02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਖਰੜ ਸ਼ਹਿਰ 'ਚ ਪੁਰਾਣੇ ਤੇ ਨਵੇਂ ਸਾਥੀਆਂ ਨਾਲ ਮਿਲ ਕੇ ਕੰਮ ਕਰਾਂਗੇ : ਰੋਮਾਣਾ <br/>

Ad Position 21
No active advertisement
ਅਜੀਤ ਡੈਸਕ 16-05-2026
ਖਰੜ, 15 ਮਈ (ਗੁਰਮੁੱਖ ਸਿੰਘ ਮਾਨ)-ਨਗਰ ਕੌਂਸਲ ਖਰੜ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਗੁਰਪ੍ਰੇਮ ਸਿੰਘ ਰੋਮਾਣਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਕੌਂਸਲ ਦੀ ਹਦੂਦ 'ਚ ਸ਼ਾਮਿਲ ਹੋਏ ਛੇ ਪਿੰਡਾਂ ਦੇ ਵਸਨੀਕਾਂ ਦੀ ਰਿੱਟ ਪਟੀਸ਼ਨ 'ਤੇ ਕੌਂਸਲ ਚੋਣਾਂ 'ਤੇ ਸਟੇਅ ਲਗਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਛੇ ਪਿੰਡਾਂ ਨੂੰ ਕੌਂਸਲ ਦੀ ਵਾਰਡਬੰਦੀ ਵਿਚ ਸ਼ਾਮਿਲ ਨਾ ਕਰਨਾ ਪਿੰਡ ਵਾਸੀਆਂ ਨਾਲ ਵੱਡੀ ਬੇਇਨਸਾਫ਼ੀ ਸੀ ਤੇ ਹਾਈ ਕੋਰਟ ਵਲੋਂ ਸਟੇਅ ਲਗਾਏ ਜਾਣ ਨਾਲ ਹੁਣ ਇਨ੍ਹਾਂ ਪਿੰਡਾਂ ਵਿਚ ਵਾਰਡਬੰਦੀ ਹੋਣ ਨਾਲ ਪਿੰਡ ਵਾਸੀਆਂ ਨੂੰ ਵੋਟਾਂ ਪਾਉਣ ਦਾ ਅਧਿਕਾਰ ਮਿਲ ਜਾਵੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਕੌਂਸਲ ਪ੍ਰਧਾਨ ਵਜੋਂ ਆਪਣੇ ਕਾਰਜਕਾਲ ਦੌਰਾਨ ਸੀਵਰੇਜ, ਸੜਕਾਂ ਤੇ ਵਾਟਰ ਸਪਲਾਈ ਸਮੇਤ ਹੋਰ ਕਈ ਵਿਕਾਸ ਕਾਰਜਾਂ 'ਤੇ 160 ਕਰੋੜ ਰੁ. ਦੇ ਕਰੀਬ ਰਾਸ਼ੀ ਖ਼ਰਚ ਕੀਤੀ ਸੀ ਤੇ ਉਹ ਜਲਦ ਹੀ ਵਿਦੇਸ਼ ਤੋਂ ਪਰਤ ਕੇ ਆਪਣੇ ਪੁਰਾਣੇ ਤੇ ਨਵੇਂ ਸਾਥੀਆਂ ਨਾਲ ਤਾਲਮੇਲ ਕਰਕੇ ਖਰੜ ਸ਼ਹਿਰ ਦੇ ਵਿਕਾਸ ਤੇ ਭਲਾਈ ਲਈ ਕੰਮ ਕਰਨਗੇ ਤੇ ਖਰੜ ਸ਼ਹਿਰ ਨੂੰ ਪਹਿਲਾਂ ਵਰਗਾ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਦਾ ਵਿਕਾਸ ਕਰਵਾਉਣਾ ਹੁਣ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਪਹਿਲਾਂ ਨਾਲੋਂ ਸ਼ਹਿਰ ਦੀ ਆਬਾਦੀ ਕਾਫੀ ਵਧ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ 6 ਪਿੰਡਾਂ ਨੂੰ ਵਾਰਡਬੰਦੀ 'ਚ ਸ਼ਾਮਿਲ ਨਾ ਕਰ ਸਕਣਾ ਸਰਕਾਰ ਦੀ ਵੱਡੀ ਨਾਕਾਮੀ : ਗਿੱਲ <br/> ਅਗਲੀ ਖ਼ਬਰ ਡੇਰਾਬੱਸੀ ਦੇ ਵਾਰਡ ਨੰਬਰ 5 ਤੋਂ 'ਆਪ' ਨੇ ਬਬੀਤਾ ਨੂੰ ਚੋਣ ਮੈਦਾਨ 'ਚ ਉਤਾਰਿਆ <br/>
Ad Position 24
No active advertisement