ਨੰਨ੍ਹੀ ਪਰੀ ਬੜੀ ਪਿਆਰੀ ਹੈ,
ਫੁੱਲਾਂ ਜਿਉਂ ਖਿੜੀ ਕਿਆਰੀ ਹੈ।
ਟਿਆਂ ਟਿਆਂ ਕਰ ਕੇ ਰੋਂਦੀ ਹੈ,
ਪੂਰਾ ਗੁੱਸਾ ਦਿਖਾਉਂਦੀ ਹੈ।
ਬੁੱਕਲ ਵਿਚ ਜਦ ਪੈਂਦੀ ਹੈ,
ਅੰਗੂਠਾ ਚੁੰਘਦੀ ਰਹਿੰਦੀ ਹੈ।
ਮੰਮੀ ਦੀ ਲਾਡੋ ਰਾਣੀ ਹੈ,
ਉਂਜ ਤਾਂ ਬਹੁਤ ਸਿਆਣੀ ਹੈ।
ਸਾਰਾ ਦਿਨ ਸੁੱਤੀ ਰਹਿੰਦੀ ਹੈ,
ਰਾਤ ਨੂੰ ਟਿਕ ਨਾ ਪੈਂਦੀ ਹੈ।
ਚੀਜੀਆਂ ਬਹੁਤ ਹੀ ਖਾਂਦੀ ਹੈ,
ਬੜੇ ਸੋਹਣੇ ਕੱਪੜੇ ਪਾਂਦੀ ਹੈ।
ਖਿੜ ਖਿੜ ਕਰ ਕੇ ਹੱਸਦੀ ਹੈ,
ਕੁਦਰਤ ਦੇ ਵਿਚ ਵੱਸਦੀ ਹੈ।
ਬੱਚੇ ਜਦੋਂ ਖੇਡਣ ਆਉਂਦੇ ਨੇ,
ਫਿਰ ਖੂਬ ਰੌਣਕਾਂ ਲਾਉਂਦੇ ਨੇ।
ਘਰ ਵਿਚ ਰੌਣਕ ਚੰਗੀ ਹੈ,
ਇਹ ਦਾਤ ਦਾਤੇ ਤੋਂ ਮੰਗੀ ਹੈ।
ਧੀਆਂ ਬਿਨਾਂ ਸੰਸਾਰ ਨਹੀਂ,
ਵਧਦਾ, ਪੱਤੋ ਪਰਿਵਾਰ ਨਹੀਂ।
-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।
ਮੋਬਾਈਲ : 94658-21417