ਐੱਸ. ਏ. ਐੱਸ. ਨਗਰ, 15 ਮਈ (ਪ੍ਰੋ. ਅਵਤਾਰ ਸਿੰਘ)-ਆਮ ਆਦਮੀ ਪਾਰਟੀ ਵਲੋਂ ਮੁਹਾਲੀ ਨਗਰ ਨਿਗਮ ਚੋਣਾਂ ਸੰਬੰਧੀ ਪਾਰਟੀ ਦੇ ਅਧਿਕਾਰਤ 42 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਦਕਿ ਬਾਕੀ ਉਮੀਦਵਾਰਾਂ ਦੀ ਸੂਚੀ ਜਲਦ ਜਾਰੀ ਹੋਣ ਦੀ ਸੰਭਾਵਨਾ ਹੈ | ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ਸੂਚੀ ਅਨੁਸਾਰ ਵਾਰਡ ਨੰ. 1 ਤੋਂ ਸਿਮਰਨ ਕੌਰ (ਮਹਿਲਾ), ਵਾਰਡ ਨੰ. 2 ਤੋਂ ਰਾਜਿੰਦਰ ਪ੍ਰਸ਼ਾਦ ਸ਼ਰਮਾ (ਜਨਰਲ), ਵਾਰਡ ਨੰ. 3 ਤੋਂ ਗੁਰਮੀਤ ਕੌਰ (ਮਹਿਲਾ), ਵਾਰਡ ਨੰ. 4 ਤੋਂ ਹਰਬਿੰਦਰ ਸਿੰਘ (ਬੀ. ਸੀ.), ਵਾਰਡ ਨੰ. 5 ਤੋਂ ਅਰਵਿੰਦਰ ਕੌਰ (ਐਸ. ਸੀ. ਮਹਿਲਾ), ਵਾਰਡ ਨੰ. 6 ਤੋਂ ਡਾ. ਸੰਨੀ ਸਿੰਘ ਆਹਲੂਵਾਲੀਆ (ਜਨਰਲ), ਵਾਰਡ ਨੰ. 7 ਤੋਂ ਕੁਲਵਿੰਦਰਜੀਤ ਕੌਰ (ਮਹਿਲਾ), ਵਾਰਡ ਨੰ. 8 ਤੋਂ ਗੁਰਮੁੱਖ ਸਿੰਘ ਸੋਹਲ (ਬੀ. ਸੀ.), ਵਾਰਡ ਨੰ. 9 ਤੋਂ ਅਨੰੂ ਬੱਬਰ (ਮਹਿਲਾ), ਵਾਰਡ ਨੰ. 10 ਤੋਂ ਸੱਤਿਆਜੀਤ ਕੁੰਦਰਾ (ਜਨਰਲ), ਵਾਰਡ ਨੰ. 12 ਤੋਂ ਰਜਿੰਦਰਪਾਲ ਸਿੰਘ ਗੋਪੀ ਖਹਿਰਾ (ਜਨਰਲ), ਵਾਰਡ ਨੰ. 13 ਤੋਂ ਜਸਬੀਰ ਕੌਰ (ਮਹਿਲਾ), ਵਾਰਡ ਨੰ. 14 ਤੋਂ ਵਿਕਰਮ ਸੰਧੂ (ਜਨਰਲ), ਵਾਰਡ ਨੰ. 15 ਤੋਂ ਕੁਲਵਿੰਦਰ ਕੌਰ (ਮਹਿਲਾ), ਵਾਰਡ ਨੰ. 16 ਤੋਂ ਅਮਰਜੀਤ ਸਿੰਘ (ਜਨਰਲ), ਵਾਰਡ ਨੰ. 17 ਤੋਂ ਨੀਤੂ (ਐਸ. ਸੀ ਮਹਿਲਾ), ਵਾਰਡ ਨੰ. 18 ਤੋਂ ਪੰਕਜ ਜੀਤ ਸਿੰਘ (ਜਨਰਲ), ਵਾਰਡ ਨੰ. 