16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2023

ਬਲਿਓ ਚਰਾਗੁ * ਡਾ. ਸਰਬਜੀਤ ਕੌਰ ਸੰਧਾਵਾਲੀਆ *

Ad Position 21
repet_subhas-goyals [Copy P29]
ਅਜੀਤ ਡੈਸਕ 27-11-2023

ਚਰਾਗੇ-ਇਸ਼ਕ ਬਲਿਆ ਹੈ, ਮੁਬਾਰਕ ਪੁਰਬ ਆਇਆ ਹੈ
ਉਤਾਰਾ ਨੂਰ ਨੇ ਕੀਤਾ, ਮਹਾਂਪ੍ਰਕਾਸ਼ ਛਾਇਆ ਹੈ।

ਬੜੀ ਬੇਜ਼ਾਰ ਸੀ ਧਰਤੀ, ਬੜਾ ਬੇਨੂਰ ਸੀ ਅੰਬਰ
ਇਲਾਹੀ ਆਗਮਨ ਹੋਇਆ, ਮਹਾਂਵਿਸਮਾਦ ਛਾਇਆ ਹੈ।

ਉਹਨੇ ਬ੍ਰਹਿਮੰਡ 'ਤੇ ਆਪਣੇ ਇਸ਼ਕ ਦੀ ਮੋਹਰ ਲਾਈ ਹੈ
ਉਹਨੇ ਸੰਸਾਰ ਦੀ ਝੋਲੀ 'ਚ ਆਪਣਾ ਆਪ ਪਾਇਆ ਹੈ।

ਉਹਨੇ ਮਾਸੂਮੀਅਤ, ਇਨਸਾਨੀਅਤ, ਰੂਹਾਨੀਅਤ ਬਖ਼ਸ਼ੀ
ਉਹਦੇ ਅਨੁਰਾਗ ਨੇ ਦੁਨੀਆ ਦਾ ਹਰ ਕੋਨਾ ਖਿੜਾਇਆ ਹੈ।

ਮਹਾਂਚਾਨਣ ਜਦੋਂ ਅਰਸ਼ਾਂ ਤੋਂ ਫ਼ਰਸ਼ਾਂ 'ਤੇ ਉੱਤਰ ਆਇਆ
ਉਹ ਪਲ ਅਨੁਭਵ 'ਚ ਕੰਬਿਆ, ਲਰਜ਼ਿਆ ਤੇ ਥਰਥਰਾਇਆ ਹੈ।

ਮੁਬਾਰਕ ਪੁਰਬ 'ਤੇ ਲਾਈਏ ਅਸੀਂ ਮੇਲੇ ਮੁਹੱਬਤਾਂ ਦੇ
ਇਲਾਹੀ ਇਸ਼ਕ ਬੂੰਦਾਂ ਦਾ ਤਾਂ ਹਰ ਕੋਈ ਤਿਹਾਇਆ ਹੈ।

ਦਿਲਾਂ ਤੇ ਛੇੜੀਏ ਸਰਗਮ ਪਿਆਰੇ ਦੇ ਪਿਆਰਾਂ ਦੀ
ਇਹ ਸਾਰਾ ਵਿਸ਼ਵ ਉਸ ਨੂਰੀ ਦੀ ਸੋਹਣੀ ਅੱਖ ਦਾ ਜਾਇਆ ਹੈ।

ਆਓ ਅੰਦਰ ਤੇ ਬਾਹਰ ਰੌਸ਼ਨੀ ਦੇ ਹੜ੍ਹ ਵਗਾ ਦੇਈਏ
ਸਰਬ ਸਾਂਝੇ ਦਿਲਾਵਰ ਦਾ ਮਹਾਂਉਤਸਵ ਇਹ ਆਇਆ ਹੈ।

ਉਹਦੇ ਸੰਦੇਸ਼ ਵੰਡੀਏ, ਪਿਆਰੀਏ, ਸਤਿਕਾਰੀਏ ਆਪਾਂ
ਉਹਦੀ ਰਚਨਾ ਨੂੰ ਗਲ ਨਾਲ ਲਾਉਣ ਦਾ ਵੇਲਾ ਇਹ ਆਇਆ ਹੈ।

Ad Position 22
No active advertisement
ਪਿਛਲੀ ਖ਼ਬਰ ਕਲਿ ਤਾਰਣਿ ਗੁਰੂ ਨਾਨਕ ਆਇਆ ਅਗਲੀ ਖ਼ਬਰ ਪੁਰਾਤਨ ਜਨਮ ਸਾਖੀ ਦੀ ਯਾਤਰਾ
Ad Position 24