ਕੁਰਾਲੀ, 15 ਮਈ (ਬਿੱਲਾ ਅਕਾਲਗੜ੍ਹੀਆ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪਿ੍ਯਤਾ ਨੂੰ ਦੇਖਦੇ ਹੋਏ ਬਾਕੀ ਪਾਰਟੀਆਂ ਦੇ ਆਗੂ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ ਨੇ ਅੱਜ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਗੌਰਵ ਵਰਮਾ ਤੇ ਚੰਦਰ ਮੋਹਣ ਵਰਮਾ ਨੂੰ ਭਾਜਪਾ 'ਚ ਸ਼ਾਮਿਲ ਕਰਨ ਉਪਰੰਤ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਭਾਜਪਾ ਆਗੂ ਕਾਲੇਵਾਲ ਨੇ ਕਿਹਾ ਕਿ ਦੇਸ਼ ਤੇ ਰਾਜ ਦੇ ਵਿਕਾਸ ਲਈ ਲੋਕ ਭਾਜਪਾ ਦੀਆਂ ਨੀਤੀਆਂ 'ਤੇ ਭਰੋਸਾ ਜਤਾ ਰਹੇ ਹਨ, ਇਸ ਲਈ ਬਾਕੀ ਪਾਰਟੀਆਂ ਦੇ ਆਗੂ ਤੇ ਵਰਕਰ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ | ਇਸ ਮੌਕੇ ਚਰਨਜੀਤ ਸਿੰਘ ਕਾਲੇਵਾਲ, ਮੰਡਲ ਪ੍ਰਧਾਨ ਤਰੁਣ ਕੌਸ਼ਲ, ਸਾਬਕਾ ਪ੍ਰਧਾਨ ਹਰਮੇਸ਼ ਰਾਣਾ, ਜ਼ਿਲ੍ਹਾ ਸੈਕਟਰੀ ਅਭਿਸ਼ੇਕ ਗੁਪਤਾ ਤੇ ਰਾਜੇਸ਼ ਮਿਸ਼ਰਾ ਨੇ ਜਿੱਥੇ ਭਾਜਪਾ 'ਚ ਸ਼ਾਮਿਲ ਹੋਏ ਇਨ੍ਹਾਂ ਕਾਂਗਰਸੀ ਆਗੂਆਂ ਦਾ ਸਨਮਾਨ ਕੀਤਾ ਉਥੇ ਉਨ੍ਹਾਂ ਨੂੰ ਪਾਰਟੀ 'ਚ ਬਣਦਾ ਮਾਣ ਸਨਮਾਨ ਦੇਣ ਦਾ ਵੀ ਭਰੋਸਾ ਦਿੱਤਾ | ਇਸ ਮੌਕੇ ਵਿਸ਼ਵ ਬਜਾਜ, ਨਿਤਨ ਗੋਇਲ, ਰਾਹੁਲ ਕੁਰਾਲੀ, ਜਤਿੰਦਰ ਰਾਣਾ, ਸੁਰਿੰਦਰ ਕੌਰ ਪ੍ਰਧਾਨ ਮਹਿਲਾ ਮੋਰਚਾ, ਕੁਲਵੰਤ ਕੌਰ ਵਾਈਸ ਪ੍ਰਧਾਨ ਮਹਿਲਾ ਮੰਡਲ ਸਮੇਤ ਹੋਰ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ |