02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਤਕਨੀਕ-ਸੰਚਾਲਿਤ ਜਣੇਪਾ ਦੇਖਭਾਲ ਦਾ ਵਿਸਤਾਰ ਕਰੇਗਾ ਪੰਜਾਬ, ਜਣੇਪਾ ਮੌਤ ਦਰ ਨੂੰ ਘਟਾਉਣ ਲਈ ਟੀਚਾ ਕੀਤਾ ਨਿਰਧਾਰਤ

Ad Position 21
No active advertisement
ਅਜੀਤ ਡੈਸਕ 24-12-2025
ਚੰਡੀਗੜ੍ਹ, 23 ਦਸੰਬਰ (ਅਜੀਤ ਬਿਊਰੋ)- ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਅÏਰਤਾਂ ਦੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਰਾਜ ਵਿੱਚ ਜਣੇਪੇ ਦੌਰਾਨ ਮਾਵਾਂ ਦੀ ਮੌਤ ਦਰ (ਐਮ.ਐਮ.ਆਰ.) ਨੂੰ ਘਟਾਉਣ ਲਈ ਸਰਕਾਰੀ ਸਿਹਤ ਸਹੂਲਤਾਂ 'ਤੇ ਪ੍ਰਮਾਣਿਤ ਤਕਨਾਲੋਜੀ-ਅਧਾਰਤ ਦਖਲ ਦੇ ਰਾਜ ਵਿਆਪੀ ਵਿਸਥਾਰ ਦਾ ਐਲਾਨ ਕੀਤਾ | 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਡਾਇਰੈਕਟੋਰੇਟ ਦੇ ਸਹਿਯੋਗ ਨਾਲ 'ਜਣੇਪੇ ਦੌਰਾਨ ਮਾਵਾਂ ਦੀ ਮੌਤ ਦਰ (ਐਮ.ਐਮ.ਆਰ.) ਘਟਾਉਣ ਲਈ ਤਕਨੀਕੀ ਦਖਲਅੰਦਾਜ਼ੀ' ਵਿਸ਼ੇ 'ਤੇ ਕਰਵਾਈ ਰਾਜ ਪੱਧਰੀ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ, ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵੱਲੋਂ ਮਾਵਾਂ ਦੀ ਮੌਤ, ਖਾਸ ਕਰਕੇ ਪੋਸਟ -ਪਾਰਟਮ ਹੈਮਰੇਜ(ਪੀ.ਪੀ.ਐਚ.) ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਹਰ ਢੁਕਵੇਂ ਤਕਨੀਕੀ ਹੱਲ ਅਪਣਾਏ ਜਾਣਗੇ | ਪੰਜਾਬ ਵਿੱਚ ਇਸ ਵੇਲੇ ਪ੍ਰਤੀ ਇੱਕ ਲੱਖ ਜੀਵਤ ਜਣੇਪਿਆਂ ਵਿੱਚ 95 ਐਮ.ਐਮ.ਆਰ. ਦਰਜ ਹੈ, ਜਦੋਂ ਕਿ ਰਾਸ਼ਟਰੀ ਅÏਸਤ 88 ਹੈ | ਡਾ. ਬਲਬੀਰ ਸਿੰਘ ਨੇ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਪ੍ਰੋਗਰਾਮ ਅਫਸਰਾਂ ਨੂੰ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ, ''ਮੈਂ ਸਾਰੇ ਮੈਡੀਕਲ ਅਫਸਰਾਂ ਨੂੰ ਵਧੀਆ ਤੋਂ ਵਧੀਆ ਕਲੀਨਿਕਲ ਅਭਿਆਸ ਅਪਣਾਉਣ ਦੀ ਅਪੀਲ ਕਰਦਾ ਹਾਂ ਤਾਂ ਜੋ ਪੰਜਾਬ ਐਮ.ਐਮ.