16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮਾਈ ਲਾਈਫ

Ad Position 21
repet_subhas-goyals [Copy P29]
ਅਜੀਤ ਡੈਸਕ 07-12-2025

ਵਰ੍ਹਿਆਂ ਤੋਂ ਬਾਅਦ ਪਰਿਵਾਰ ਸਮੇਤ ਆਪਣੇ ਦੇਸ਼ ਵਾਪਸ ਪਰਤਿਆ ਤਾਂ ਕੁਝ ਦਿਨ ਘਰ ਰਹਿਣ ਤੋਂ ਬਾਅਦ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਨੂੰ ਮਿਲਣ ਗਏ। ਇਕ ਇਕ ਪਰਿਵਾਰ ਨੂੰ ਮਿਲਣ ਗਿਆ ਜੋ ਦੋ ਭਰਾਵਾਂ ਦਾ ਸਾਂਝਾ ਪਰਿਵਾਰ ਸੀ। ਬਜ਼ੁਰਗ ਪਿਤਾ ਭੁੱਲ ਜਾਣ ਵਾਲੀ ਬਿਮਾਰੀ ਤੋਂ ਗ੍ਰਸਤ ਸੀ ਤੇ ਕੁਝ ਸਰੀਰਕ ਤੌਰ 'ਤੇ ਕਮਜ਼ੋਰ ਵੀ। ਸਾਰੇ ਪਰਿਵਾਰ ਦੇ ਬੱਚੇ ਬਜ਼ੁਰਗ ਨਾਲ ਹਾਸਾ-ਠੱਠਾ ਕਰ ਉਸ ਨੂੰ ਕੁਝ ਨਾ ਕੁਝ ਯਾਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਵੱਡਾ ਪੋਤਰਾ ਬਜ਼ੁਰਗ ਦੇ ਨਾਲ ਹੀ ਲੇਟਿਆ ਹੋਇਆ ਸੀ। ਉਸ ਨੇ ਆਪਣੇ ਫੋਨ 'ਤੇ ਗੁਰਬਾਣੀ ਲਾ ਕੇ ਫੋਨ ਬਜ਼ੁਰਗ ਦੇ ਕੰਨ ਨੂੰ ਲਾਇਆ ਤਾਂ ਬਜ਼ੁਰਗ ਨੇ ਕੁਝ ਹਾਂ-ਪੱਖੀ ਹੁੰਗਾਰਾ ਭਰਿਆ, ਜਿਸ ਨੂੰ ਵੇਖ ਕੇ ਸਾਰੇ ਬੱਚੇ ਖੁਸ਼ ਹੋ ਰਹੇ ਸਨ। ਵਾਪਸੀ ਸਮੇਂ ਰਸਤੇ ਵਿਚ ਮੇਰੇ ਪੁੱਤਰ ਨੇ ਮੈਨੂੰ ਪੁੱਛਿਆ, ਪਾਪਾ ਉਨ੍ਹਾਂ ਦੇ ਗਰੈਂਡ ਪਾ ਨੂੰ ਕੀ ਪ੍ਰੋਬਲਮ ਹੈ। ਤਾਂ ਮੇਰੀ ਪਤਨੀ ਨੇ ਦੱਸਿਆ ਕਿ ਉਹ ਬਜ਼ੁਰਗ ਬੁਢਾਪੇ ਵਿਚ ਹੋ ਜਾਣ ਵਾਲੀ ਬਿਮਾਰੀ, ਜਿਸ ਵਿਚ ਇਨਸਾਨ ਦੀ ਯਾਦ ਸ਼ਕਤੀ ਘਟ ਜਾਂਦੀ ਹੈ ਉਸ ਬਿਮਾਰੀ ਤੋਂ ਗ੍ਰਸਤ ਹੈ। ਵਿਚਾਰਾ ਪਰਿਵਾਰ ਕਿੰਨੀ ਸੇਵਾ ਕਰ ਰਿਹਾ ਹੈ ਮੈਂ ਸਹਿਜ ਸੁਭਾਅ ਵਿਚ ਹਮਦਰਦੀ ਭਰੇ ਬੋਲ ਬੋਲੇ। ਪਾਪਾ ਇਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗਰੈਂਡ ਪਾ ਨੂੰ ਹਾਸਪਿਟਲ ਦਾਖ਼ਲ ਕਰਵਾ ਦੇਣ ਡਾਕਟਰ ਆਪੇ ਦੇਖਭਾਲ ਕਰ ਲੈਣਗੇ। ਇਨ੍ਹਾਂ ਦਾ ਕਿੰਨਾ ਟਾਈਮ ਖਰਾਬ ਹੁੰਦਾ ਹੋਵੇਗਾ ਦੇਖਭਾਲ ਕਰਨ ਵਿਚ। ਇਹਨਾਂ ਦੀ ਵੀ ਆਪਣੀ ਲਾਈਫ ਆ। ਇਹ ਸੁਣ ਮੈਨੂੰ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ, ਮੈਂ ਸੋਚ ਰਿਹਾ ਸਾਂ ਇਹਨੂੰ ਕਿਵੇਂ ਦੱਸਾਂ ਤੇ ਸਮਝਾਵਾਂ ਕਿ ਮੇਰਾ ਦਾਦਾ ਤਾਂ ਬੁੱਢੇ ਹੋ ਚੁੱਕੇ ਬਲਦ ਨੂੰ ਘਰੋਂ ਨਹੀਂ ਸੀ ਜਾਣ ਦਿੰਦਾ ਕਿ ਇਸ ਬੇਜਬਾਨ ਨੇ ਸਾਰੀ ਉਮਰ ਸਾਡੇ ਲਈ ਕਮਾਈ ਕੀਤੀ ਹੈ। ਹੁਣ ਇਸ ਨੂੰ ਇਸ ਉਮਰ ਵਿਚ ਧੱਕਾ ਨਹੀਂ ਦੇਣਾ। ਤੇ ਉਹ ਤਾਂ ਫਿਰ ਵੀ ਜਿਊਂਦਾ-ਜਾਗਦਾ ਇਨਸਾਨ ਹੈ, ਜਿਸ ਨੇ ਹੱਡ-ਤੋੜਵੀਂ ਮਿਹਨਤ ਕਰਕੇ ਆਪਣੀ ਪੂਰੀ ਜ਼ਿੰਦਗੀ ਇਸ ਪਰਿਵਾਰ ਲਈ ਵਸੀਲੇ ਪੈਦਾ ਕੀਤੇ। ਧੀਆਂ-ਪੁੱਤਰਾਂ ਨੂੰ ਪੜ੍ਹਾਇਆ। ਜ਼ਮੀਨ ਜਾਇਦਾਦ ਬਣਾਈ। ਪੋਤਰੇ-ਪੋਤਰੀਆਂ ਨੂੰ ਸਾਈਕਲ 'ਤੇ ਬਿਠਾ ਝੂਟੇ ਦਿੱਤੇ। ਪੂਰੇ ਪਰਿਵਾਰ ਲਈ ਆਪਣੇ ਸ਼ੌਂਕ ਰੀਝਾਂ ਮਾਰ ਸਭ ਨੂੰ ਸੁੱਖ ਸਹੂਲਤਾਂ ਦੇ ਮਾਲਕ ਬਣਾਇਆ। ਹੁਣ ਉਸ ਨੂੰ ਕਿਵੇਂ ਧੱਕਾ ਦਿੱਤਾ ਜਾ ਸਕਦਾ ਹੈ। ਬੇਟਾ ਹੈੱਡਫੋਨ ਲਾ ਕੇ ਮੇਰੀ ਲਾਈਫ ਗਾਣਾ ਸੁਣ ਨਾਲ-ਨਾਲ ਥਿਰਕ ਰਿਹਾ ਸੀ। ਤੇ ਮੈਂ ਦੂਰ ਕਿਧਰੇ ਖੇਤਾਂ ਵੱਲ ਡੁੱਬਦੇ ਸੂਰਜ ਨੂੰ ਵੇਖ ਰਿਹਾ ਸੀ।

ਸੰਪਰਕ : 90233-62958

Ad Position 22
No active advertisement
ਪਿਛਲੀ ਖ਼ਬਰ ਮਾਂ ਦਾ ਮੁੱਲ ਅਗਲੀ ਖ਼ਬਰ ਦਾਤੇ
Ad Position 24