30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪ੍ਰਸ਼ਨ-ਉੱਤਰ

Ad Position 21
No active advertisement
ਅਜੀਤ ਡੈਸਕ 22-11-2025

1. ਊਠ ਨੂੰ ਠੇਠ ਪੰਜਾਬੀ ਬੋਲੀ 'ਚ ਕੀ ਕਹਿੰਦੇ ਹਨ?
2. ਜਿਸ ਮਿੱਟੀ ਦੇ ਭਾਂਡੇ ਵਿਚ ਦੁੱਧ ਰਿੜਕਿਆ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ?
3. ਦਹੀਂ ਜਮਾਉਣ ਲਈ ਦੁੱਧ ਨੂੰ ਕੀ ਲਗਾਇਆ ਜਾਂਦਾ ਹੈ?
4. ਦੁੱਧ ਰਿੜਕਣ ਵੇਲੇ ਚਾਟੀ ਨੂੰ ਜਿਸ ਲੱਕੜ ਦੀ ਚੀਜ਼ ਉੱਤੇ ਰੱਖਿਆ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ?
5. ਮਧਾਣੀ ਦਾ ਜਿਹੜਾ ਹਿੱਸਾ ਚਾਟੀ ਉੁੱਤੇ ਜਾ ਕੇ ਟਿਕਦਾ ਹੈ, ਉਸ ਨੂੰ ਕੀ ਕਹਿੰਦੇ ਹਨ?
6. ਤੂੜੀ ਇਕੱਠੀ ਕਰਨ ਵਾਲੇ ਦੇਸੀ ਔਜ਼ਾਰ ਨੂੰ ਕੀ ਕਹਿੰਦੇ ਹਨ?
7. ਸਾਗ ਘੋਟਣ ਵਾਲੇ ਔਜ਼ਾਰ ਨੂੰ ਕੀ ਕਹਿੰਦੇ ਹਨ?
8. ਪਹਿਲਾਂ ਘਰਾਂ ਅੰਦਰ ਮਸਾਲੇ ਕਿਸ ਚੀਜ਼ ਵਿਚ ਕੁੱਟਦੇ ਹੁੰਦੇ ਸਨ?
9. ਖੁਰਪੇ ਨੂੰ ਹੋਰ ਕਿਸ ਨਾਂਅ ਨਾਲ ਜਾਣਿਆ ਜਾਂਦਾ ਹੈ?
10. ਲੋਹੇ ਦੇ ਦੀਵੇ ਵਿਚ ਕਿਹੜਾ ਤੇਲ ਪੈਂਦਾ ਹੁੰਦਾ ਸੀ?
ਉੱਤਰ : (1) ਬੋਤਾ, (2) ਚਾਟੀ, (3) ਜਾਗ, (4) ਘੜਵੰਜੀ, (5) ਕੁੜ, (6) ਤੰਗਲੀ, (7) ਘੋਟਣਾ, (8) ਮਾਮ ਜਿਸਤੇ ਵਿਚ, (9) ਰੰਬਾ, (10) ਮਿੱਟੀ ਦਾ।

-ਪਿੰਡ ਦੀਵਾਲਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ-141114
ਮੋਬਾ-75279-31887

Ad Position 22
No active advertisement
ਪਿਛਲੀ ਖ਼ਬਰ ਆਓ ਜਾਣੀਏ 'ਦੁਨੀਆ ਦੀ ਛੱਤ' ਤਿੱਬਤ ਬਾਰੇ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24