ਚੰਡੀਗੜ੍ਹ, 3 ਜੁਲਾਈ (ਅ. ਬ.)- ਅਲਫ਼ਾਗ੍ਰੈਪ ਮਿਊਚਲ ਫੰਡ ਜੋ ਕਿ ਗਲੋਬਲ ਅਲਫ਼ਾਗ੍ਰੈਪ ਗਰੁੱਪ ਦੀ ਭਾਰਤੀ ਮਿਊਚਲ ਫੰਡ ਸ਼ਾਖਾ ਹੈ, ਨੇ ਅੱਜ ਆਪਣੇ ਪਹਿਲੇ ਨਿਊ ਫੰਡ ਆਫ਼ਰ ਅਲਫ਼ਾਗ੍ਰੈਪ ਮਲਟੀ ਐਸੇਟ ਐਲੋਕੇਸ਼ਨ ਫੰਡ ਦੇ ਲਾਂਚ ਦੀ ਘੋਸ਼ਣਾ ਕੀਤੀ ਹੈ। ਇਹ ਭਾਰਤੀ ਰੀਟੇਲ ਨਿਵੇਸ਼ ਬਾਜ਼ਾਰ ਵਿਚ ਅਲਫ਼ਾਗ੍ਰੈਪ ਦੇ ਪ੍ਰਵੇਸ਼ ਨੂੰ ਦਰਸਾਉਂਦਾ ਹੈ ਅਤੇ ਭਾਰਤੀ ਨਿਵੇਸ਼ਕਾਂ ਲਈ ਸੰਸਥਾਗਤ-ਪੱਧਰ ਦੀਆਂ ਕੁਆਂਟੀਟੇਟਿਵ ਨਿਵੇਸ਼ ਰਣਨੀਤੀਆਂ ਲਿਆਉਣ ਵਿਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਲਾਂਚ ‘ਤੇ ਟਿਪਣੀ ਕਰਦੇ ਹੋਏ, ਭੌਤਕਿ ਅੰਬਾਨੀ, ਚੀਫ਼ ਐਗਜ਼ੀਕਿਊਟਿਵ ਅਫ਼ਸਰ, ਅਲਫ਼ਾਗ੍ਰੈਪ ਮਿਊਚਲ ਫੰਡ ਨੇ ਕਿਹਾ “ਐਲਗੋਰਿਦਮਿਕ ਨਿਵੇਸ਼ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਅਲਫ਼ਾਗ੍ਰੈਪ ਦੇ ਡੀ.ਐਨ.ਏ. ਦੇ ਮੂਲ ਵਿੱਚ ਰਹਿਾ ਹੈ। ਅਲਫ਼ਾਗ੍ਰੈਪ ਮਲਟੀ ਐਸੇਟ ਐਲੋਕੇਸ਼ਨ ਫੰਡ ਦੇ ਜ਼ਰੀਏ, ਅਸੀਂ ਰਿਟੇਲ ਨਿਵੇਸ਼ਕਾਂ ਲਈ ਸੰਸਥਾਗਤ-ਪੱਧਰ ਦੇ ਐਲਗੋਰਿਦਮਿਕ ਨਿਵੇਸ਼ ਦਾ ਲੋਕਤੰਤਰੀਕਰਨ ਕਰ ਰਹੇ ਹਾਂ। ਇਹ ਫੰਡ ਵੱਖ-ਵੱਖ ਐਸੇਟ ਸ਼੍ਰੇਣੀਆਂ ਵਿਚ ਨਿਵੇਸ਼ ਦੇ ਫੈਸਲੇ ਲੈਣ ਲਈ ਖਾਸ ਕੁਆਂਟੀਟੇਟਿਵ ਮਾਡਲਾਂ ਅਤੇ ਪ੍ਰਣਾਲੀਗਤ ਪ੍ਰਕ੍ਰਿਆਵਾਂ ਦਾ ਲਾਭ ਉਠਾਉਂਦਾ ਹੈ।