16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-01-2021

ਬਾਦਸ਼ਾਹ ਦਰਵੇਸ਼ <h4>* ਡਾ: ਸਰਬਜੀਤ ਕੌਰ ਸੰਧਾਵਾਲੀਆ * </h4>

Ad Position 21
repet_subhas-goyals [Copy P29]
ਅਜੀਤ ਡੈਸਕ 20-01-2021

ਬਾਦਸ਼ਾਹ ਦਰਵੇਸ਼, ਤੇਰਾ ਨਾਮ ਮਸਤਕ ਵਿਚ ਜਗੇ,
ਅੱਜ ਤੇਰੀ ਯਾਦ ਅੰਦਰ ਪਿਆਰ ਦੇ ਹੰਝੂ ਵਗੇ।
ਅੰਬਰਾਂ ਦੇ ਪਾਤਸ਼ਾਹ ਤੂੰ ਧਰਤੀਆਂ ਦਾ ਨੂਰ ਹੈਂ,
ਹਰ ਦਿਸ਼ਾ ਅੰਦਰ ਤੇਰੇ ਪ੍ਰਕਾਸ਼ ਦਾ ਦੀਵਾ ਜਗੇ।
ਝਰਨਿਆਂ, ਨਦੀਆਂ ਤੇ ਝੀਲਾਂ, ਸਾਗਰਾਂ ਬੱਦਲਾਂ 'ਚ ਵੀ,
ਸਾਹਿਬਾ ਤੇਰੀ ਮੁਹੱਬਤ ਮਿਹਰ ਦਾ ਹੀ ਜਲ ਵਗੇ।
ਚੰਨ, ਤਾਰੇ, ਗੀਤ, ਨਜ਼ਮਾਂ, ਫੁੱਲ, ਕੋਇਲਾਂ, ਬੁਲਬੁਲਾਂ,
ਸਾਰਿਆਂ ਅੰਦਰ ਤੇਰੇ ਅਹਿਸਾਸ ਦੀ ਜੋਤੀ ਜਗੇ।
ਨੀਵਿਆਂ, ਦੁਤਕਾਰਿਆਂ ਤੇ ਬੇਕਸਾਂ ਦੇ ਵਿਚ ਵੀ,
ਪਿਆਰ ਤੇਰੇ ਹੌਸਲੇ ਤੇਰੇ ਦਾ ਹੀ ਚਾਨਣ ਮਘੇ।
ਧੜਕਣਾਂ ਅੰਦਰ ਤੇਰਾ ਵਿਸ਼ਵਾਸ ਠਾਠਾਂ ਮਾਰਦਾ,
ਨਾੜੀਆਂ ਅੰਦਰ ਤੇਰਾ ਅਨੁਰਾਗ ਤੇ ਕਰੁਣਾ ਵਗੇ।
ਕਿੰਝ ਕਰਾਂ ਉਪਮਾ ਤੇਰੀ ਤੂੰ ਅੱਖਰਾਂ ਤੋਂ ਪਾਰ ਹੈਂ,
ਕਰ ਲਵੀਂ ਪਰਵਾਨ ਮੇਰੇ ਅੱਥਰੂ ਤੂੰ ਅਣਵਗੇ।

Ad Position 22
No active advertisement
ਪਿਛਲੀ ਖ਼ਬਰ ਹਮ ਇਹ ਕਾਜ ਜਗਤ ਮੋ ਆਏ ਅਗਲੀ ਖ਼ਬਰ ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਸ੍ਰੀ ਦਸਮੇਸ਼ ਪਿਤਾ
Ad Position 24