ਪ੍ਰਸ਼ਨ : 341. 'ਨਿਰਜਲਾ ਇਕਾਦਸ਼ੀ' ਕਿਹੜੇ ਦੇਸੀ ਮਹੀਨੇ ਵਿਚ ਆਉਂਦੀ ਹੈ?
342. 'ਦੀਵਾਲੀ ਦੀ ਰਾਤ' ਨੂੰ ਚੰਦ ਕਿੰਨਾ ਕੁ ਦਿਸਦਾ ਹੈ?
343. 'ਸ਼ਿਵਰਾਤਰੀ' ਦੇ ਕੀ ਅਰਥ ਹਨ?
344. 'ਜਨਮ ਅਸ਼ਟਮੀ' ਨੂੰ ਕੀ ਹੋਇਆ ਸੀ?
345. 'ਸੁੱਖ ਨਿਧਾਨ ਸਿੰਘ' ਕਿਹੜੇ ਪਦਾਰਥ ਨੂੰ ਆਖਦੇ ਨੇ?
346. 'ਦੇਗ ਤੇਗ ਫ਼ਤਹਿ' ਦੇ ਅਰਥ ਦੱਸੋ?
347. 'ਮਾਛੀਵਾੜਾ' ਕਿੱਥੇ ਹੈ?
348. 'ਫ਼ਤਹਿਗੜ੍ਹ ਸਾਹਿਬ' ਦਾ ਸ਼ਹੀਦੀ ਜੋੜਮੇਲ ਕਦੋਂ ਹੁੰਦਾ ਹੈ।
349. ਪੰਜਾਬੀ ਵਿਚ 'ਅਫਲਾਤੂਨ' ਕਿਸ ਵਿਦਵਾਨ ਨੂੰ ਕਹਿੰਦੇ ਹਨ?
350. 'ਸੁਕਰਾਤ' ਤੋਂ ਕੀ ਭਾਵ ਲੈਂਦੇ ਹੋ?
351. 'ਚਾਰ ਵਰਣ' ਕਿਹੜੇ ਹਨ?
ਉੱਤਰ : 341. ਜੇਠ ਦੇ ਮਹੀਨੇ ਵਿਚ।
342. ਬਿਲਕੁਲ ਹੀ ਨਹੀਂ, ਮੱਸਿਆ ਦੀ ਰਾਤ ਹੁੰਦੀ ਹੈ।
343. ਭਗਵਾਨ ਸ਼ਿਵ ਦੇ ਵਿਆਹ ਦਾ ਦਿਨ।
344. ਭਗਵਾਨ ਕ੍ਰਿਸ਼ਨ ਜੀ ਦਾ ਜਨਮ।
345. ਸੁੱਖੇ ਵਾਲੇ ਸ਼ਰਬਤ ਨੂੰ।
346. ਦੇਗ-ਖਾਣ ਪੀਣ ਦੀ ਸਮੱਗਰੀ ਤੇ ਤੇਗ਼ ਜ਼ੁਲਮ ਦਾ ਨਾਸ਼ ਕਰਨ ਲਈ ਸਸ਼ਤਰ ਜਾਂ ਹਥਿਆਰਾਂ ਦੀ ਜਿੱਤ, ਅਰਥਾਤ ਭੁੱਖ ਤੇ ਜ਼ੁਲਮ ਉਤੇ ਜਿੱਤ।
347. ਜ਼ਿਲ੍ਹਾ ਲੁਧਿਆਣਾ ਦੀ ਸਮਰਾਲਾ ਤਹਿਸੀਲ ਵਿਚ।
348. ਪੋਹ ਮਹੀਨੇ ਦੀ 11, 12 ਅਤੇ 13 ਚਾਨਣੇ ਪੱਖ ਜਾਂ ਦਸੰਬਰ ਦੇ ਅਖੀਰਲੇ ਹਫ਼ਤੇ।
349. ਯੂਨਾਨੀ ਫਿਲਾਸਫਰ ਪਲੈਟੋ ਨੂੰ।
350. ਯੂਨਾਨੀ ਵਿਦਵਾਨ ਸੌਕਰੇਟੀਜ਼ ਦਾ ਪੰਜਾਬੀ ਨਾਂਅ।
351. ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ।
(ਚਲਦਾ)
-ਮੋਬਾਈਲ : +1-647-403-1299