ਆਰ. ਨੂੰ 70 ਤੱਕ ਘਟਾਉਣ ਦੇ ਸਾਰਥਕ ਵਿਕਾਸ ਟੀਚੇ ਨੂੰ ਪ੍ਰਾਪਤ ਕਰ ਸਕੇ |'' ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਗਰਭਵਤੀ ਅÏਰਤਾਂ ਲਈ ਪੋਸ਼ਣ ਸਬੰਧੀ ਮਾਰਗਦਰਸ਼ਨ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਨੂੰ ਸ਼ੁਰੂਆਤੀ ਪੜਾਅ ਵਿੱਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ | ਇਹ ਵਰਕਸ਼ਾਪ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ. ਐਸ. ਸੀ. ਐਸ. ਟੀ.) ਦੁਆਰਾ ਏਮਜ਼ ਬਠਿੰਡਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਖੇ ਕਰਵਾਈ ਗਈ ਸੀ | ਇੰਜੀਨੀਅਰ ਪਿ੍ਤਪਾਲ ਸਿੰਘ, ਕਾਰਜਕਾਰੀ ਨਿਰਦੇਸ਼ਕ (ਪੀ ਐਸ ਸੀ ਐਸ ਟੀ) ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪੜਾਅ 1 ਅਤੇ 2 ਵਿੱਚ ਪੰਜਾਬ ਦੇ 12 ਜ਼ਿਲਿ੍ਹਆਂ ਦੇ ਡਿਲੀਵਰੀ ਪੁਆਇੰਟਾਂ 'ਤੇ ਨਾਨ-ਨਿਊਮੈਟਿਕ ਐਂਟੀ-ਸ਼ੌਕ ਗਾਰਮੈਂਟਸ (ਐਨ.ਏ.ਐਸ.ਜੀ.) ਅਤੇ ਯੂਟਰਾਈਨ ਬੈਲੂਨ ਟੈਂਪੋਨੇਡ (ਯੂਬੀਟੀ) ਦੇ ਪਾਇਲਟ ਲਾਗੂਕਰਨ ਸਦਕਾ ਗੰਭੀਰ ਪੀ.ਪੀ.ਐਚ. ਸਥਿਤੀਆਂ ਤੋਂ ਪੀੜਤ 300 ਤੋਂ ਵੱਧ ਮਾਵਾਂ ਨੂੰ ਬਚਾਉਣ ਵਿੱਚ ਮਦਦ ਮਿਲੀ ਹੈ, ਜਿਸ ਨਾਲ ਰਾਜ ਭਰ ਵਿੱਚ ਇਹਨਾਂ ਕਾਰਗਰ ਮੈਡੀਕਲ ਉਪਾਵਾਂ ਨੂੰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ ਹੈ | ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ, ਡਾ. ਅਦਿਤੀ ਸਲਾਰੀਆ ਨੇ ਖ਼ਤਰੇ ਦੇ ਸੰਕੇਤਾਂ ਦੀ ਜਲਦੀ ਪਛਾਣ, ਮਿਆਰੀ ਰੈਫਰਲ ਪ੍ਰੋਟੋਕੋਲ ਅਤੇ ਸਮੇਂ ਸਿਰ ਇਲਾਜ 'ਤੇ ਜ਼ੋਰ ਦਿੱਤਾ | ਉਨ੍ਹਾਂ ਸਿਹਤ ਸੰਭਾਲ ਪੇਸ਼ੇਵਰਾਂ ਖਾਸ ਕਰਕੇ ਗਾਇਨੀਕੋਲੋਜਿਸਟਾਂ ਅਤੇ ਏ.ਐਨ.ਐਮਜ਼. 'ਤੇ ਜ਼ੋਰ ਦਿੱਤਾ ਕਿ ਉਹ ਇਸ ਪਹਿਲਕਦਮੀ ਨੂੰ ਹੋਰ ਧਿਆਨਪੂਰਵਕ ਅੱਗੇ ਵਧਾਉਣ |
Ad Position 22
No active advertisement
ਪਿਛਲੀ ਖ਼ਬਰ ਈ.ਡੀ. ਦੇ ਸਾਬਕਾ ਨਿਰਦੇਸ਼ਕ ਵਿਰੁੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਅਗਲੀ ਖ਼ਬਰ ਅਸਟੇਟ ਦਫ਼ਤਰ ਦੇ ਕਰਮਚਾਰੀਆਂ ਵਲੋਂ ਸੈਕਟਰ-42 ਸਥਿਤ ਕੋਠੀ ਦੇ ਦਸਤਾਵੇਜ਼ਾਂ ਦੀ ਹੇਰਾਫੇਰੀ
Ad Position 24
No active advertisement