20 ਤੋਂ ਤਰੁਣਜੀਤ ਸਿੰਘ (ਜਨਰਲ), ਵਾਰਡ ਨੰ. 22 ਤੋਂ ਹਰਜੀਤ ਸਿੰਘ (ਜਨਰਲ), ਵਾਰਡ ਨੰ. 23 ਤੋਂ ਰਜਨੀ ਗੋਇਲ (ਮਹਿਲਾ), ਵਾਰਡ ਨੰ. 24 ਤੋਂ ਨਸੀਬ ਸਿੰਘ ਸੰਧੂ (ਜਨਰਲ), ਵਾਰਡ ਨੰ. 25 ਤੋਂ ਬਲਜਿੰਦਰ ਕੌਰ (ਮਹਿਲਾ), ਵਾਰਡ ਨੰ. 26 ਤੋਂ ਸਤਵਿੰਦਰ ਸਿੰਘ ਮਿੱਠੂ (ਐਸ. ਸੀ.), ਵਾਰਡ ਨੰ. 27 ਤੋਂ ਜਸਬੀਰ ਕੌਰ ਅਤਲੀ (ਮਹਿਲਾ), ਵਾਰਡ ਨੰ. 28 ਤੋਂ ਰਵਿੰਦਰ ਸਿੰਘ (ਜਨਰਲ), ਵਾਰਡ ਨੰ. 29 ਤੋਂ ਰਮਨਪ੍ਰੀਤ ਕੌਰ (ਐਸ. ਸੀ. ਮਹਿਲਾ), ਵਾਰਡ ਨੰ. 30 ਤੋਂ ਗੁਰਪ੍ਰੀਤ ਸਿੰਘ ਬੈਂਸ (ਜਨਰਲ), ਵਾਰਡ ਨੰ. 31 ਤੋਂ ਅਰੁਣਾ ਸ਼ਰਮਾ (ਮਹਿਲਾ), ਵਾਰਡ ਨੰ. 32 ਤੋਂ ਗੁਰਜੀਤ ਸਿੰਘ (ਜਨਰਲ), ਵਾਰਡ ਨੰ. 33 ਤੋਂ ਗੁਰਪ੍ਰੀਤ ਕੌਰ (ਮਹਿਲਾ), ਵਾਰਡ ਨੰ. 34 ਤੋਂ ਸੁਖਦੇਵ ਸਿੰਘ ਪਟਵਾਰੀ (ਜਨਰਲ), ਵਾਰਡ ਨੰ. 35 ਤੋਂ ਕਰਮਜੀਤ ਕੌਰ (ਮਹਿਲਾ), ਵਾਰਡ ਨੰ. 36 ਤੋਂ ਹਰਪਾਲ ਸਿੰਘ ਚੰਨਾ (ਜਨਰਲ), ਵਾਰਡ ਨੰ. 38 ਤੋਂ ਬਚਨ ਸਿੰਘ ਬੋਪਾਰਾਏ (ਜਨਰਲ), ਵਾਰਡ ਨੰ. 39 ਤੋਂ ਸ਼ਰਨਜੀਤ ਕੌਰ (ਮਹਿਲਾ), ਵਾਰਡ ਨੰ. 41 ਤੋਂ ਕਿ੍ਤਿਕਾ ਸ਼ਰਮਾ (ਮਹਿਲਾ), ਵਾਰਡ ਨੰ. 42 ਤੋਂ ਸਰਬਜੀਤ ਸਿੰਘ ਸਮਾਣਾ (ਜਨਰਲ), ਵਾਰਡ ਨੰ. 43 ਤੋਂ ਰਮਨਦੀਪ ਕੌਰ (ਮਹਿਲਾ), ਵਾਰਡ ਨੰ. 44 ਤੋਂ ਫੂਲਰਾਜ ਸਿੰਘ (ਜਨਰਲ), ਵਾਰਡ ਨੰ. 46 ਤੋਂ ਸਰਬਜੀਤ ਸਿੰਘ ਰੌਕੀ ਵਾਲਮੀਕਿ (ਐਸ.ਸੀ.), ਵਾਰਡ ਨੰ. 47 ਤੋਂ ਪਰਮਿੰਦਰ ਕੌਰ (ਮਹਿਲਾ) ਤੇ ਵਾਰਡ ਨੰ. 50 ਤੋਂ ਹਰਪਾਲ ਸਿੰਘ ਬਰਾੜ (ਜਨਰਲ) ਨੂੰ ਉਮੀਦਵਾਰ ਬਣਾਇਆ ਗਿਆ ਹੈ |