆਦਿ ਦੀ ਸਮੱਗਰੀ ਨਾਲ ਜ਼ਹਿਰੀਲੇ ਧੂੰਏਂ ਦੇ ਉਪਜੇ ਬੱਦਲ ਮਨੁੱਖ ਲਈ ਜਾਨਲੇਵਾ ਹਨ।
ਭਾਵੇਂ ਸੂਬਾ ਸਰਕਾਰਾਂ ਆਪਣੇ ਵਲੋਂ ਐਲਾਨ ਕਰ ਦਿੰਦੀਆਂ ਹਨ ਕਿ ਪ੍ਰਦੂਸ਼ਣ ਪੈਦਾ ਕਰਦੇ ਪਟਾਕੇ ਨਾ ਚਲਾਏ ਜਾਣ ਜਾਂ ਜੋ 'ਰੰਗੀਨ' ਪਟਾਕੇ ਘੱਟ ਧੂੰਏਂ ਵਾਲੇ ਸੀਮਤ ਸਮੇਂ ਵਿਚ ਚਲਾਏ ਜਾਣ। ਬਾਜ਼ਾਰ ਵਿਚ ਪਿਛਲੇ ਸਾਲਾਂ ਤੋਂ ਨਕਲੀ ਪਨੀਰ, ਖੋਆ, ਘਿਓ ਤੇ ਦੁੱਧ ਆਦਿ ਸਿਹਤ ਮਹਿਕਮਾ ਫੜਦਾ ਅਤੇ ਲੋਕਾਂ ਨੂੰ ਸੁਚੇਤ ਵੀ ਕਰਦਾ ਹੈ। ਸਰਕਾਰ ਜਾਂ ਪ੍ਰਸ਼ਾਸਨ ਤਾਂ ਚੌਕਸੀ ਰਖਦਾ ਹੈ। ਪਰ ਅਮਲ ਤਾਂ ਅਸੀਂ ਕਰਨਾ ਹੈ। ਦਿੱਲੀ ਸ਼ਹਿਰ ਵਿਚ ਪ੍ਰਦੂਸ਼ਣ ਦੀ ਬਹੁਤਾਤ ਨੂੰ ਧਿਆਨ ਵਿਚ ਰੱਖ ਕੇ, ਇਸ ਵਾਰ ਤਾਂ ਦਿੱਲੀ ਦੀ ਸਰਕਾਰ ਨੇ ਪਟਾਕੇ ਚਲਾਉਣ 'ਤੇ ਬਿਲਕੁਲ ਪਾਬੰਦੀ ਹੀ ਲਗਾ ਦਿੱਤੀ ਹੈ।
ਕਿੰਨਾ ਚੰਗਾ ਹੋਵੇ ਜੇ ਅਸੀਂ ਪੁਰਖਿਆਂ ਦੇ ਦੱਸੇ ਹੋਏ ਰਾਹਾਂ 'ਤੇ ਤੁਰਦੇ ਹੋਏ, ਉੱਚ-ਆਚਰਣ ਤੇ ਸ਼ੁੱਧਤਾ ਨੂੰ ਅਪਣਾ ਕੇ ਨਕਲੀਪਣ ਤੇ ਪ੍ਰਦੂਸ਼ਣ ਨੂੰ ਛੱਡ ਕੇ ਤਿਉਹਾਰਾਂ ਦੀ ਪਵਿੱਤਰਤਾ ਨੂੰ ਕਾਇਮ ਰੱਖੀਏ। ਇਹ ਤਾਂ ਹੀ ਹੋਵੇਗਾ ਜੇਕਰ ਅਸੀਂ ਮਨੁੱਖੀ ਲੋੜ ਨੂੰ ਸਮਝ ਕੇ ਬਨਾਵਟੀਪਣ ਤੇ ਝੂਠੀ ਸ਼ਾਨ ਤੋਂ ਕਿਨਾਰਾ ਕਰਕੇ ਸ਼ੁੱਧ ਵਾਤਾਵਰਨ ਸਿਰਜੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਤਿਉਹਾਰ ਤੇ ਖੁਸ਼ੀਆਂ ਮਨਾਉਂਦੀਆਂ ਰਹਿ ਸਕਣ। ਲੰਮੇ, ਸੁਖੀ ਤੇ ਤੰਦਰੁਸਤ ਜੀਵਨ ਵਿਚਲੇ ਖੇੜੇ ਨਾਲੋਂ ਬਨਾਉਟੀ ਤੇ ਪ੍ਰਦੂਸ਼ਣ ਪੈਦਾ ਕਰਦੀ ਘੜੀ-ਪਲ ਦੀ ਬਨਾਉਟੀ ਖੁਸ਼ੀ ਸਾਡੇ ਨਾਲ-ਨਾਲ ਆਉਣ ਵਾਲੀਆਂ ਨਸਲਾਂ ਲਈ ਵੀ ਘਾਤਕ ਹੈ।

-ਮੋਬਾਈਲ : 98554-59765

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ <h4>*ਡਾ: ਸਰਬਜੀਤ ਕੌਰ ਸੰਧਾਵਾਲੀਆ * </h4> ਅਗਲੀ ਖ਼ਬਰ ਆਓ, ਜ਼ਿੰਦਗੀ ਨੂੰ ਰੌਸ਼ਨ ਕਰੀਏ
Ad Position 24
No active advertisement