02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 22-11-2025
ਸ਼ਾਹਕੋਟ, 21 ਨਵੰਬਰ (ਸੁਖਦੀਪ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਅਗਵਾਈ ਹੇਠ ਹੋਈ | ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਸੂਬਾ ਜੁਆਇੰਟ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਦੱਸਿਆ ਕਿ ਹਾਲ ਹੀ 'ਚ ਵਿਭਾਗੀ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਦੀ ਕੈਬਿਨੇਟ ਸਬ-ਕਮੇਟੀ ਦੇ ਆਦੇਸ਼ਾਂ ਤਹਿਤ ਵਿਭਾਗ 'ਚ ਫੀਲਡ ਅਤੇ ਦਫ਼ਤਰਾਂ 'ਚ ਕੰਮ ਕਰਦੇ ਇੰਨਲਿਸਟਮੈਟ/ ਆਉਟਸੋਰਸ ਵਰਕਰਾਂ ਨੂੰ ਸਿੱਧੇ ਕੰਟਰੈਕਟ 'ਤੇ ਲੈਣ ਵਾਲੀ ਪਾਲਿਸੀ (ਪ੍ਰਪੋਜਲ) ਵਿੱਤ ਵਿਭਾਗ ਅਤੇ ਪ੍ਰਸੋਨਲ ਵਿਭਾਗ ਪੰਜਾਬ ਨੂੰ ਭੇਜੀ ਗਈ ਹੈ, ਜੱਥੇਬੰਦੀ ਵੱਲੋਂ ਇਹ ਪਾਲਿਸੀ ਵਰਕਰ ਵਿਰੋਧੀ ਕਰਾਰ ਦੇ ਕੇ ਮੁੱਢੋਂ ਰੱਦ ਕੀਤੀ ਗਈ ਹੈ ਅਤੇ ਇਸ ਪਾਲਿਸੀ 'ਚ ਸੋਧਾਂ ਕਰਨ ਦੀ ਮੰਗ ਕੀਤੀ ਗਈ ਤਾਂ ਜੋ ਵਿਭਾਗ 'ਚ ਕੰਮ ਕਰਦੇ 4329 ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆਂ ਦਾ ਪੱਕਾ ਰੁਜ਼ਗਾਰ ਸੁਰੱਖਿਅਤ ਹੋ ਸਕੇ | ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੋਂ ਉਲੀਕੇ ਸੰਘਰਸ਼ ਪ੍ਰੋਗਰਾਮ ਨੂੰ ਲਾਗੂ ਕਰਦੇ ਹੋਏ ਜਲ ਸਪਲਾਈ ਵਿਭਾਗ ਦੇ ਕਾਮੇ 2 ਤੋਂ 4 ਦਸੰਬਰ ਨੂੰ ਆਪਣੇ ਕੰਮਾਂ ਨੂੰ ਮੁਕੰਮਲ ਬੰਦ ਕਰਕੇ ਵਿਭਾਗੀ ਦਫ਼ਤਰਾਂ ਅੱਗੇ ਲਗਾਤਾਰ ਦਿਨ-ਰਾਤ ਦੇ ਸਾਰੇ ਪੰਜਾਬ 'ਚ ਸਰਕਲ, ਡਵੀਜ਼ਨ ਅਤੇ ਸਬ-ਡਵੀਜ਼ਨ ਪੱਧਰੀ ਧਰਨੇ ਦੇਣਗੇ | 4 ਦਸੰਬਰ ਨੂੰ ਸਾਰੇ ਪੰਜਾਬ 'ਚ ਜਲ ਸਪਲਾਈ ਕਾਮੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨਿਆਂ 'ਚ ਸ਼ਾਮਿਲ ਹੋਣਗੇ ਅਤੇ ਸ਼ਹਿਰਾਂ 'ਚ ਰੋਸ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ | ਇਸ ਮੀਟਿੰਗ 'ਚ ਸੂਬਾ ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ, ਸੂਬਾ ਖਜ਼ਾਨਚੀ ਰੁਪਿੰਦਰ ਸਿੰਘ ਫਿਰੋਜ਼ਪੁਰ, ਮੀਤ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ, ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ, ਜੁਆਇਟ ਪ੍ਰੈਸ ਸਕੱਤਰ ਜਸਵੀਰ ਸਿੰਘ ਸ਼ੀਰਾ, ਗੁਰਵਿੰਦਰ ਸਿੰਘ, ਤਜਿੰਦਰ ਸਿੰਘ ਮਾਨ, ਮੇਜਰ ਸਿੰਘ ਮੁਹਾਲੀ ਆਦਿ ਆਗੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅਤੇ ਸਮਾਗਮਾਂ ਦੇ ਪ੍ਰਬੰਧਾਂ 'ਚ ਸਹਿਯੋਗ ਕਰੇਗੀ ਗੁਰੂ ਤੇਗ ਬਹਾਦਰ ਖ਼ਾਲਸਾ ਨ... ਅਗਲੀ ਖ਼ਬਰ ਗਿੱਲ ਵੈੱਲਫੇਅਰ ਸੁਸਾਇਟੀ ਬੜੀ ਸਰਗਰਮੀ ਨਾਲ ਸਮਾਜ ਸੇਵਾ ਦੇ ਕਾਰਜ ਕਰ ਰਹੀ ਹੈ-ਮੰਗੂ
Ad Position 24
No active advertisement