16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਵਿਰਕ ਟੱਪਾ

Ad Position 21
repet_subhas-goyals [Copy P29]
ਅਜੀਤ ਡੈਸਕ 07-12-2025

ਵੰਡ ਤੋਂ ਪਹਿਲਾਂ ਵਾਲਾ ਪੰਜਾਬ ਅੱਜ ਦੇ ਪੰਜਾਬ ਨਾਲੋਂ ਕਈ ਪਹਿਲੂਆਂ ਤੋਂ ਵੱਖ ਅਤੇ ਮਾਣਮੱਤਾ ਸੀ। ਜ਼ਿਲ੍ਹਾ ਗੁਜਰਾਂਵਾਲਾ ਅਤੇ ਜ਼ਿਲ੍ਹਾ ਸ਼ੇਖੂਪੁਰਾ ਦਾ ਕਾਫੀ ਇਲਾਕਾ ਵਿਰਕ ਟੱਪਾ ਅਖਵਾਉਂਦਾ ਸੀ। ਇਹ ਇਲਾਕਾ ਵਿਰਕ ਜਾਤ ਦੇ ਜ਼ਿਮੀਂਦਾਰਾਂ ਦੀ ਬਹੁਗਿਣਤੀ ਕਰਕੇ ਵੀ ਮਸ਼ਹੂਰ ਸੀ। ਵਿਰਕ ਜਾਤ ਦਾ ਕੋਈ ਪਰਿਵਾਰ ਨਹੀਂ ਸੀ, ਜਿਸ ਕੋਲ ਵਾਹੀਯੋਗ ਜ਼ਮੀਨ ਨਾ ਹੋਵੇ। ਬਹੁਤੇ ਵਿਰਕਾਂ ਕੋਲ ਦਸ-ਦਸ ਮੁਰੱਬੇ ਜ਼ਮੀਨ ਸੀ। ਪੱਚੀ ਏਕੜ ਜ਼ਮੀਨ ਨੂੰ ਇਕ ਮੁਰੱਬਾ ਕਿਹਾ ਜਾਂਦਾ ਸੀ। ਵਿਰਕ ਵਾਹੀ ਦਾ ਕੰਮ ਆਪ ਵੀ ਕਰਦੇ ਸੀ ਅਤੇ ਸੀਰੀ ਵਿਚ ਰੱਖਦੇ ਸੀ। ਬੇਜ਼ਮੀਨ ਵਾਲੇ ਗ਼ਰੀਬ ਕਹੇ ਜਾਣ ਵਾਲੇ ਲੋਕ ਇਨ੍ਹਾਂ ਦੇ ਸੀਰੀ ਬਣ ਜਾਂਦੇ ਸੀ। ਉਨ੍ਹਾਂ ਦੀ ਰੋਜ਼ੀ-ਰੋਟੀ ਮਿਹਨਤ ਅਤੇ ਪਸੀਨੇ ਨਾਲ ਚਲਦੀ ਸੀ।
ਸੁਭਾਅ ਤੋਂ ਵਿਰਕਾਂ ਦਾ ਕੋਈ ਜਵਾਬ ਨਹੀਂ ਸੀ। ਪਿੰਡ ਦੀ ਕਿਸੇ ਵੀ ਗ਼ਰੀਬ ਦੀ ਧੀ ਹੋਵੇ ਉਹ ਉਸ ਨੂੰ ਆਪਣੀ ਧੀ ਵਰਗਾ ਪਿਆਰ ਸਤਿਕਾਰ ਦਿੰਦੇ ਸਨ। ਕਿਸੇ ਵੀ ਸੀਰੀ ਦੀ ਧੀ ਦਾ ਵਿਆਹ ਹੋਵੇ ਉਹ ਉਸ ਨੂੰ ਆਪਣੀ ਧੀ ਦਾ ਵਿਆਹ ਸਮਝਦੇ ਸਨ। ਕਿਸੇ ਗ਼ਰੀਬ ਲੜਕੀ ਦਾ ਵਿਆਹ ਹੋਵੇ ਤਾਂ ਉਨ੍ਹਾਂ ਵਿਚੋਂ ਇਕ-ਦੋ ਸੀਰੀ ਦੀ ਧੀ ਬਾਰਾਤ ਦੇ ਸਵਾਗਤ ਲਈ ਖੜ੍ਹੇ ਹੋ ਜਾਇਆ ਕਰਦੇ ਸੀ। ਵਿਆਹ ਸੰਪੂਰਨ ਹੋਣ 'ਤੇ ਡੋਲੀ ਵਿਦਿਆ ਕਰਨੀ ਹੁੰਦੀ ਸੀ। ਉਸ ਨੂੰ ਪਿੰਡ ਦੀ ਧੀ ਸਮਝ ਕੇ ਡੋਲੀ ਚੁੱਕ ਲੈਂਦੇ ਸਨ ਅਤੇ ਉਸ ਦੀ ਡੋਲੀ ਨੂੰ ਲੈ ਜਾਣ ਵਾਸਤੇ ਡੋਲੀ ਚੁੱਕਣ ਵਾਲੇ ਕੁਹਾਰ ਪਿੰਡ ਦੀ ਜੂਹ 'ਤੇ ਬੈਠੇ ਹੁੰਦੇ ਸਨ। ਕੁੜੀ ਦੇ ਪਿੰਡ ਦੇ ਨੌਜਵਾਨ ਉਸ ਦੀ ਡੋਲੀ ਆਪਣੇ ਪਿੰਡ ਦੀ ਜੂਹ, ਜਿਥੇ ਪਿੰਡ ਦੀ ਜ਼ਮੀਨ ਮੁੱਕਦੀ ਸੀ ਅਤੇ ਉਸ ਪਿੰਡ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਸੀ, ਧੀ ਦੀ ਡੋਲੀ ਉਥੇ ਰੱਖ ਕੇ ਵਾਪਸ ਆਪਣੇ ਪਿੰਡ ਆ ਜਾਂਦੇ ਸਨ। ਇਹ ਵਿਰਕ ਟੱਪੇ ਦਾ ਇਕ ਮਾਣਮੱਤਾ ਪਹਿਲੂ ਸੀ।

-ਜੇਠੀ ਨਗਰ, ਮਾਲੇਰਕੋਟਲਾ ਰੋਡ ਖੰਨਾ-141401 (ਪੰਜਾਬ)।
ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਐਮ. ਮੋਰਿੰਡਾ ਗੁਰਦੇਵ ਸਿੰਘ ਧੰਮ ਦਾ ਮੋਰਿੰਡਾ ਪੁੱਜਣ 'ਤੇ ਸਵਾਗਤ <br/> ਅਗਲੀ ਖ਼ਬਰ ਮਾਂ ਦਾ ਮੁੱਲ
Ad Position 24