ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮਾਂ ਦਾ ਮੁੱਲ

Ad Position 21
No active advertisement
ਅਜੀਤ ਡੈਸਕ 07-12-2025

ਡਰਾਈਵਰ ਨੇ ਬੜੀ ਕੋਸ਼ਿਸ਼ ਕੀਤੀ ਫਿਰ ਵੀ ਮਾਈ ਦੇ ਫੇਟ ਲੱਗਣ ਨਾਲ ਥੱਲੇ ਡਿਗਦੇ ਹੀ ਮੌਤ ਹੋ ਗਈ। ਭੀੜ ਇਕੱਠੀ ਹੋ ਗਈ, ਨੇੜੇ ਹੀ ਪਿੰਡ ਹੋਣ ਕਰਕੇ ਉਸ ਦੇ ਪੁੱਤਰਾਂ ਨੂੰ ਬੁਲਾ ਲਿਆ ਗਿਆ। ਡਰਾਈਵਰ ਨੇ ਸਮਾਂ ਮਿਲਣ ਦੇ ਬਾਵਜੂਦ ਵੀ ਉੱਥੋਂ ਖਿਸਕਣ ਦੀ ਕੋਸ਼ਿਸ਼ ਨਹੀਂ ਕੀਤੀ। ਭੀੜ 'ਚ ਕਈਆਂ ਨੇ ਆਖਿਆ ਕੋਈ ਤੇਰੇ ਗੱਲ ਨਾ ਪਵੇ ਥੋੜ੍ਹੇ ਸਮੇਂ ਲਈ ਤੂੰ ਆਸਾ-ਪਾਸਾ ਕਰ ਜਾ। ਪਰ ਮਾਂ ਦੇ ਲਾਲ ਨੇ ਭੱਜਣ ਦੀ ਵਜਾਏ ਉੱਥੇ ਖੜ੍ਹਨ ਨੂੰ ਪਹਿਲ ਦਿੱਤੀ, ਸਗੋਂ ਭੀੜ ਨੂੰ ਆਖਿਆ, 'ਜਦੋਂ ਵੀ ਇਹਦੇ ਵਾਰਸ ਆਉਣ ਤੁਸੀਂ ਜੋ ਵੇਖਿਆ ਹੈ ਉਨ੍ਹਾਂ ਨੂੰ ਸੱਚ ਸੱਚ ਦੱਸ ਦਿਓ'। ਉਸ ਮਾਂ ਦੇ ਪੁੱਤਰ ਆ ਗਏ, ਆਉਣ ਸਾਰ ਹੀ ਡਰਾਈਵਰ ਦੇ ਗਲ਼ ਪੈਣ ਲੱਗੇ ਤਾਂ ਲੋਕਾਂ ਨੇ ਉੁਨ੍ਹਾਂ ਨੂੰ ਆਖਿਆ, 'ਇਸ ਦਾ ਕੋਈ ਕਸੂਰ ਨਹੀਂ ਗੱਡੀ ਰੋਕੀ ਵੀ, ਵੱਟੀ ਵੀ, ਹਾਰਨ ਵੀ ਬੜੇ ਮਾਰੇ ਪਰ ਮਾਈ ਘਬਰਾ ਗਈ, ਜਿਸ ਕਰਕੇ ਇਹ ਦੁੱਖਦਾਈ ਭਾਣਾ ਵਾਪਰ ਗਿਆ'। ਭੀੜ 'ਚੋਂ ਹੀ ਕਿਸੇ ਨੇ ਪੁੱਤਰਾਂ ਨੂੰ ਆਖ ਦਿੱਤਾ, 'ਕੇਸ ਕੀਤਿਆਂ ਕੁਝ ਨ੍ਹੀਂ ਬਣਨਾ ਸਿਰਫ ਖੱਜਲ ਖੁਆਰੀ ਪੱਲੇ ਪਵੇਗੀ, ਕੁਝ ਲੈ ਕੇ ਸਮਝੌਤਾ ਕਰ ਲਵੋ'। ਲਾਲਚੀ ਪੁੱਤਰਾਂ ਨੇ ਲੱਖ ਰੁਪਈਆ ਮੰਗ ਲਿਆ, ਅਖੀਰ ਪੰਜਾਹ ਹਜ਼ਾਰ ਵਿਚ ਸਮਝੌਤਾ ਹੋ ਗਿਆ। ਡਰਾਈਵਰ ਨੇ ਭੀੜ 'ਚੋਂ ਕੁਝ ਸਿਆਣੇ ਬੰਦਿਆਂ ਨੂੰ ਆਖਿਆ, 'ਮਾਂ ਦੀ ਲਾਸ਼ ਮੇਰੇ ਨਾਲ ਗੱਡੀ ਵਿਚ ਰਖਾਓ, ਜਿਸ ਚੀਜ਼ ਦਾ ਕੋਈ ਮੁੱਲ ਤਾਰ ਦੇਵੇ ਉਹ ਉਸ ਦੀ ਹੋ ਜਾਂਦੀ ਹੈ। ਇਹ ਮਾਂ ਇਨ੍ਹਾਂ ਦੀ ਨਹੀਂ, ਹੁਣ ਮੇਰੀ ਮਾਂ ਹੈ, ਮੈਂ ਮਾਂ ਦਾ ਮੁੱਲ ਤਾਰ ਦਿੱਤਾ ਹੈ। ਮਾਂ ਦੇ ਸੁਲੱਗ ਪੁੱਤਰੋ ਮੈਂ ਹੀ ਇਸ ਦਾ ਸਸਕਾਰ ਕਰਾਂਗਾ, ਮੈਂ ਹੀ ਭੋਗ ਪਾਵਾਂਗਾ। ਤੁਹਾਨੂੰ ਭੋਗ ਦਾ ਸੁਨੇਹਾ ਜਾਵੇਗਾ ਜੇ ਸਮਾਂ ਹੋਇਆ ਤਾਂ ਭੋਗ 'ਤੇ ਆ ਜਾਣਾ'। ਭਰੀ ਭੀੜ 'ਚ ਮਾਂ ਦਾ ਮੁੱਲ ਪਾਉਣ ਵਾਲੇ ਬੜੇ ਸ਼ਰਮਿੰਦਾ ਹੋਏ ਧਰਤੀ ਗਰਕਣ ਦਾ ਵਿਹਲ ਨਹੀਂ ਦੇ ਰਹੀ ਸੀ। ਆਪਣੀ ਗ਼ਲਤੀ ਦਾ ਅਹਿਸਾਸ ਕਰਦਿਆਂ ਉਲਟਾ ਡਰਾਈਵਰ ਤੋਂ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ ਸੀ।

-ਗਿੱਲ ਨਗਰ, ਗਲੀ ਨੰ-13.
ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 94635-42896

Ad Position 22
No active advertisement
ਪਿਛਲੀ ਖ਼ਬਰ ਵਿਰਕ ਟੱਪਾ ਅਗਲੀ ਖ਼ਬਰ ਮਾਈ ਲਾਈਫ
Ad Position 24
No active advertisement