02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪੰਜਾਬ ਦੇ ਸਹੀ ਵਿਕਾਸ ਲਈ ਡਬਲ ਇੰਜਣ ਸਰਕਾਰ ਜ਼ਰੂਰੀ-ਨਾਇਬ ਸਿੰਘ ਸੈਣੀ

Ad Position 21
No active advertisement
ਅਜੀਤ ਡੈਸਕ 06-07-2026

ਸੁਜਾਨਪੁਰ/ਮਾਧੋਪੁਰ, 5 ਜੁਲਾਈ (ਜਗਦੀਪ ਸਿੰਘ/ਮਹਿਰਾ)-ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ 125ਵੀਂ ਵਰੇਗੰਡ ਮੌਕੇ ਪ੍ਰੋਗਰਾਮ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਦੀ ਅਗਵਾਈ ਵਿਚ ਕਰਵਾਇਆ ਗਿਆ। ਪ੍ਰੋਗਰਾਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ । ਨਾਇਬ ਸਿੰਘ ਸੈਣੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦਾ ਕਿਸੇ ਰਾਜਨੀਤੀ ਦਲ ਨਾਲ ਨਹੀਂ ਬਲਕਿ ਸਿੱਧੇ ਪੰਜਾਬ ਦੀ ਜਨਤਾ ਨਾਲ ਹੈ ਅਤੇ ਸੂਬੇ ਦੇ ਵੀ ਵਿਕਾਸ ਲਈ ਇੱਥੇ ਡਬਲ ਇੰਜਨ ਸਰਕਾਰ ਦਾ ਹੋਣਾ ਜ਼ਰੂਰੀ ਹੈ । ਮਾਧੋਪੁਰ ਵਿਖੇ ਸਥਿਤ ਸ਼ਾਮਾ ਪ੍ਰਸ਼ਾਦ ਮੁਖਰਜੀ ਸਮਾਰਕ ’ਤੇ ਉਨ੍ਹਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕਰਕੇ ਇਕ ਬੂਟਾ ਲਗਾਇਆ ਗਿਆ ਅਤੇ ਸੁਜਾਨਪੁਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜੋ ਸੁਫਨਾ ਦੇਖਿਆ ਸੀ, ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਮੇਸ਼ਾਂ ਲਈ ਖਤਮ ਕਰਕੇ ਪੂਰਾ ਕੀਤਾ । ਉਨ੍ਹਾਂ ਨੇ ਕਿਹਾ ਕਿ ਭਾਜਪਾ ਕੇਵਲ ਐਲਾਨ ਨਹੀਂ ਕਰਦੀ ਬਲਕਿ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਿਚ ਵਿਸ਼ਵਾਸ ਰੱਖਦੀ ਹੈ । ਉਨ੍ਹਾਂ ਕਿਹਾ ਕਿ ਹਰਿਆਣਾ ਦੀ 3 ਕਰੋੜ ਦੀ ਜਨਤਾ ਵਿਚੋਂ 1.5 ਕਰੋੜ ਲੋਕ ਡਿਜੀਟਲ ਇੰਡੀਆ ਦਾ ਲਾਭ ਲੈ ਚੁੱਕੇ ਹਨ । ਲਗਭਗ 33 ਲੱਖ ਲੋਕ ਮੁਫਤ ਇਲਾਜ ਦਾ ਫਾਇਦਾ ਲੈ ਚੁੱਕੇ ਹਨ । ਔਰਤਾਂ ਨੂੰ 500 ਰੁਪਏ ਸਬਸਿਡੀ ’ਤੇ ਸਿਲੰਡਰ ਦੇ ਕੇ ਵਾਅਦੇ ਪੂਰਾ ਕਰਦੇ ਹੋਏ ਹੁਣ ਤੱਕ 300 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ । ਔਰਤਾਂ ਨੂੰ 2100 ਰੁਪਏ ਮਹੀਨਾ ਦੇਣ ਦਾ ਵਾਅਦਾ ਪਹਿਲੇ ਬਜਟ ਵਿਚ ਲਾਗੂ ਕਰਕੇ 1600 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ । ਨਾਇਬ ਸਿੰਘ ਸੈਣੀ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਰਦਿਆਂ ਕਿਹਾ ਕਿ ਸੱਤਾ ਵਿਚ ਆਏ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਸਕੀਮ ਸਿਰਫ ਕਾਗਜ਼ਾਂ ਵਿਚ ਹੀ ਚੱਲ ਰਹੀ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਨਾ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਅਤੇ ਨਾ ਹੀ ਵਾਅਦੇ ਮੁਤਾਬਿਕ ਫਸਲ ਦੀ ਐਮ.ਐਸ.ਪੀ. ’ਤੇ ਪੂਰੀ ਖਰੀਦ ਕੀਤੀ । ਪੰਜਾਬ ਦੀ ਜਨਤਾ ਆਉਣ ਵਾਲੀਆਂ ਚੋਣਾਂ ਵਿਚ ਇਸ ਧੋਖੇ ਦਾ ਹਿਸਾਬ ਜ਼ਰੂਰ ਲਵੇਗੀ । ਇਸ ਮੌਕੇ ਭਾਜਪਾ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਮਹਾਂ ਮੰਤਰੀ ਰਕੇਸ਼ ਰਾਠੌਰ, ਸੁਰੇਸ਼ ਕੁਮਾਰ, ਸਾਬਕਾ ਵਿਧਾਇਕਾ ਸੀਮਾ ਕੁਮਾਰੀ, ਵਿਨੋਦ ਧਿਮਾਨ, ਅਨਿਲ ਵਾਸੂਦੇਵਾ, ਰਾਜ ਕੁਮਾਰ ਗੁਪਤਾ, ਅਵਤਾਰ ਸਿੰਘ ਕੋਹਾਲ, ਰੂਪ ਲਾਲ, ਨੀਲਮ ਹੰਸ, ਸੁਰੇਸ਼ ਭਾਜਨ ਬੋਬੀ, ਅਸ਼ੋਕ ਬਾਵਾ, ਦੁਆਰਕਾ ਦਾਸ, ਸ਼ੁਭਲਤਾ, ਵਿਜੇ ਸ਼ਰਮਾ, ਸਤੀਸ਼ ਮਹਾਜਨ ਅਤੇ ਵਿਪਨ ਮਹਾਜਨ ਆਦਿ ਸਹਿਤ ਭਾਰੀ ਸੰਖਿਆ ਵਿਚ ਭਾਜਪਾ ਵਰਕਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ-ਟਰੰਪ ਅਗਲੀ ਖ਼ਬਰ ਰਿਲੀਜ਼ ਤੋਂ 2 ਦਿਨ ਬਾਅਦ ਹੀ ‘ਸਤਲੁਜ’ ਫ਼ਿਲਮ ਜੀ5 ਤੋਂ ਹਟਾਈ
Ad Position 24
No active advertisement