02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਰਿਲੀਜ਼ ਤੋਂ 2 ਦਿਨ ਬਾਅਦ ਹੀ ‘ਸਤਲੁਜ’ ਫ਼ਿਲਮ ਜੀ5 ਤੋਂ ਹਟਾਈ

Ad Position 21
No active advertisement
ਅਜੀਤ ਡੈਸਕ 06-07-2026

ਨਵੀਂ ਦਿੱਲੀ, 5 ਜੁਲਾਈ (ਪੀ.ਟੀ.ਆਈ.)-ਦਿਲਜੀਤ ਦੋਸਾਂਝ ਦੀ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫ਼ਿਲਮ, ਜਿਸਦਾ ਸਿਰਲੇਖ ‘ਸਤਲੁਜ’ ਹੈ, ਅੱਜ ਨੂੰ ਓ.ਟੀ.ਟੀ. ਪਲੇਟਫਾਰਮ ਜੀ5 ਤੋਂ ਪਲੇਟਫਾਰਮ ਤੋਂ ਹਟਾ ਦਿੱਤੀ ਗਈ। ਆਪਣੇ ਅਧਿਕਾਰਤ ‘ਐਕਸ’ ਹੈਂਡਲ ’ਤੇ ਜਾਰੀ ਇਕ ਬਿਆਨ ’ਚ, ਜੀ5 ਨੇ ਕਿਹਾ ਕਿ ਭਾਵੇਂ ‘ਸਤਲੁਜ’ ਨੂੰ ਰੋਕ ਦਿੱਤਾ ਗਿਆ ਹੈ, ਪਰ ਇਸ ਨਾਲ ਸ਼ੁਰੂ ਹੋਈ ਗੱਲਬਾਤ ਜਾਰੀ ਹੈ। ਤੁਹਾਡੇ ਅਥਾਹ ਪਿਆਰ ਲਈ ਦਿਲੋਂ ਧੰਨਵਾਦ। ਅਸੀਂ ਇਸ ਨੂੰ ਜਲਦੀ ਹੀ ਤੁਹਾਡੇ ਸਾਹਮਣੇ ਲਿਆਉਣ ਦੀ ਉਮੀਦ ਕਰਦੇ ਹਾਂ। ਓ.ਟੀ.ਟੀ. ਪਲੇਟਫਾਰਮ ’ਤੇ ਫ਼ਿਲਮ ਦੀ ਰਿਲੀਜ਼ ਤੋਂ ਬਾਅਦ, ਨਿਰਦੇਸ਼ਕ ਹਨੀ ਤ੍ਰੇਹਨ ਨੇ ਕਿਹਾ ਸੀ, ਕਿ ਫ਼ਿਲਮ ਵਿਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ, ਨਾ ਹੀ ਇਸਦੇ ਅਸਲ ਰੂਪ ਨਾਲ ਸਮਝੌਤਾ ਕੀਤਾ ਗਿਆ ਹੈ। ਫ਼ਿਲਮ ਦਾ ਅਸਲ ਸਿਰਲੇਖ ‘ਪੰਜਾਬ 95’ ਸੀ। ਇਸਦੀ ਰਿਲੀਜ਼ ਕਈ ਕਾਰਨਾਂ ਕਰਕੇ ਲੰਬੇ ਸਮੇਂ ਤੋਂ ਰੁਕੀ ਹੋਈ ਸੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਹੀ ਵਿਕਾਸ ਲਈ ਡਬਲ ਇੰਜਣ ਸਰਕਾਰ ਜ਼ਰੂਰੀ-ਨਾਇਬ ਸਿੰਘ ਸੈਣੀ ਅਗਲੀ ਖ਼ਬਰ ਇੰਸਟਾਗ੍ਰਾਮ ’ਤੇ ਇਤਰਾਜ਼ਯੋਗ ਇਸ਼ਤਿਹਾਰਾਂ ਨੂੰ ਲੈ ਕੇ ਮੇਟਾ ਨੂੰ ਨੋਟਿਸ
Ad Position 24
No active advertisement