1. ਬੁੱਧ-ਗ੍ਰਹਿ ਸੂਰਜ ਮੰਡਲ ਦਾ ਸਭ ਤੋਂ ਛੋਟਾ ਅਤੇ ਸੂਰਜ ਦੇ ਨੇੜੇ ਦਾ ਗ੍ਰਹਿ ਹੈ।
2. ਬ੍ਰਹਿਸਪਤੀ (ਜੂਪੀਟਰ) ਸੂਰਜ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਹੈ।
3. ਨੈਪਚੂਨ ਸੂਰਜ ਤੋਂ ਸਭ ਤੋਂ ਦੂਰ ਦਾ ਗ੍ਰਹਿ ਹੈ।
4. ਨਾਗਰਿਕ ਪੁਰਸਕਾਰ 4 ਤਰ੍ਹਾਂ ਦੇ ਹੁੰਦੇ ਹਨ : 1. ਭਾਰਤ ਰਤਨ, 2. ਪਦਮ ਵਿਭੂਸ਼ਨ, 3. ਪਦਮ ਭੂਸ਼ਨ, 4. ਪਦਮਸ੍ਰੀ।
5. ਖੇਡਾਂ ਵਿਚ ਵਿਸ਼ਵ ਦਾ ਸਭ ਤੋਂ ਮਹਿੰਗਾ ਪੁਰਸਕਾਰ ਫੀਫਾ ਵਿਸ਼ਵ ਕੱਪ ਟਰਾਫੀ ਹੈ।
6. ਮਨੋਜ ਸਿਨਹਾ ਜੰਮੂ ਅਤੇ ਕਸ਼ਮੀਰ ਦੇ ਉਪ-ਰਾਜਪਾਲ ਹਨ।
7. ਦਵਿੰਦਰ ਗੁਪਤਾ ਲੱਦਾਖ ਦੇ ਲੈਫਟੀਨੈਂਟ ਗਵਰਨਰ ਹਨ।
8. ਪੰਜਾਬ ਦੇ ਵਰਤਮਾਨ ਇਲੈਕਸ਼ਨ ਕਮਿਸ਼ਨ ਰਾਜ ਕਮਲ ਚੌਧਰੀ ਹਨ।
9. ਇੰਡੋਨੇਸ਼ੀਆ ਝੰਡੇ ਦੇ ਦੋ ਰੰਗ ਲਾਲ ਅਤੇ ਸਫੇਦ ਹੁੰਦੇ ਹਨ।
10. ਡੁੰਗਰੀ-ਲਾ-ਦਰਾ ਭਾਰਤ ਦਾ ਸਮੁੰਦਰੀ ਤਲ ਤੋਂ ਸਭ ਤੋਂ ਉੱਚਾ (18399 ਫੁੱਟ) ਪਰਬਤੀ ਦਰਾ ਹੈ। ਇਹ ਭਾਰਤ ਅਤੇ ਤਿੱਬਤ ਨੂੰ ਜੋੜਦਾ ਹੈ।
-ਮੋਬਾਈਲ : 98556-35149