02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪੰਜਾਬ ਯੂਨੀਵਰਸਿਟੀ ਦੇ ਭਵਿੱਖ ਦੇ ਉੱਭਰਦੇ ਵਿਗਿਆਨੀ ਬਣੇ ਆਦਿਤਿਆ ਖੈਵਾਲ ਇਸਰੋ ਦੇ ਪ੍ਰਤਿਸ਼ਠਿਤ ਯੁਵਾ ਵਿਗਿਆਨੀ ਕਾਰਜ-ਕਰਮ ਲਈ ਹੋਈ ਚੋਣ

Ad Position 21
No active advertisement
ਅਜੀਤ ਡੈਸਕ 25-04-2026
ਚੰਡੀਗੜ੍ਹ, 24 ਅਪ੍ਰੈਲ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਕੁਰ ਸਕੂਲ ਦਸਵੀਂ ਕਲਾਸ ਦੇ ਵਿਦਿਆਰਥੀ ਆਦਿਤਿਆ ਖੈਵਾਲ ਦੀ ਚੋਣ ਇਸਰੋ ਦੇ ਪ੍ਰਤਿਸ਼ਠਿਤ ਯੁਵਾ ਵਿਗਿਆਨੀ ਕਾਰਜਕ੍ਰਮ ਲਈ ਕੀਤੀ ਗਈ | ਆਦਿਤਿਆ 11 ਮਈ ਤੋਂ 22 ਮਈ ਤੱਕ ਸਪੇਸ ਐਪਲੀਕੇਸ਼ਨਜ਼ ਸੈਂਟਰ ਅਹਿਮਦਾਬਾਦ 'ਚ ਰਿਹਾਇਸ਼ੀ ਸਿਖਲਾਈ ਪ੍ਰੋਗਰਾਮ 'ਚ ਹਿੱਸਾ ਲਵੇਗਾ | ਜਿਥੇ ਉਹ ਅੰਤਰਿਕਸ਼ ਤਕਨਾਲੋਜੀ, ਸੈਟੇਲਾਈਟ ਪ੍ਰਣਾਲੀਆਂ ਬਾਰੇ ਹੱਥ-ਅਜ਼ਮਾਈ ਅਨੁਭਵ ਪ੍ਰਾਪਤ ਕਰੇਗਾ ਅਤੇ ਪ੍ਰਸਿੱਧ ਇਸਰੋ ਵਿਗਿਆਨੀਆਂ ਨਾਲ ਸਿੱਧੀ ਮੁਲਾਕਾਤ ਕਰੇਗਾ | ਵਿਗਿਆਨ ਪ੍ਰਤੀ ਗਹਿਰੀ ਰੁਚੀ ਰੱਖਣ ਵਾਲੇ ਆਦਿਤਿਆ ਨੇ ਇਸ ਤੋਂ ਪਹਿਲਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਆਪਣਾ ਨਾਂਅ ਕਮਾਇਆ ਹੈ | ਉਹ ਕਾਮਿਕ ਕਹਾਣੀ ਮੁਕਾਬਲੇ 'ਚ ਰਾਸ਼ਟਰੀ ਪੱਧਰ ਦਾ ਜੇਤੂ ਵਿਦਿਆਰਥੀ ਹੈ | ਉਸ ਦੀ ਚੋਣ ਲਗਨ, ਨਵੀਨਤਾ ਤੇ ਵਿਗਿਆਨ ਪ੍ਰਤੀ ਡੂੰਘੇ ਜਜ਼ਬੇ ਨੂੰ ਦਰਸਾਉਂਦੀ ਹੈ | ਅੰਕੁਰ ਪਰਿਵਾਰ ਉਸ ਨੂੰ ਦਿਲੋਂ ਵਧਾਈ ਦਿੰਦਾ ਹੈ ਅਤੇ ਉਸ ਦੀ ਇਸ ਪ੍ਰੇਰਣਾਦਾਇਕ ਯਾਤਰਾ ਲਈ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਦਿੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਐਮ. ਸੀ. ਐਮ. ਕਾਲਜ 'ਚ ਡਿਗਰੀ ਵੰਡ ਸਮਾਰੋਹ ਕਰਵਾਇਆ ਮੁੱਖ ਮਹਿਮਾਨ ਦੇ ਤੌਰ 'ਤੇ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮ... ਅਗਲੀ ਖ਼ਬਰ ਬਲੈਕ ਆਊਟ ਦੇ ਐਲਾਨ ਨੂੰ ਲੋਕਾਂ ਵਲੋਂ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ, ਸੜਕਾਂ 'ਤੇ ਆਮ ਦਿਨਾਂ ਵਰਗੀ ਰਹੀ ਹਲਚਲ
Ad Position 24
No active advertisement