ਡੇਰਾਬੱਸੀ, 15 ਮਈ (ਗੁਰਮੀਤ ਸਿੰਘ)-ਡੇਰਾਬੱਸੀ ਦੇ ਵਾ. ਨੰ. 5 ਤੋਂ ਆਮ ਆਦਮੀ ਪਾਰਟੀ ਨੇ ਬਬੀਤਾ ਪਤਨੀ ਗੁਰਦਰਸ਼ਨ ਸਿੰਘ ਡਿੰਪਲ ਨੂੰ ਆਪਣਾ ਉਮੀਦਵਾਰ ਚੁਣਿਆ ਹੈ | ਬਬੀਤਾ ਨੇ ਬੁੱਧਵਾਰ ਨੂੰ ਆਪਣੇ ਪਤੀ ਅਤੇ ਸਮਰਥਕਾਂ ਸਮੇਤ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ | ਉਨ੍ਹਾਂ ਘਰ-ਘਰ ਜਾ ਕੇ ਲੋਕਾਂ ਤੋਂ ਵਿਕਾਸ ਦੇ ਮੁੱਦੇ 'ਤੇ ਵੋਟਾਂ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜ਼ੀਹ ਵਾਰਡ ਦੀਆਂ ਬੁਨਿਆਦੀ ਸੁਵਿਧਾਵਾਂ ਜਿਵੇਂ ਕਿ ਸਾਫ਼-ਸਫ਼ਾਈ ਤੇ ਪਾਣੀ ਦੀ ਸੁਚਾਰੂ ਸਪਲਾਈ ਤੇ ਜਨਤਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਰਹੇਗੀ | ਬਬੀਤਾ ਨੇ ਨੌਜਵਾਨਾਂ ਲਈ ਰੁਜ਼ਗਾਰ ਤੇ ਸਕਿੱਲ ਡਿਵੈਲਪਮੈਂਟ ਦੇ ਮੌਕੇ ਪੈਦਾ ਕਰਨ ਦਾ ਵਾਅਦਾ ਵੀ ਕੀਤਾ | ਉਨ੍ਹਾਂ 'ਆਪ' ਦੇ ਜਵਾਬਦੇਹੀ ਤੇ ਭਿ੍ਸ਼ਟਾਚਾਰ-ਰਹਿਤ ਸ਼ਾਸਨ ਦੇ ਸੁਨੇਹੇ 'ਤੇ ਜ਼ੋਰ ਦਿੱਤਾ | ਉਨ੍ਹਾਂ ਵਾਰਡ ਦੇ ਹਰ ਘਰ ਤੱਕ ਪਹੁੰਚਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਹੀ ਉਹ ਆਪਣੀਆਂ ਤਰਜ਼ੀਹਾਂ ਨਿਰਧਾਰਿਤ ਕਰਨਗੇ |